ਰੋਜ਼ਗਾਰ ਮੇਲੇ ਵਿੱਚ 570 ਨੌਜਵਾਨਾਂ ਨੇ ਕਰਵਾਈ ਰਜਿਸਟ੍ਰੇਸ਼ਨ: ਬਲਰਾਜ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਰਾਜ ਪੱਧਰੀ ਰੋਜ਼ਗਾਰ ਮੇਲੇ 24 ਸਤੰਬਰ ਤੋਂ 30 ਸਤੰਬਰ ਤੱਕ ਲਗਾਏ ਜਾਣੇ ਹਨ, ਜਿਸ ਦਾ ਅੱਜ ਸੁਭਅਰੰਭ ਅੱਜ ਆਈ.ਟੀ.ਆਈ. ਲੜਕੇ ਪਠਾਨਕੋਟ ਵਿਖੇ ਪਹਿਲਾ ਰਾਜ ਪੱਧਰੀ ਰੋਜਗਾਰ ਮੇਲਾ ਲਗਾਇਆ ਗਿਆ ਹੈ। ਇਸ ਰੋਜਗਾਰ ਮੇਲੇ ਨੂੰ ਕੋਵਿਡ 19 ਦੇ ਚਲਦਿਆਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਲਗਾਇਆ ਗਿਆ ਹੈ ਜਿਸ ਵਿੱਚ ਕਰੀਬ 570 ਨੋਜਵਾਨਾਂ ਨੇ ਰਜਿਸਟ੍ਰੇਸ਼ਨ ਕੀਤੀ ਅਤੇ ਵੱਖ ਵੱਖ ਕੰਪਨੀਆਂ ਵੱਲੋਂ 453 ਨੋਜਵਾਨਾਂ ਦੀ ਰੋਜਗਾਰ ਲਈ ਚੋਣ ਕੀਤੀ ਗਈ।

Advertisements

ਇਹ ਪ੍ਰਗਟਾਵਾ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੁੱਖ ਕਾਰਜਕਾਰੀ ਅਧਿਕਾਰੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਨੇ ਰੋਜਗਾਰ ਮੇਲੇ ਦਾ ਸੁਭਅਰੰਭ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰੀਸ ਮੋਹਣ ਪ੍ਰਿੰਸੀਪਲ ਆਈ.ਟੀ.ਆਈ. ਲੜਕੇ ਪਠਾਨਕੋਟ , ਗੁਰਮੇਲ  ਸਿੰਘ ਜ਼ਿਲ•ਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਪਠਾਨਕੋਟ,ਰਾਕੇਸ ਕੁਮਾਰ ਰਿਪਲੇਸਮੈਂਟ ਅਫਸ਼ਰ,  ਪ੍ਰਦੀਪ ਬੈਂਸ ਜਿਲਾ ਮੈਨੇਜਰ ਸਕਿੱਲ ਡਿਵੈਲਪਮੈਂਟ ਅਤੇ ਹੋਰ ਹਾਜ਼ਰ ਸਨ। ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਅੱਜ ਪਹਿਲੇ ਦਿਨ  ਰੋਜਗਾਰ ਮੇਲਾ ਜੋ ਆਈ.ਟੀ.ਆਈ. ਲੜਕੇ ਪਠਾਨਕੋਟ ਵਿਖੇ ਲਗਾਇਆ ਗਿਆ ਸੀ ਵਿੱਚ ਵਰਧਮਾਨ ਟੈਕਸਟਾਈਲ ਲਿਮਿਟਿਡ ਬੱਦੀ, ਇੰਡੋਫਾਮ ਇਕਉਪਮੈਂਟ ਲਿਮਿਟਿਡ, ਰਿਲਾਈਂਸ ਨਿਪੁਨ ਇੰਨਸੋਰੇਂਨਸ ਪਾਈਵੇਟ ਲਿ., ਐਸ.ਬੀ.ਆਈ. ਲਾਈਫ ਇੰਨਸੋਰੇਂਸ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿ., ਮੈਕਸ ਲਾਈਫ ਇੰਸੋਰੇਂਸ ਲਿ., ਐਲ.ਆਈ.ਸੀ. ਇੰਡਿਆ, ਕੋਮਨ ਸਰਵਿਸ ਸੈਂਟਰ, ਕੈਰੀਅਰ ਸੈਲੁਅਸ਼ਨ ਗਰੁਪ ਅਤੇ ਹੋਰ ਕਰੀਬ 18 ਕੰਪਨੀਆਂ ਪਹੁੰਚੀਆਂ।

