ਸ਼ਹਿਰ ਨੂੰ ਪਾਲੀਥੀਨ ਫ੍ਰੀ ਕਰਨ ਲਈ ਇੰਸਪੈਕਟਰ ਸੰਜੀਵ ਅਰੋੜਾ ਅਤੇ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਹੋਇਆ ਟੀਮ ਦਾ ਗਠਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਨੂੰ ਪਾਲੀਥੀਨ ਫ੍ਰੀ ਕਰਨ ਲਈ ਉਹਨਾਂ ਨੇ ਦੁਕਾਨਦਾਰਾਂ, ਰੇਹੜੀ ਵਾਲਿਆਂ, ਫੜੀ ਵਾਲਿਆਂ, ਪ੍ਰਚੂਨ ਦੁਕਾਨਦਾਰ ਅਤੇ ਥੋਕ ਵਿਕਰੇਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਾਬੰਦੀ ਸ਼ੁਦਾ ਲਿਫਾਫਿਆਂ ਦੀ ਵਰਤੋੰ ਨਾ ਕਰਨ ਅਤੇ ਨਾਂਹੀ ਵੇਚਣ।

Advertisements

ਨਗਰ ਨਿਗਮ ਵਲੋਂ ਇੰਸਪੈਕਟਰ ਸੰਜੀਵ ਅਰੋੜਾ ਅਤੇ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਜੋਂ ਕੱਲ ਤੋਂ ਸ਼ਹਿਰ ਨੂੰ ਪਾਲੀਥੀਨ ਫ੍ਰੀ ਕਰਨ ਲਈ ਮੁਹਿੰਮ ਚਲਾਏਗੀ। ਉਹਨਾਂ ਨੇ ਕਿਹਾ ਕਿ ਅਗਰ ਕੋਈ ਦੁਕਾਨਦਾਰ, ਫੜੀ, ਰੇਹੜੀ ਵਾਲਾ ਪਾਬੰਦੀ ਸ਼ੁਦਾ ਲਿਫਾਫਿਆਂ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਬਣਦੀ ਕੰਨੂਨੀ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਕੱਟ ਕੇ ਜੁਰਮਾਨੇ ਵੀ ਕੀਤੇ ਜਾਣਗੇ।

ਚਲਾਨ ਨਾਂ ਭੁਗਤਣ ਦੀ ਸੂਰਤ ਵਿੱਚ ਚਲਾਨ ਕੋਰਟ ਵਿੱਚ ਪਸ਼ੇ ਕੀਤੇ ਜਾਣਗੇ। ਨਗਰ ਨਿਗਮ ਕਮਿਸ਼ਨਰ ਨੇ ਸਮਾਜਿਕ ਸੰਸਥਾਵਾ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਵਿਸ਼ੇਸ਼ ਤੌਰ ਤੇ ਆਮ ਜਨਤਾ ਨੂੰ ਕਿਹਾ ਕਿ ਪਾਲੀਥੀਨ ਮੁਕਤ ਕਰਨ ਲਈ ਨਗਰ ਨਿਗਮ ਦਾ ਸਹਿਯੋਗ ਕਰਨ ਅਤੇ ਪਬੰਦੀ ਸ਼ੁਦਾ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਘਰ ਤੋਂ ਨਿਕਲਣ ਸਮੇ ਬਜ਼ਾਰ ਕੋਈ ਵੀ ਖਰੀਦਦਾਰੀ ਕਰਨ ਜਾਂਦੇ ਤਾਂ ਘਰ ਤੋ ਹੀ ਕੱਪੜੇ ਜਾਂ ਜੂਟ ਦਾ ਥੈਲਾ ਲੈ ਕੇ ਜਾਈਏ ਤਾਂ ਜੋਂ ਪਾਲੀਥੀਨ ਦੇ ਕਾਰਣ ਵੱਧ ਰਹੇ ਪ੍ਰਦੂਸ਼ਨ ਨੂੰ ਘੱਟ ਕੀਤਾ ਜਾ ਸਕੇ।

LEAVE A REPLY

Please enter your comment!
Please enter your name here