ਮਹਾਸ਼ਾ ਬਰਾਦਰੀ ਕਿਸਾਨਾਂ ਨਾਲ ਚੱਟਾਨ ਵਾਂਗ ਖੜੀ: ਵਿਪਨ ਪਚਨੰਗਲ

ਮਾਹਿਲਪੁਰ (ਦ ਸਟੈਲਰ ਨਿਊਜ਼)। ਮਹਾਸ਼ਾ ਬਰਾਦਰੀ ਦੀ ਵਿਸ਼ੇਸ਼ ਬੈਠਕ ਡਾ. ਵਿਪਨ ਪਚਨੰਗਲ ਪ੍ਰਧਾਨ ਮਹਾਸ਼ਾ ਬਰਾਦਰੀ ਹੁਸ਼ਿਆਰਪੁਰ, ਉਪ ਚੇਅਰਮੈਨ ਮਾਰਕੀਟ ਕਮੇਟੀ ਗੜਸ਼ੰਕਰ, ਚੇਅਰਮੈਨ ਮੈਡੀਕਲ ਵਿੰਗ ਕਾਂਗਰਸ ਹੁਸ਼ਿਆਰਪੁਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਭਾਜਪਾ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਆਰਡੀਨੈਂਸ ਜਿਸ ਨਾਲ ਕਿਸਾਨੀ ਬਿਲਕੁਲ ਖ਼ਤਮ ਹੋ ਜਾਵੇਗੀ ਦੇ ਖਿਲਾਫ ਮਹਾਸ਼ਾ ਬਰਾਦਰੀ ਕਿਸਾਨਾਂ ਨਾਲ ਚੱਟਾਨ ਵਾਂਗ ਖੜੀ ਹੈ। ਇਸ ਲਈ ਸਾਨੂੰ ਜਿਥੋਂ ਤੱਕ ਵੀ ਸੰਘਰਸ਼ ਕਰਨਾ ਪਿਆ ਉਹ ਕਿਸਾਨਾਂ ਦੇ ਨਾਲ ਕਰੇਗੀ।

Advertisements

ਇਸ ਮੌਕੇ ਤੇ ਜ਼ਿਲਾ ਪ੍ਰਧਾਨ ਡਾਕਟਰ ਵਿਪਨ ਪਚਨੰਗਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਕ ਤੋਂ ਇਕ ਲੋਕ ਮਾਰੂ ਕਾਨੂੰਨ ਲਿਆ ਕੇ ਲੋਕਾਂ ਦਾ ਕਚੂਮਰ ਕੱਢਣ ਤੇ ਤੁਲੀ ਹੋਈ ਹੈ। ਪਹਿਲਾਂ ਇਸ ਵਲੋਂ ਨੋਟਬੰਦੀ ਕੀਤੀ ਗਈ। ਜਿਸ ਨਾਲ ਲੋਕ ਅਵਾਜ਼ਾਰ ਹੋ ਗਏ। ਫਿਰ ਜੀ ਐਸ ਟੀ ਨੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਤੇ ਹੁਣ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨੀ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਿਸਾਨਾਂ ਦੇ ਸੰਘਰਸ਼ ਵਿਚ ਡੱਟ ਕੇ ਸਾਥ ਦਿੱਤਾ ਜਾਵੇਗਾ। ਇਸ ਮੌਕੇ ਉਨਾਂ ਵਲੋਂ ਯੂਪੀ ਦੇ ਹਾਥਰਸ ਵਿਖੇ ਮਨੀਸ਼ਾ ਦੇ ਬਲਾਤਕਾਰ ਤੋਂ ਬਾਅਦ ਕਤਲ ਕਰਨ ਦੀ ਵੀ ਨਿਖੇਦੀ ਕੀਤੀ ਗਈ ।

ਉਨਾਂ ਕਿਹਾ ਕਿ ਯੂ ਪੀ ਵਿਚ ਭਾਜਪਾ ਦੀ ਸਰਕਾਰ ਵਿਚ ਔਰਤਾਂ ਤੇ ਲੜਕੀਆਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਉਥੇ ਕਾਨੂੰਨ ਵਿਵਸਥਾ ਨਾ ਦੀ ਕੋਈ ਚੀਜ਼ ਨਹੀਂ ਰਹੀ।

LEAVE A REPLY

Please enter your comment!
Please enter your name here