ਵੱਖ ਵੱਖ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਰੋਜਗਾਰ ਮੇਲੇ ਵਿੰਚ ਪਹੁੰਚੇ ਨੋਜਵਾਨਾਂ ਦੀ ਇੰਟਵਿਓ ਲਈ ਗਈ ਅਤੇ ਆਫਰ ਲੈਟਰ ਦਿੱਤੇ ਗਏ। ਉਨਾਂ ਦੱਸਿਆ ਕਿ ਇਨਾਂ ਰੋਜਗਾਰ ਮੇਲਿਆਂ ਵਿੱਚ ਵੱਖ-ਵੱਖ ਕੰਪਨੀਆਂ ਵਲੋਂ 90000 ਅਸਾਮੀਆਂ ਲਈ ਬੇ-ਰੋਜ਼ਗਾਰਾਂ ਦੀ ਚੋਣ ਕੀਤੀ ਜਾਣੀ ਹੈ, ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਹੈ ਕਿ ਇਨਾਂ ਰੋਜਗਾਰ ਮੇਲਿਆਂ ਤੋਂ ਲਾਭ ਪ੍ਰਾਪਤ ਕਰੋ।ਉਨਾਂ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਅਨ-ਸਕਿੱਲਡ, ਸੇਮੀ ਸਕਿੱਲਡ, 8ਵੀਂ, 10ਵੀਂ, 12ਵੀਂ, ਗਰੇਜੂਏਟ, ਪੋਸਟ ਗਰੇਜੂਏਟ,  ਆਈ.ਟੀ.ਆਈ/ ਡਿਪਲੋਮਾ ਪਾਸ ਬਿਨੈਕਾਰ ਆਪਣੀ ਯੋਗਤਾ ਅਨੁਸਾਰ ਅਸਾਮੀਆਂ ਲਈ ਇੰਟਰਵਿਊ ਦੇ ਸਕਦੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕਮਿ ਤਹਿਤ ਜਿਲਾ ਪਠਾਨਕੋਟ ਵਿੱਚ ਚਾਰ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾਣਗੇ। ਪਹਿਲਾ ਰੋਜ਼ਗਾਰ ਮੇਲਾ ਅੱਜ 24 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ ਪਠਾਨਕੋਟ ਵਿਖੇ ਲਗਾਇਆ ਗਿਆ ਹੈ ਇਸੇ ਹੀ ਤਰਾਂ ਦੂਸਰਾ ਰੋਜ਼ਗਾਰ ਮੇਲਾ 28 ਸਤੰਬਰ ਨੂੰ ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟ ਕੋਟਲੀ, ਤੀਸਰਾ ਰੋਜ਼ਗਾਰ ਮੇਲਾ ਮਿਤੀ 29 ਸਤੰਬਰ ਨੂੰ ਸ਼੍ਰੀ ਸ਼ਾਈ ਗਰੁੱਪ ਆਫ ਇੰਸਟੀਚਿਊਟ ਬਧਾਨੀ ਵਿਖੇ ਲਗਾਇਆ ਜਾਵੇਗਾ ਅਤੇ ਚੋਥਾ ਰੋਜਗਾਰ ਮੇਲਾ 30 ਸਤੰਬਰ ਨੂੰ ਤਵੀ ਗਰੁੱਪ ਆਫ ਇੰਸਟੀਚਿਊਟ ਸ਼ਾਹਪੁਰ ਕੰਡੀ ਵਿਖੇ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਕੋਵਿਡ-19 ਮਹਾਂਮਾਰੀ ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਗਾਏ ਜਾਣਗੇ। ਉਨਾਂ ਕਿਹਾ ਕਿ ਨੌਕਰੀ ਦੇ ਚਾਹਵਾਨ ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਹੈ ਕਿ ਉਹ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਸ਼ਾਮਿਲ ਹੋ ਕੇ ਨੌਕਰੀਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪਲਾਈਨ ਨੰਬਰ: 7657825214 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here