ਵਿਦਿਆਰਥੀਆਂ ਦੀ ਅਧਿਆਪਕ-ਮਾਪੇ ਮਿਲਣੀ ਹਫਤੇ ਦੀ ਸ਼ੁਰੂਆਤ 14 ਸਤੰਬਰ ਤੋਂ : ਸੰਜੀਵ ਗੌਤਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰਵੀਂ ਤੱਕ ਪੜਦੇ ਵਿਦਿਆਰਥੀਆ ਦੇ ਮਾਪਿਆਂ ਅਤੇ ਸਰਪ੍ਰਸਤਾਂ ਨਾਲ ਭਲਕੇ 14 ਤੋਂ 19 ਸਤੰਬਰ 2020 ਤੱਕ ਵਰਚੂਅਲ ਮਾਪੇ ਅਧਿਆਪਕ-ਮਿਲਣੀ ਹਫ਼ਤਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਿਲਾ ਸਿੱਖਿਆ ਅਫਸਰ (ਸੈ.) ਤੇ ਜਿਲਾ ਸਿੱਖਿਆ ਅਫਸਰ (ਐਲੀ.) ਇੰਜੀ. ਸੰਜੀਵ ਗੌਤਮ ਨੇ ਇਸ ਸਬੰਧੀ ਦੱਸਿਆ ਕਿ ਹਫ਼ਤਾ ਭਰ ਚੱਲਣ ਵਾਲੀ ਇਸ ਆਨ-ਲਾਈਨ ਮਾਪੇ ਅਧਿਆਪਕ ਮਿਲਣੀ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਟੈਲੀਫੋਨ ਅਤੇ ਸੋਸ਼ਲ਼ ਮੀਡੀਆ ਵੀਡੀਓ ਐਪਸ ਰਾਹੀਂ ਵਿਦਿਆਰਥੀਆਂ ਵੱਲੋਂ ਲਾਕ-ਡਾਊਨ ਦੌਰਾਨ ਕੀਤੀ ਪੜਾਈ ਦੇ ਮੁਲਾਂਕਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਦਾ ਔਖੇ ਸਮੇਂ ਵਿੱਚ ਅਧਿਆਪਕਾਂ ਦਾ ਸਾਥ ਦੇਣ ਦੇ ਨਾਲ-ਨਾਲ ਬੱਚਿਆਂ ਦਾ ਹੌˆਸਲਾ ਬਣਾਈ ਰੱਖਣ ਸਬੰਧੀ ਵੀ ਵਿਚਾਰ ਚਰਚਾ ਹੋਵੇਗੀ। ਇਸ ਸਬੰਧੀ ਮਾਪੇ ਤੇ ਅਧਿਆਪਕ ਬੱਚਿਆˆ ਲਈ ਉਤਸ਼ਾਹੀ ਅਤੇ ਪ੍ਰੇਰਨਾਦਾਇਕ ਸੰਵਾਦ ਰਚਾਉਣਗੇ।

Advertisements

ਇੰਜੀ. ਗੌਤਮ ਨੇ ਦੱਸਿਆ ਕਿ ਮਾਪੇ-ਅਧਿਆਪਕ ਮਿਲਣੀ ਵਿੱਚ ਅਧਿਆਪਕਾਂ ਨੂੰ ਮਾਪਿਆਂ ਨਾਲ ਗੱਲਬਾਤ ਕਰਨ ਲਈ ਖੁੱਲਾ ਸਮਾਂ ਮਿਲਿਆ ਹੈ ਅਤੇ ਉਹ ਸਮੇਂ ਦੀ ਸਹੂਲਤ ਨਾਲ ਇੱਕ ਉਚਿਤ ਰੂਪ-ਰੇਖਾ ਬਣਾ ਕੇ ਮਾਪਿਆਂ ਨਾਲ ਗੱਲਬਾਤ ਕਰਨਗੇ। ਇਸ ਗੱਲਬਾਤ ਵਿੱਚ ਵਿਦਿਆਰਥੀਆˆ ਦੀ ਪੰਜਾਬ ਪ੍ਰਾਪਤੀ ਸਰਵੇਖਣ (ਪੈਸ) 2020 ਦੀ ਤਿਆਰੀ ਲਈ ਸਿੱਖਿਆ ਵਿਭਾਗ ਦੇ ਵੱਲੋਂ ਭੇਜੀ ਜਾ ਰਹੀ ਸਿੱਖਣ-ਸਹਾਇਕ ਸਮੱਗਰੀ ਅਤੇ ਅਭਿਆਸ ਕੁਇਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾˆ ਨੇ ਕਿਹਾ ਕਿ ਇਸ ਵਾਰ 21 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੈਸ ਸਬੰਧੀ ਲਏ ਜਾਣ ਵਾਲੇ ਟੈਸਟ ਪੈਸ ਤੇ ਮਹੀਨਾਵਾਰ ਟੈਸਟਾˆ ਦਾ ਸੁਮੇਲ ਹੋਣਗੇ। ਜਿਸ ਦਾ ਭਾਵ ਹੈ ਕਿ ਪੈਸ ਦੇ ਨਾਲ-ਨਾਲ ਬੱਚਿਆਂ ਦੀ ਪਾਠਕ੍ਰਮ ਸਬੰਧੀ ਕੀਤੀ ਪੜਾਈ ਦਾ ਵੀ ਮੁਲਾˆਕਣ ਨਾਲੋ-ਨਾਲ ਕੀਤਾ ਜਾਵੇਗਾ। ਜਿਸ ਕਾਰਨ ਮਿਲਣੀ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦਾ ਸੌ ਫੀਸਦੀ ਭਾਗ ਲੈਣਾ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ।

ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਅੇਜੂਕੇਅਰ ਐਪ ਬਣਾਈ ਗਈ ਹੈ ਜੋ ਕਿ ਵਿਦਿਆਰਥੀਆਂ ਅਤੇ ਮਾਪਿਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਵਰਚੁਅਲ ਮਾਪੇ ਅਧਿਆਪਕ ਮਿਲਣੀ ਵਿੱਚ ਮਾਪਿਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆˆ ਨੂੰ ਵੰਡੀਆਂ ਗਈਆਂ ਪਾਠਕ੍ਰਮ ਦੀਆਂ ਕਿਤਾਬਾਂ, ਮਿਡ ਡੇ ਮੀਲ ਦੀ ਵੰਡ, ਦਾਖਲਿਆਂ ਵਿੱਚ ਹੋਏ ਵਾਧੇ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਆਦੇਸ਼ ਅਨੁਸਾਰ ਹਫਤਾ ਭਰ ਚੱਲਣ ਵਾਲੀ ਵਰਚੂਅਲ ਮਿਲਣੀ ਮੁੱਖ ਰੂਪ ‘ਚ ਬੱਚਿਆਂ ਦੀ ਪੜਾਈ ‘ਤੇ ਕੇਂਦਰਿਤ ਹੋਵਗੇ। ਵਿਭਾਗ ਵੱਲੋˆ ਆਨ-ਲਾਈਨ ਘਰ ਬੈਠੇ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਜਿਵੇਂ ਕਿ ਦੂਰਦਰਸ਼ਨ ਦੇ ਡੀਡੀ ਪੰਜਾਬੀ ਅਤੇ ਈ-ਵਿੱਦਿਆ ਚੈਨਲ ਅਤੇ ਆਲ-ਇੰਡੀਆ ਰੇਡੀਓ 100.2 ਐੱਫ.ਐੱਮ. ‘ਤੇ ਪ੍ਰਸਾਰਿਤ ਕੀਤੇ ਜਾ ਸਮੂਹ ਜਮਾਤਾਂ ਦੇ ਲੈਕਚਰਾਂ ਬਾਰੇ ਅਤੇ ਬੱਚਿਆਂ ਨੂੰ ਸਮਾਂ ਸਾਰਣੀ ਅਨੁਸਾਰ ਲਗਾਤਾਰ ਨਾਲ ਜੋੜਕੇ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਕੋਵਿਡ-19 ਲਾਗ ਦੀ ਬਿਮਾਰੀ ਤੋਂ ਬਚਾਅ ਅਤੇ ਸਿਹਤ ਸੰਭਾਲ ਲਈ ਵਰਤੀ ਜਾਣ ਵਾਲੀਆˆ ਸਾਵਧਾਨੀਆਂ ਬਾਰੇ ਵੀ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉਪ ਜਿਲਾ ਸਿੱਖਿਆ ਅਸਫ਼ਰ (ਸ) ਸੁਖਵਿੰਦਰ ਸਿੰਘ, ਰਾਕੇਸ਼ ਕੁਮਾਰ, ਮੀਡੀਆ ਕੋਆਡੀਨੇਟਰ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here