ਕੋਵਿਡ-19 ਦੌਰਾਨ ਜੂਮ ਐਪ ਰਾਹੀਂ ਕੀਤੀ ਗਈ ਵਿਦਿਆਰਥੀਆਂ ਦੀ ਗਾਈਡੈਂਸ ਕੌਂਸਲਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 ਦੋਰਾਨ ਜਿਵੇਂ ਪੂਰੇ ਵਿਸ਼ਵ ਨੂੰ ਇਸ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹਾਂਮਾਰੀ ਨੇ ਜਿਥੇ ਲੋਕਾਂ ਨੂੰ ਆਰਥਿਕ ਹਾਨੀ ਪਹੁੰਚਾਈ ਹੈ ,ਉਥੇ ਹੀ ਸਕੂਲਾਂ,ਕਾਲਜਾਂ ਆਦਿ ਵਿਚ ਪੜ ਰਹੇ ਵਿਦਿਆਰਥੀਆਂ ਦੀ ਪੜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਹਰੇਕ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਨੂੰ ਹੁਕਮ ਦਿੱਤੇ ਗਏ ਹਨ ਕਿ ਅਪਣੇ-ਅਪਣੇ ਜਿਲਿਆਂ ਵਿਚ ਆਉਂਦੇ ਸਕੂਲ, ਕਾਲਜਾਂ ਆਦਿ ਦੇ ਵਿਦਿਆਰਥੀਆਂ ਦੀ ਜੂਮ ਐਪ ਰਾਹੀਂ ਕੈਰੀਅਰ ਕਾਉਂਸਲਿੰਗ ਕੀਤੀ ਜਾਵੇ।

Advertisements

ਇਹ ਪ੍ਰਗਟਾਵਾ ਗੁਰਮੇਲ ਸਿੰਘ ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਪਠਾਨਕੋਟ ਨੇ ਕੀਤਾ। ਜਾਣਕਾਰੀ ਦਿੰਦਿਆਂ ਅਤੇ ਇਸ ਮੁਹਿੰਮ ਨੂੰ ਅਗਾਂਹ ਵਧੂ ਲੈ ਜਾਂਦੇ ਹੋਏ ਅੱਜ ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਗੁਰਮੇਲ ਸਿੰਘ ਅਤੇ ਪਲੇਸਮੈਂਟ ਅਫਸਰ ਰਕੇਸ ਕੁਮਾਰ ਦੁਆਰਾ ਐਸ.ਐਮ.ਆਰ.ਡੀ ਕਾਲਜ ਅਤੇ ਅਮਨ ਭੱਲਾ ਗਰੁੱਪ ਆਫ ਕਾਲਜ ਦੇ ਪ੍ਰਾਰਥੀਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਕੈਰੀਅਰ ਕਾਉਂਸਲਿੰਗ ਕੀਤੀ ਗਈ। ਇਸ ਵੈਬੀਨਾਰ ਵਿਚ ਕੁਲ 50 ਪ੍ਰਾਰਥੀਆਂ ਨੇ ਹਿੱਸਾ ਲਿਆ।

ਗੁਰਮੇਲ ਸ਼ਿੰਘ ਨੇ ਡੀ.ਬੀ.ਈ.ਈ. ਵਿਚ ਚੱਲ ਰਹੀਆਂ ਗਤੀ-ਵੀਧੀਆਂ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪ-ਲਾਈਨ ਨੰਬਰ 7657825214 ਤੇ ਸਪੰਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here