ਸਿਵਲ ਹਸਪਤਾਲ ਵਿਖੇ ਮਨਾਇਆ ਗਿਆ ਨੈਸ਼ਨਲ ਸਵੈ ਇਛੱਕ ਖੂਨਦਾਨ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੈਸ਼ਨਲ ਸਵੈ ਇਛੱਕ ਖੂਨਦਾਨ ਦਿਵਸ ਦੇ ਮੌਕੇ ਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਖੂਨਦਾਨ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ 30 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੂਨ ਦਾਨ ਕਰਨ ਵਾਲਿਆ ਵਿੱਚ ਸਵੈ ਸੇਵੀ ਸੰਸਥਾਵਾਂ ਯੁਵਕ ਕਲੱਬਾਂ ਦੇ ਨਾਲ-ਨਾਲ ਲੜੀ ਵਾਰ ਖੂਨਦਾਨ ਕਰਨ ਵਾਲਿਆਂ ਨੇ ਆਪਣਾ ਖੂਨ ਦਾਨ ਕਰਕੇ ਲੋਕਾਂ ਵਿੱਚ ਖੂਨਦਾਨ ਮਹਾਂਦਾਨ ਅਤੇ ਖੂਨਦਾਨ ਕਰਨ ਨਾਲ ਜਿੰਦਗੀ ਬਚਾਈ ਜਾ ਸਕਦੀ ਹੈ ਦਾ ਸੁਨੇਹਾ ਦਿੱਤਾ ਗਿਆ ।

Advertisements

ਇਸ ਮੋਕੇ ਤੇ ਡਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦਾ ਦਿਵਸ ਮਨਾਉਣ ਦਾ ਮਕਸਦ ਲੋਕਾਂ ਵਿੱਚ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦਾ ਹੈ ਕਿਉਂਜੋ ਖੂਨਦਾਨ ਕਰਨ ਵਾਲਾ ਵਿਆਕਤੀ ਇਕ ਜਿੰਦਗੀ ਨਹੀਂ ਸਗੋਂ 4 ਜਿੰਦਗੀਆਂ ਨੂੰ ਬਚਾ ਸਕਦਾ ਹੈ । ਕਰੋਨਾ ਮਹਾਂਮਾਰੀ ਦੇ ਨਾਲ-ਨਾਲ ਮੌਸਮ ਦੇ ਬਦਲਾਅ ਕਾਰਨ ਵੈਕਟਰ ਬੋਰਨ ਬਿਮਾਰੀਆਂ ਜਿਵੇ ਮਲੇਰੀਆ, ਡੇਂਗੂ ਅਤੇ ਚਿਕਨਗੁਣੀਆਂ ਦੇ ਮਰੀਜਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ ਅਤੇ ਗੰਭੀਰ ਮਰੀਜਾਂ ਨੂੰ ਖੂਨ ਦੀ ਜਰੂਰਤ ਹੁੰਦੀ ਹੈ ਜੋ ਇਹਨਾਂ ਖੂਨਦਾਨੀਆਂ ਵੱਲੋ ਦਿੱਤੇ ਖੂਨਦਾਨ ਨਾਲ ਪੂਰੀ ਹੁੰਦੀ ਹੈ । ਅੱਜ ਖੂਨਾਦਨ ਕਰਨ ਵਾਲਿਆਂ ਵਿੱਚ 54 ਵਾਰ ਖੂਨਦਾਨ ਕਰਨ ਵਾਲੇ ਬਹਾਦਰ ਸਿੰਘ ਅਤੇ ਉਹਨਾਂ ਦੀ ਪਤਨੀ ਜਤਿੰਦਰ ਕੋਰ ਵੱਲੋ ਖੂਨਦਾਨ ਕੀਤਾ ਗਿਆ।

ਇਸ ਜੋੜੇ ਨੇ ਲਗਾਤਾਰ 19ਵੀਂ ਵਾਰ ਇਸ ਸੰਸਥਾਂ ਤੇ ਖੂਨਦਾਨ ਕਰਕੇ ਲੋਕਾਂ ਦਾ ਇਹ ਭਰਮ ਦੂਰ ਕੀਤਾ ਹੈ ਕਿ ਖੂਨ ਦੇਣ ਨਾਲ ਕਿਸੇ ਤਰਾਂ ਦੀ ਕਮਜੋਰੀ ਜਾ ਹੋਰ ਸ਼ਰੀਰਿਕ ਅਲਾਮਿਤ ਨਹੀ ਹੁੰਦੀ ਸਗੋਂ ਖੂਨਦਾਨ ਕਰਨ ਨਾਲ ਆਤਮਿਕ ਸ਼ਾਤੀ ਵੀ ਮਿਲਦੀ ਹੈ ਤੇ ਲੋਕ ਸੇਵਾ ਕਰਨ ਦਾ ਮਨੋਬੱਲ ਵਧਦਾ ਹੈ । ਇਸ ਮੋਕੇ ਤੇ ਡਾ ਅਮਰਜੀਤ ਲਾਲ ਬੀਟੀਓ ਨੇ ਇਸ ਦਿਵਸ ਤੇ ਖੂਨਦਾਨ ਕਰਨਾ ਵਾਲਿਆਂ ਦਾ ਧੰਨਵਾਧ ਕੀਤਾ ਅਤੇ ਉਹਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

LEAVE A REPLY

Please enter your comment!
Please enter your name here