ਵਿਧਾਇਕ ਜੋਗਿੰਦਰ ਪਾਲ ਨੇ ਕੀਤਾ ਫੀਡਰ ਦੇ ਕੰਮ ਦਾ ਸੁਭਾਅਰੰਭ

ਪਠਾਨਕੋਟ (ਦ ਸਟੈਲਰ ਨਿਊਜ਼)। ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸੋੜੀਆਂ ਵਿਖੇ ਸਰਪੰਚ ਸੁਨੀਲ ਕੁਮਾਰ ਸੋਨੂੰ ਦੀ ਪ੍ਰਧਾਨਗੀ ਵਿੱਚ ਵਿਸ਼ੇਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵਜੋਂ ਅਤੇ ਬਲਾਕ ਸਮਿਤੀ ਦੇ ਚੇਅਰਮੈਨ ਰਾਜ ਕੁਮਾਰ ਸਿਹੋੜਾ ਅਤੇ ਚੇਅਰਮੈਨ ਮਾਰਕਿਟ ਕਮੇਟੀ ਸ. ਲਖਬੀਰ ਸਿੰਘ ਲੱਕੀ ਵਿਸੇਸ ਮਹਿਮਾਨ ਵਜੋਂ ਹਾਜ਼ਰ ਹੋਏ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਐਸ.ਡੀ.ਓ. ਪਾਵਰਕਾੱਮ ਮਨਮੋਹਣ ਭਗਤ, ਜੇ.ਈ. ਰਾਮ ਪਾਲ, ਪੀ.ਏ. ਸੁਭਮ ਕੁਮਾਰ, ਜਗਮੋਹਣ ਸਿੰਘ, ਪਰਸੁ ਰਾਮ, ਦਲਵੀਰ ਕੁਮਾਰ, ਪ੍ਰਦੀਪ ਕੁਮਾਰ, ਯਸਪਾਲ, ਵਰਿੰਦਰ ਕੁਮਾਰ, ਵਿਜੇਂਦਰ ਸਰਮਾ, ਲਖਵਿੰਦਰ ਸਿੰਘ, ਹਰਬੰਸ ਲਾਲ, ਕੁਲਵੰਤ ਕੌਰ, ਰਜਨੀ ਬਾਲਾ, ਪ੍ਰਕਾਸੋ ਦੇਵੀ, ਦਵਿੰਦਰ ਕੁਮਾਰ, ਸੁਨੀਲ ਕੁਮਾਰ ਗੋਰਾ ਅਤੇ ਹੋਰ ਹਾਜ਼ਰ ਸਨ। ਇਸ ਮੋਕੇ ਤੇ ਜੋਗਿੰਦਰਪਾਲ ਵਿਧਾਇਕ ਹਲਕਾ ਭੋਆ ਵੱਲੋਂ ਲਗਾਏ ਜਾਣ ਵਾਲੇ ਫੀਡਰ ਦੇ ਕੰਮ ਦਾ ਸੁਭਾਅਰੰਭ ਕੀਤਾ।

ਜਾਣਕਾਰੀ ਦਿੰਦਿਆਂ ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਨੇ ਦੱਸਿਆ ਕਿ ਪਿੰਡ ਸੋੜੀਆਂ ਜੋ ਕਿ ਭਗਵਾਨਸਰ ਜੋ ਕਿ 32 ਕੇ.ਵੀ. ਸਰਨਾ ਨਾਲ ਚੱਲਦਾ ਹੈ ਅਤੇ ਆਖਰੀ ਪਿੰਡ ਹੋਣ ਕਾਰਨ ਹਨੇਰੀ ਤੁਫਾਨ ਅਤੇ ਵਾਰਿਸ ਦੇ ਕਾਰਨ ਬਿਜਲੀ ਕੱਟੇ ਰਹਿਣ ਦੀ ਸਮੱਸਿਆ ਆਉਂਦੀ ਸੀ। ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਪਿੰਡ ਬਕਨੋਰ ਸਬ ਸਟੇਸ਼ਨ 60 ਕੇ.ਵੀ. ਦਾ ਨਵਾਂ ਫੀਡਰ 3 ਕਿਲੋਮੀਟਰ ਐਕਸਿਲ ਦੀ ਕੇਵਲ ਅਤੇ ਕਨੇਕਟਰ ਪਾਇਆ ਜਾਵੇਗਾ ਜਿਸ ਦੇ ਲਈ ਕਰੀਬ 58 ਲੱਖ 32 ਹਜਾਰ 531 ਰੁਪਏ ਦੀ ਅਨੁਮਾਨਤ ਰਾਸ਼ੀ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਜਿਸ ਦੇ ਨਿਰਮਾਣ ਕਾਰਜ ਦਾ ਅੱਜ ਸੁਭਾਅਰੰਭ ਕੀਤਾ ਗਿਆ ਹੈ। ਉਨਾਂ ਕਿਹਾ ਕਿ ਖੇਤਰ ਦੀ ਇਹ ਸਮੱਸਿਆ ਲੰਮੇ ਸਮੇਂ ਤੋਂ ਲਟਕੀ ਹੋਈ ਸੀ

ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅੱਜ ਇਸ ਕਾਰਜ ਦੇ ਸੁਰੂ ਹੋਣ ਨਾਲ ਜਲਦੀ ਹੀ ਲੋਕਾਂ ਨੂੰ ਬਿਜਲੀ ਸਪਲਾਈ ਵਿੱਚ ਆਉਂਣ ਵਾਲੀਆਂ ਪ੍ਰੇਸਾਨੀਆਂ ਤੋਂ ਨਿਜਾਤ ਮਿਲੇਗੀ। ਉਨਾਂ ਕਿਹਾ ਕਿ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਉਹਨਾਂ ਵੱਲੋਂ ਪਹਿਲਾ ਹੀ ਦੋ ਸਬ ਸਟੇਸ਼ਨ ਮਨਜੂਰ ਕੀਤੇ ਜਾ ਚੁੱਕੇ ਹਨ ਜਿਨਾਂ ਵਿੱਚੋਂ ਇੱਕ ਸਬ ਸਟੇਸ਼ਨ ਪੂਰੀ ਤਰਾਂ ਤਿਆਰ ਹੋ ਗਿਆ ਹੈ ਅਤੇ ਲੋਕਾਂ ਨੂੰ ਪੂਰਨ ਤੋਰ ਤੇ ਬਿਜਲੀ ਦੀ ਸਪਲਾਈ ਦੇ ਰਿਹਾ ਹੈ ਜਦ ਕਿ ਦੂਸਰਾ ਸਬ ਸਟੇਸ਼ਨ ਜਿਸ ਦਾ ਨਿਰਮਾਣ ਕਾਰਜ ਸੁੰਦਰਚੱਕ ਵਿਖੇ ਚਲ ਰਿਹਾ ਹੈ ਜੋ ਜਲਦੀ ਪੂਰਾ ਹੋ ਜਾਵੇਗਾ ਅਤੇ ਖੇਤਰ ਦੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅੰਦਰ ਪੂਰਨ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

LEAVE A REPLY

Please enter your comment!
Please enter your name here