Monday, October 26, 2026
Home Chandigarh ਅਧਿਆਪਕ ਦਿਵਸ ਦੇ ਮੋਕੇ ਤੇ ਮੁੱਖ ਚੋਣ ਅਧਿਕਾਰੀ ਵਲੋਂ ਕੀਤਾ ਗਿਆ ਲਾਈਵ...

ਅਧਿਆਪਕ ਦਿਵਸ ਦੇ ਮੋਕੇ ਤੇ ਮੁੱਖ ਚੋਣ ਅਧਿਕਾਰੀ ਵਲੋਂ ਕੀਤਾ ਗਿਆ ਲਾਈਵ ਪ੍ਰੋਗਰਾਮ ਦਾ ਆਯੋਜਨ

ਚੰਡੀਗੜ(ਦ ਸਟੈਲਰ ਨਿਊਜ਼)। ਮੁੱਖ ਚੋਣ ਅਧਿਕਾਰੀ, ਪੰਜਾਬ ਵਲੋਂ ਚੋਣ ਪ੍ਰਕਿਰਿਆ ਵਿੱਚ ਅਧਿਆਪਕਾਂ ਵਲੋਂ ਨਿਭਾਈ ਜਾਂਦੀ ਅਹਿਮ ਭੂਮਿਕਾ ਦੇ ਸਨਮਾਨ ਵਿੱਚ ਅੱਜ ਅਧਿਆਪਕ ਦਿਵਸ ਬੜੇ ਵਿਲੱਖਣ ਢੰਗ ਨਾਲ ਮਨਾਇਆ ਗਿਆ।ਇਸ ਮੌਕੇ ਦੁਪਹਿਰ 12.00 ਵਜੇ ਇੱਕ ਫੇਸਬੁੱਕ ਲਾਈਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਨੂੰ ਸਮੁੱਚੇ ਅਧਿਆਪਕ ਭਾਈਚਾਰੇ, ਚੋਣ ਤਹਿਸੀਲਦਾਰਾਂ, ਚੋਣ ਕਾਨੂੰਨਗੋਆਂ ਅਤੇ ਜ਼ਿਲਾ ਸਵੀਪ ਨੋਡਲ ਅਫ਼ਸਰਾਂ ਸਮੇਤ ਚੋਣ ਅਧਿਕਾਰੀਆਂ ਨੇ ਵਿਆਪਕ ਰੂਪ ਦੇਖਿਆ।

Advertisements

ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ, ਆਈ.ਏ.ਐੱਸ. ਨੇ ਅਧਿਆਪਕ ਭਾਈਚਾਰੇ ਅਤੇ ਸਿੱਖਿਆ ਵਿਭਾਗ, ਸਕੂਲਾਂ, ਕਾਲਜਾਂ, ਤਕਨੀਕੀ ਸੰਸਥਾਵਾਂ, ਜੋ ਹਮੇਸ਼ਾ ਚੋਣ ਟੀਮ ਦਾ ਹਿੱਸਾ ਹੁੰਦੀਆਂ ਹਨ, ਨੂੰ ਵਧਾਈ ਦਿੱਤੀ ਅਤੇ ਜ਼ਿਲਾ ਪੱਧਰ ਤੇ ਰਾਜ ਪੱਧਰ ਦੇ ਲੇਖ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕੀਤਾ । ਇਹ ਲੇਖ ਮੁਕਾਬਲਾ ਸਾਰੇ 22 ਜ਼ਿਲਿਆਂ ਦੇ ਅਧਿਆਪਕਾਂ ਲਈ ਤਿੰਨ ਵਿਸ਼ਿਆਂ : ਚੋਣ ਤਜ਼ੁਰਬੇ ਸਾਂਝੇ ਕਰਨ, ਕੋਵਿਡ-19 ਦੌਰਾਨ ਚੋਣ ਡਿਊਟੀ ਦੀਆਂ ਚੁਣੌਤੀਆਂ ਅਤੇ ਚੋਣਾਂ ਡਿਊਟੀ ਨੂੰ ਸੁਖਾਲਾ ਬਣਾਉਣ ਸਬੰਧੀ ਸੁਝਾਅ ਉੱਤੇ ਅਧਾਰਤ ਸੀ।

ਜ਼ਿਲਾ ਪੱਧਰ ‘ਤੇ ਕੁੱਲ 646 ਐਂਟਰੀਆਂ ਪ੍ਰਾਪਤ ਹੋਈਆਂ । ਸਾਰੇ 22 ਜ਼ਿਲਿਆਂ ਦੀਆਂ ਸਰਬੋਤਮ ਐਂਟਰੀਆਂ ਵਿਚੋਂ ਪਹਿਲੀਆਂ 3 ਐਂਟਰੀਆਂ ਨੂੰ ਰਾਜ ਪੱਧਰ ‘ਤੇ ਨਕਦ ਇਨਾਮ ਸਮੇਤ ਸਰਟੀਫਿਕੇਟ ਦੇਣ ਲਈ ਚੁਣਿਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲ ਸਰਾਏ, ਜ਼ਿਲਾ ਅੰਮ੍ਰਿਤਸਰ ਦ ਲਖਵਿੰਦਰ ਸਿੰਘ ਨੇ ਲੇਖ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ, ਜ਼ਿਲਾ ਹੁਸ਼ਿਆਰਪੁਰ ਦੇ ਜਸਵੰਤ ਰਾਏ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ, ਜ਼ਿਲਾ ਮਾਨਸਾ ਦੇ ਨਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਇਸ ਤੋਂ ਇਲਾਵਾ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਗਰਲਜ਼, ਜ਼ਿਲਾ ਪਟਿਆਲਾ ਦੇ ਲੈਕਚਰਾਰ ਗੁਰਬਖਸ਼ੀਸ਼ ਸਿੰਘ ਨੇ ਜ਼ਿਲਾ ਸਵੀਪ ਨੋਡਲ ਅਫ਼ਸਰ ਵਿਚੋਂ ਸਰਬੋਤਮ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐੱਸ. ਨੇ ਅਧਿਆਪਕ ਭਾਈਚਾਰੇ ਦਾ ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ‘ਤੇ ਤਹਿ ਦਿਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here