ਟੈਕਸ ਜਮਾਂ ਕਰਾਉਣ ਤੋਂ ਬਾਅਦ ਮਿਲੇਗੀ ਨਗਰ ਨਿਗਮ ਤੋਂ ਐਡਵਰਟਾਇਜ਼ਮੈਂਟ ਕਰਨ ਲਈ ਪ੍ਰਵਾਨਗੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਡਵਰਟਾਇਜ਼ਮੈਂਟ ਟੈਕਸ ਕੁਲੈਕਸ਼ਨ ਦਾ ਠੇਕਾ ਖਤਮ ਹੋ ਚੁੱਕਾ ਹੈ। ਜੇਕਰ ਕੋਈ ਵਿਅਕਤੀ ਸ਼ਹਿਰ ਅੰਦਰ ਕਿਸੇ ਕਿਸਮ ਦੀ ਐਡਵਰਟਾਇਜ਼ਮੈਂਟ ਕਰਨਾ ਚਾਹੁੰਦਾ ਹੈ ਤਾਂ ੳਸਦੀ ਬਕਾਇਦਾ ਤੋਰ ਤੇ ਪ੍ਰਵਾਨਗੀ ਨਗਰ ਨਿਗਮ ਪਾਸੋਂ ਲੈਣੀ ਅਤੀ ਜਰੂਰੀ ਹੋਵੇਗੀ ਅਤੇ ਬਣਦਾ ਟੈਕਸ ਨਿਗਮ ਦਫ਼ਤਰ ਵਿਖੇ ਜਮਾ ਕਰਵਾਉਣ ਉਪਰੰਤ ਹੀ ਐਡਵਰਟਾਇਜ਼ਮੈਂਟ/ਬੋਰਡ ਆਦਿ ਲਗਾਏ ਜਾਣ ।

Advertisements

ਨਿਗਰਾਨ ਇੰਜੀਨੀਅਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੇਕਰ ਕੋਈ ਬਾਹਰੀ ਵਿਅਕਤੀ ਐਡਵਰਟਾਈਜਮੈਂਟ/ਬੋਰਡ/ਫਲੈਕਸ ਆਦਿ ਲਗਾਉਣ ਲਈ ਆਪ ਕੋਲੋ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਇਸ ਦੀ ਜਾਣਕਾਰੀ ਦਫਤਰ ਨਗਰ ਨਿਗਮ ਵਿਖੇ ਦਿੱਤੀ ਜਾਵੇ ਜਾਂ ਅਮਿਤ ਕੁਮਾਰ ਸੁਪਰਡੈਂਟ ਮੋਬਾਈਲ ਨੰ:9646400467 ਨਾਲ ਸੰਪਰਕ ਕੀਤਾ ਜਾਵੇ। ਅਗਰ ਕਿਸੇ ਵਿਅਕਤੀ ਨੇ ਨਗਰ ਨਿਗਮ ਤੋਂ ਪ੍ਰਵਾਨਗੀ ਲਏ ਬਿਨਾਂ ਬੋਰਡ ਲਗਾਏ ਤਾਂ ਉਹਨਾਂ ਵਿਰੁੱਧ 4efence of public property act ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here