ਡਿਪਟੀ ਕਮਿਸ਼ਨਰ ਵੱਲੋਂ ਘਰਾਂ ‘ਚ ਇਕਾਂਤਵਾਸ ਕੋਰੋਨਾ ਮਰੀਜ਼ਾਂ ਨੂੰ 104 ਹੈਲਪਲਾਈਨ ਤੋਂ ਆਉਂਦੀਆਂ ਕਾਲਾਂ ਦਾ ਜਵਾਬ ਦੇਣ ਦੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਘਰਾਂ ਵਿੱਚ ਇਕਾਂਤਵਾਸ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਅਸਰਦਾਰ ਨਜ਼ਰਸਾਨੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਨ•ਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਹੈਲਪਲਾਈਨ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਦਾ ਉਹ ਤੁਰੰਤ ਜਵਾਬ ਦੇਣ ਜਿਹੜੀਆਂ ਕਿ ਉਹਨਾਂ ਦੀ ਸਿਹਤ ਦਾ ਹਾਲ-ਚਾਲ ਜਾਨਣ ਲਈ ਕੀਤੀਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਘਰਾਂ ਵਿੱਚ ਇਕਾਂਤਵਾਸ ਕੋਰੋਨਾ ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਦੇ ਪੱਧਰ ਨੂੰ ਜਾਨਣ ਲਈ ਮੋਬਾਇਲ ਹੈਲਪਲਾਈਨ ਨੰਬਰ 104, 90419-01590 ਅਤੇ 0172-4071400 ਤੋਂ ਇਹਨਾਂ ਮਰੀਜ਼ਾਂ ਨੂੰ ਫੋਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ 40 ਸਾਲ ਤੋਂ ਜਿਆਦਾ ਉਮਰ ਦੇ ਮਰੀਜ਼ਾਂ ਨੂੰ ਇਹ ਕਾਲਾਂ ਲਾਜ਼ਮੀਂ ਤੌਰ ‘ਤੇ ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਤਰਾ ਦੀ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਸਿਹਤ ਸੇਵਾਵਾਂ ਹਾਸਲ ਕਰ ਸਕਦਾ ਹੈ। ਉਹਨਾਂ ਨੇ ਇਕਾਂਤਵਾਸ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਹ ਕਾਲਾਂ ਦਾ ਜਵਾਬ ਜਰੂਰ ਦੇਣ ਕਿਉਂਕਿ ਇਹ ਦੇਖਣ ਵਿੱਚ ਆਇਆ ਹੈ ਕਿ ਕਈ ਲੋਕ ਇਹ ਕਾਲਾਂ ਲੈਣ ਤੋਂ ਕੰਨੀ ਕਤਰਾਉਂਦੇ ਹਨ ਜਾਂ ਫਿਰ ਕਾਲ ਡਿਸਕੁਨੈਕਟ ਕਰ ਦਿੰਦੇ ਹਨ ਜਾਂ ਉਹਨਾਂ ਦੇ ਫੋਨ ਨਹੀਂ ਲੱਗਦੇ। ਉਹਨਾਂ ਕਿਹਾ ਕਿ ਲੋਕ ਬਿਨਾਂ ਹਿਚਕਿਚਾਹਟ ਤੋਂ ਇਹਨਾਂ ਕਾਲਾਂ ‘ਤੇ ਆਪਣੀ ਸਿਹਤ ਬਾਰੇ ਜਾਣਕਾਰੀ ਦੇਣ।

Advertisements

ਅਪਨੀਤ ਰਿਆਤ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਕਦਮ ਕੋਰੋਨਾ ਮਰੀਜ਼ਾਂ ਦੀ ਚੰਗੇ ਢੰਗ ਨਾਲ ਦੇਖਭਾਲ ਅਤੇ ਲੋੜ ਪੈਣ ‘ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਅਮਲ ਲਿਆਂਦਾ ਗਿਆ ਹੈ ਤਾਂ ਜੋ ਇਕਾਂਤਵਾਸ ਮਰੀਜ਼ ਮੈਡੀਕਲ ਟੀਮਾਂ ਤੋਂ ਲੋੜੀਂਦੀ ਜਾਣਕਾਰੀ ਹਾਸਲ ਅਤੇ ਸਿਹਤ ਸਲਾਹਕਾਰੀਆਂ ਦੀ ਪੂਰਨ ਤੌਰ ‘ਤੇ ਪਾਲਣਾ ਕਰਕੇ ਕੋਰੋਨਾ ‘ਤੇ ਫਤਿਹ ਪਾ ਸਕਣ। ਉਹਨਾਂ ਦੱਸਿਆ ਕਿ ਸਰਕਾਰੀ ਹੈਲਪਲਾਈਨਾਂ ਤੋਂ ਘਰੇਲੂ ਇਕਾਂਤਵਾਸ ਵਿੱਚ ਰਹਿ ਰਹੇ ਮਰੀਜ਼ਾਂ ਨੂੰ  ਰੋਜ਼ਾਨਾ ਫੋਨ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਦੀ ਦਿਨ ਪ੍ਰਤੀ ਦਿਨ ਸਿਹਤ ਦਾ ਹਾਲ ਜਾਣਿਆ ਜਾ ਸਕੇ।

ਸਿਵਲ ਸਰਜਨ ਨੂੰ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜ਼ਿਲੇ ਅੰਦਰ ਘਰਾਂ ਵਿੱਚ ਇਕਾਂਤਵਾਸ ਮਰੀਜ਼ਾਂ ਦੀ ਜਾਣਕਾਰੀ ਮੋਨੀਟਰਿੰਗ ਟੀਮਾਂ ਦੀ ਸਹੂਲਤ ਲਈ ਰੋਜ਼ਾਨਾ ਅਪਡੇਟ ਕਰਨ ਦੇ ਨਾਲ-ਨਾਲ ਹਦਾਇਤਾਂ ਮੁਤਾਬਿਕ ਇਹਨਾਂ ਮਰੀਜ਼ਾਂ ਦੀ ਰੈਗੁਲਰ ਨਜ਼ਰਸਾਨੀ ਨੂੰ ਵੀ ਯਕੀਨੀ ਬਣਾਉਣ। ਅਪਨੀਤ ਰਿਆਤ ਨੇ ਇਹਨਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਮੋਬਾਇਲ ਹੈਲਪਲਾਈਨਾਂ ਤੋ ਆਉਣ ਵਾਲੇ ਫੋਨ ਕਾਲਜ਼ ਨੂੰ ਨਾ ਕੱਟਣ ਸਗੋਂ ਮੈਡੀਕਲ ਟੀਮਾਂ ਨਾਲ ਗੱਲਬਾਤ ਕਰਨ ਤਾਂ ਜੋ ਕੋਰੋਨਾ ਨੂੰ  ਹੋਰ ਫੈਲਣੋ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here