ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਪੰਜਾਬ ਪ੍ਰਾਪਤੀ ਸਰਵੇਖਣ ਨੂੰ ਲਾਗੂ ਕਰਨ ਲਈ ਪ੍ਰੇਰਿਆ

ਹੁਸ਼ਿਆਰਪਰ (ਦ ਸਟੈਲਰ ਨਿਊਜ਼)। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ “ਪੰਜਾਬ ਪ੍ਰਾਪਤੀ ਸਰਵੇਖਣ“ (Punjab Achievement Survey – P1S) ਦੇ ਅਮਲ ਨੂੰ ਡਿਊਟੀ ਵਜੋਂ ਨਹੀਂ ਸਗੋਂ ਲਗਨ ਅਤੇ ਜਨੂੰਨ ਦੀ ਭਾਵਨਾ ਨਾਲ ਹੇਠਲੇ ਪੱਧਰ ਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜਿਲਿਆਂ ਦੇ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ), ਸਕੂਲ ਮੁਖੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ, ਪੀਪੀਡੀਸੀਜ਼, ਡੀਐਮਜ਼, ਜ਼ਿਲਾ ਸਿੱਖਿਆ ਸੁਧਾਰ ਟੀਮਾਂ ਨਾਲ ਦੇ ਨਾਲ ਵੈਬਿਨਾਰ ਰਾਹੀਂ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਹਨਾਂ “ਪੰਜਾਬ ਪ੍ਰਾਪਤੀ ਸਰਵੇਖਣ“ (ਪੈਸ) ਦੇ ਚੱਲ ਰਹੇ ਤਿਆਰੀ ਟੈਸਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਵੈਬਿਨਾਰ ਦੇ ਦੌਰਾਨ, ਉਨਾਂ ਸਕੂਲ ਮੁਖੀਆਂ ਤੇ ਬਾਕੀ ਅਧਿਕਾਰੀਆਂ ਦੇ ਸੁਝਾਵਾਂ ਨੂੰ ਸੁਣਿਆ ਜਿਸ ਨਾਲ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਮੱਦਦ ਮਿਲੇਗੀ।

Advertisements

ਉਨਾਂ ਸਿਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸ਼ਲਾਘਾਯੋਗ ਉਪਰਾਲੇ ਅਤੇ ਕੀਮਤੀ ਸੁਝਾਵਾਂ ਦੀ ਸ਼ਲਾਘਾ ਕੀਤੀ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਦੌਰਾਨ ੇ ਕਿਹਾ ਕਿ “ਪੰਜਾਬ ਪ੍ਰਾਪਤੀ ਸਰਵੇਖਣ“, ਜੋ ਕਿ ਇਸ ਵੇਲੇ ਰਾਜ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਚੱਲ ਰਿਹਾ ਹੈ ਦਾ ਉਦੇਸ਼ ਨਾ ਸਿਰਫ “ਰਾਸ਼ਟਰੀ ਪ੍ਰਾਪਤੀ ਸਰਵੇਖਣ“ ਵਿੱਚ ਲਰਨਿੰਗ ਨਤੀਜਾ ਟੈਸਟਾਂ ਵਿੱਚ ਸਫਲਤਾ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ, ਬਲਕਿ ਵਿਦਿਆਰਥੀਆਂ ਦੇ ਸਮਝ ਦੇ ਪੱਧਰ ਨੂੰ ਵੀ ਮਜ਼ਬੂਤ ਕਰਨਾ ਹੈ ।

ਉਹਨਾਂ ਅੱਗੇ ਕਿਹਾ ਕਿ ਇਸ ਪੈਸ ਪ੍ਰੀਖਿਆ ਨਾਲ ਵਿਦਿਆਰਥੀਆਂ ਦੀ ਵੱਖ-ਵੱਖ ਵਿਸ਼ਿਆਂ ਦੀਆਂ ਮੁੱਢਲੀਆਂ ਧਾਰਨਾਵਾਂ ਅਤੇ ਵਿਦਿਆਰਥੀਆਂ ਦੀ ਤਰਕ ਯੋਗਤਾ ਵਿੱਚ ਵਾਧਾ ਕਰੇਗੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਉਹਨਾਂ ਦੇ ਹੁਨਰ ਨੂੰ ਵਧਾਏਗਾ, ਨਤੀਜੇ ਵਜੋਂ ਉਹਨਾਂ ਨੂੰ ਇੰਜੀਨੀਅਰਿੰਗ, ਮੈਡੀਕਲ, ਵਣਜ ਅਤੇ ਹੋਰ ਕੋਰਸਾਂ ਵਿਚ ਦਾਖਲੇ ਲਈ ਅਤੇ ਭਵਿੱਖ ਵਿਚ ਰੁਜ਼ਗਾਰ ਦੇ ਤਰੀਕਿਆਂ ਨੂੰ ਅਪਣਾਉਣ ਲਈ ਵੱਖ-ਵੱਖ ਪ੍ਰਵੇਸ਼ ਪ੍ਰੀਖਿਆਵਾਂ ਵਿਚ ਵਧੀਆ ਦਰਜਾ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗਾ। ਉਹਨਾਂ ਇਸ ਪ੍ਰੋਗਰਾਮ ਨੂੰ ਸਚੁੱਜੇ ਢੰਗ ਆਪਸੀ ਤਾਲਮੇਲ ਅਤੇ ਖੁਸਗਵਾਰ ਮਾਹੌਲ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਦੇ “ਬੱਡੀ ਗਰੁੱਪ“ ਬਣਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। “ਬੱਡੀ ਗਰੁੱਪਸ“ ਦਾ ਗਠਨ ਟੀਮ ਦੇ ਕੰਮ ਨੂੰ ਉਤਸ਼ਾਹਤ ਕਰੇਗਾ ਨਤੀਜੇ ਵਜੋਂ ਇਸ ਮੈਗਾ ਅਭਿਆਸ ਵਿੱਚ ਪ੍ਰਤੀਸ਼ਤ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਅਤੇ ਮਾਪਿਆਂ ਦਾ ਵਧੀਆ ਹੁੰਗਾਰਾ ਮਿਲੇਗਾ।

LEAVE A REPLY

Please enter your comment!
Please enter your name here