ਸਮਾਜਿਕ ਸੰਘਰਸ਼ ਕਮੇਟੀ ਨੇ ਮਨੀਸ਼ਾ ਗੈਂਗਰੇਪ ਦੇ ਦੋਸ਼ਿਆਂ ਨੂੰ ਫਾਂਸੀ ਦੇਣ ਦੀ ਕੀਤੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮਾਜਿਕ ਸੰਘਰਸ਼ ਕਮੇਟੀ ਪੰਜਾਬ ਦੇ ਯੂ.ਪੀ ਪ੍ਰਾਂਤ ਵਿੱਚ 4 ਅੱਸਭਿਅਤ ਗੁੰਡਿਆਂ ਵੱਲੋਂ ਜਿਸ ਦਰਿੰਦਗੀ ਨਾਲ ਦਲਿਤ ਨੌਜਵਾਨ ਲੜਕੀ ਮਨੀਸ਼ਾ ਬਾਲਮੀਕਣ ਦਾ ਗੈਂਗਰੇਪ ਕਰਕੇ, ਹੱਡੀਆਂ ਤੋੜ ਕੇ ਅਤੇ ਜੀਭ ਕੱਟ ਕੇ ਦਰਦਨਾਕ ਕਤਲ ਕੀਤਾ ਹੈ, ਦੀ ਸਖਤ ਨਿੰਦਾ ਕੀਤੀ ਹੈ।

Advertisements

ਪਾਰਟੀ ਦੇ ਸਟੇਟ ਪ੍ਰਧਾਨ ਮਹਿੰਦਰ ਸਿੰਘ ਹੀਰ ਨੇ ਕਿਹਾ ਕਿ ਇਸ ਘਟਨਾ ਨੇ ਜਿੱਥੇ ਦੇਸ਼ ਦੀ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਉੱਥੇ ਯੂ.ਪੀ ਸਰਕਾਰ. ਜਿਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਗੈਂਗਰੇਪ ਦਾ ਕੇਸ ਦਰਜ ਕਰਨ ਤੋਂ ਬਿਨਾਂ, ਪੋਸਟਮਾਰਟਮ ਕਰਨ ਤੋਂ ਬਿਨਾਂ ਅਤੇ ਐਸ.ਸੀ/ਐਸ.ਟੀ ਐਕਟ ਦਰਜ ਕਰਨ ਤੋਂ ਬਿਨਾਂ ਹੀ ਲੜਕੀ ਦੇ ਪਰਿਵਾਰ ਨੂੰ ਦੱਸੇ ਬਿਨਾਂ ਅੱਧੀ ਰਾਤ ਨੂੰ ਸੰਸਕਾਰ ਕਰਨਾ ਸਰਕਾਰ ਦੀ ਨੀਅਤ ਤੇ ਸ਼ੱਕ ਵਾਲੀ ਸੂਈ ਜਾਂਦੀ ਹੈ ਅਤੇ ਸਰਕਾਰ ਦਾ ਇਸ ਨਾਲ ਦਲਿਤਾਂ, ਪੱਛੜੇ ਵਰਗਾਂ ਅਤੇ ਧਾਰਮਿਕ ਘੱਟ ਗਿਣਤੀ ਵਰਗ ਵਿਰੋਧੀ ਚਿਹਰਾ ਨੰਗਾ ਹੋ ਗਿਆ।

ਇਸ ਮੌਕੇ ਤੇ ਸਰਵਣ ਕੁਮਾਰ ਨੇ ਦਸਿੱਆ ਕਿ ਲੜਕਾ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਅਤੇ ਦੋਸ਼ੀਆੰ ਨੂੰ ਸਖਤ ਸਜ਼ਾ ਦੁਆਉਣ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਮੈਮੋਰੈਂਡਮ ਭੇਜਿਆ ਗਿਆ ਹੈ ਜਿਸ ਅਨੁਸਾਰ ਉਸ ਸਮੇਂ ਦੇ ਗੈਰ ਜਿਮੇਵਾਰ ਪ੍ਰਸ਼ਾਸਨ ਅਤੇ ਲੜਕੀ ਦੇ ਦੋਸ਼ਿਆਂ ਨੂੰ 2 ਮਹੀਨਿਆਂ ਦੇ ਅੰਦਰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਮੈਮੋਰੈਂਡਮ ਵਿੱਚ ਲੜਕੀ ਦੇ ਪਰਿਵਾਰ ਨੂੰ 1 ਕਰੋੜ ਦੀ ਨਕਦ ਰਾਸ਼ੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਬੱਚਿਆਂ ਨੂੰ ਮੁਫਤ ਪੜਾਈ ਦੀ ਵੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here