ਖੁੱਲੇ ‘ਚ ਸ਼ੌਚ ਕਰਨ ਵਾਲੇ ਨੂੰ ਹੋਵੇਗਾ ਜੁਰਮਾਨਾ: ਬਲਬੀਰ ਰਾਜ

ਹੁਸ਼ਿਆਰੁਪਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਸਵੱਛ ਭਾਰਤ ਮਿਸ਼ਨ ਤਹਿਤ 50 ਵਾਰਡਾਂ ਨੂੰ ਖੁੱਲੇ ਵਿੱਚ ਸ਼ੌਚ ਮੁਕਤ ++ (Open defecation free++) ਘੋਸ਼ਿਤ ਕੀਤਾ । ਇਸ ਸਬੰਧ ਵਿੱਚ ਉਹਨਾਂ ਪਬਲਿਕ ਨੂੰ ਸੂਚਿਤ ਕੀਤਾ ਕਿ ਜੇਕਰ ਕੋਈ ਖੁੱਲੇ ‘ਚ ਸ਼ੌਚ ਕਰਦਾ ਪਾਇਆ ਗਿਆ ਤਾਂ ਉਸ ਨੂੰ ਪਹਿਲੀ ਵਾਰ ਉਲੰਘਣਾ ਕਰਨ `ਤੇ 50/- ਰੁਪਏ, ਦੂਸਰੀ ਵਾਰ ਉਲੰਘਣਾ ਕਰਨ`ਤੇ100/- ਰੁਪਏ ਅਤੇ ਤੀਸਰੀ ਵਾਰ ਉਲੰਘਣਾ ਕਰਨ `ਤੇ 150/- ਰੁਪਏ ਜੁਰਮਾਨਾ ਕੀਤਾ ਜਾਵੇਗਾ।

Advertisements

ਉਹਨਾਂ ਕਿਹਾ ਕਿ ਜੇਕਰ ਇਸ ਸਬੰਧੀ ਵਿੱਚ ਕਿਸੇ ਨੂੰ ਕੋਈ ਇਤਰਾਜ਼/ਸੁਝਾਅ ਹੋਵੇ ਤਾਂ ਇਸ਼ਤਿਹਾਰ ਛਾਪਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ-ਅੰਦਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਲਿਖਤੀ ਰੂਪ ਵਿੱਚ ਦੇ ਸਕਦੇ ਹਨ। ਮਿਆਦ ਤੋਂ ਬਾਅਦ ਆਏ ਇਤਰਾਜ਼/ਸੁਝਾਅ `ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here