ਕੋਵਿਡ ਟੈਸਟਾਂ ਲਈ ਪ੍ਰਾਈਵੇਟ ਲੈਬਾਰਟਰੀਆਂ ਨਿਰਧਾਰਤ ਰੇਟ ਹੀ ਵਸੂਲਣ: ਅਪਨੀਤ ਰਿਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਟੈਸਟਾਂ ਲਈ ਨਿਰਧਾਰਤ ਰਕਮ ਤੋਂ ਵੱਧ ਵਸੂਲੀ ਨਾ ਕਰੇ ਅਤੇ ਸਰਕਾਰ ਵਲੋਂ ਟੈਸਟਾਂ ਲਈ ਨਿਰਧਾਰਤ ਰੇਟਾਂ ਨੂੰ ਡਿਸਪਲੇ ਕੀਤਾ ਜਾਵੇ।ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਪੀਡੈਮਿਕ ਡਿਸੀਜ ਐਕਟ ਤਹਿਤ ਜਾਰੀ ਹੁਕਮਾਂ ਅਨੁਸਾਰ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਰੋਨਾ ਦੇ ਆਰ.ਟੀ.-ਪੀ.ਸੀ.ਆਰ. ਟੈਸਟਾਂ ਲਈ ਸਮੇਤ ਜੀ.ਐਸ.ਟੀ./ਟੈਕਸਾਂ ਆਦਿ ਲਈ ਨਿਰਧਾਰਤ 1600 ਰੁਪਏ ਤੋਂ ਵੱਧ ਨਹੀਂ ਲਵੇਗੀ। ਇਸੇ ਤਰਾਂ ਕੋਵਿਡ ਦੇ ਟਰੂਨਾਟ ਟੈਸਟ ਲਈ 2000 ਰੁਪਏ ਸਮੇਤ ਜੀ.ਐਸ.ਟੀ./ਟੈਕਸ ਆਦਿ ਹੀ ਚਾਰਜ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਸੀਬੀਨਾਟ ਟੈਸਟ ਲਈ 2400 ਰੁਪਏ ਸਮੇਤ ਜੀ.ਐਸ.ਟੀ./ਟੈਕਸ ਆਦਿ ਤੋਂ ਵੱਧ ਚਾਰਜ ਨਹੀਂ ਕਰ ਸਕਦੀ।

Advertisements

ਉਨਾਂ ਕਿਹਾ ਕਿ ਘਰ ‘ਚੋਂ ਸੈਂਪਲ ਲੈਣ ਲਈ ਲੈਬਾਰਟਰੀ ਵਲੋਂ ਖਰਚਾ ਵੱਖਰੇ ਤੌਰ ‘ਤੇ ਆਪਣੇ ਪੱਧਰ ਤੇ ਨਿਰਧਾਰਤ ਕੀਤਾ ਜਾਵੇਗਾ। ਅਪਨੀਤ ਰਿਆਤ ਨੇ ਦੱਸਿਆ ਕਿ ਸਾਰੀਆਂ ਪ੍ਰਾਈਵੇਟ ਲੈਬਾਰਟਰੀਆਂ ਵਲੋਂ ਆਈ.ਸੀ.ਐਮ.ਆਰ. ਭਾਰਤ ਸਰਕਾਰ ਅਤੇ ਰਾਜ ਸਰਕਾਰ ਵਲੋਂ ਟੈਸਟਿੰਗ ਸਬੰਧੀ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਇਨਬਿਨ ਪਾਲਣਾ ਕੀਤੀ ਜਾਵੇਗੀ। ਇਸੇ ਤਰਾਂ ਪ੍ਰਾਈਵੇਟ ਲੈਬਾਰਟਰੀਆਂ ਵਲੋਂ ਕੋਰੋਨਾ ਟੈਸਟਾਂ ਦੀ ਨਤੀਜ਼ਿਆਂ ਦੀ ਜਾਣਕਾਰੀ ਸਮੇਂ ਸਿਰ ਰਾਜ ਸਰਕਾਰ ਅਤੇ ਆਈ.ਸੀ.ਐਮ.ਆਰ. ਪੋਰਟਲ ‘ਤੇ ਸਾਂਝੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸੈਂਪਲਿੰਗ ਦੌਰਾਨ ਜਿਨ•ਾਂ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ, ਦੀ ਸ਼ਨਾਖਤ, ਪਤਾ ਅਤੇ ਮੋਬਾਇਲ ਨੰਬਰ ਸੈਂਪਲ ਰੈਫਰਲ ਫਾਰਮ ਲਈ ਰਿਕਾਰਡ ਵਜੋਂ ਨੋਟ ਕੀਤੇ ਜਾਣਗੇ। ਸੈਂਪਲ ਲੈਣ ਸਮੇਂ ਡਾਟਾ ਵੀ ਆਈ.ਟੀ.-ਪੀ.ਸੀ.ਆਰ. ਐਪ ‘ਤੇ ਅਪਲੋਡ ਕੀਤਾ ਜਾਵੇਗਾ ਅਤੇ ਟੈਸਟ ਰਿਪੋਰਟ ਆਉਣ ਸਮੇਂ ਤੁਰੰਤ ਸਬੰਧਤ ਵਿਅਕਤੀ ਨੂੰ ਭੇਜੀ ਜਾਵੇਗੀ।

ਉਨਾਂ ਕਿਹਾ ਕਿ ਸਾਰੇ ਟੈਸਟਾਂ ਦੀ ਜਾਣਕਾਰੀ ਈਮੇਲ ਰਾਹੀਂ ਸਿਵਲ ਸਰਜਨ ਨੂੰ ਭੇਜੀ ਜਾਵੇਗੀ, ਜਿਸ ਦੀ ਕਾਪੀ ਰਾਜ ਆਈ.ਡੀ.ਐਸ.ਪੀ. ਸੈਲ ਪੰਜਾਬ ਨੂੰ ਭੇਜੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨ.ਏ.ਬੀ.ਐਲ. ਅਤੇ ਆਈ.ਸੀ.ਐਮ.-ਆਰ. ਤੋਂ ਮਾਨਤਾ ਪ੍ਰਾਪਤ ਲੈਬਾਰਟਰੀਆਂ ਮਰੀਜ਼ਾਂ ਨਾਲ ਸਬੰਧਤ ਜਾਣਕਾਰੀ ਨੂੰ ਪੂਰਨ ਤੌਰ ‘ਤੇ ਗੁਪਤ ਰੱਖਣਗੀਆਂ। ਇਸੇ ਤਰਾਂ ਸਾਰੀਆਂ ਪ੍ਰਾਈਵੇਟ ਲੈਬਾਰਟਰੀਆਂ ਭਵਿੱਖ ਵਿੱਚ ਵੈਰੀਫਿਕੇਸ਼ਨ ਮੰਤਵ ਲਈ ਆਈ.ਟੀ.-ਪੀ.ਸੀ.ਆਰ. ਮਸ਼ੀਨ ਵਲੋਂ ਤਿਆਰ ਡਾਟਾ ਅਤੇ ਗ੍ਰਾਫ ਸੰਭਾਲ ਕੇ ਰੱਖਣਗੇ।

LEAVE A REPLY

Please enter your comment!
Please enter your name here