ਸਰਕਾਰ ਵੱਲੋਂ ਸਟਰੀਟ ਵੈਂਡਰਜ਼ ਨੂੰ 10 ਹਜ਼ਾਰ ਦਾ ਲੋਣ ਦੇਣ ਦੀ ਕੀਤੀ ਗਈ ਵਿਵਸਥਾ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੀਐਮ ਸਟਰੀਟ ਵੈਂਡਰਜ਼ ਆਤਮਾ ਨਿਰਭਰ ਨਿਧੀ ਸਕੀਮ ਤਹਤ ਹਰੇਕ ਸਟਰੀਟ ਵੈਂਡਰਜ਼ ਨੂੰ 1000 ਦਾ ਲੋਣ ਦੇਣ ਦੀ ਵਿਵਸਥਾ ਕੀਤੀ ਗਈ ਹੈ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਨਿਗਮ ਵੱਲੋਂ 1089 ਸਟਰੀਟ ਵੈਂਡਰਜ਼ ਦਾ ਸਰਵੇ ਕੀਤਾ ਜਾ ਚੁੱਕਾ ਹੈ। ਇਸਲਈ ਉਹਨਾਂ ਨੂੰ ਪਹਿਚਾਣ ਪੱਤਰ ਜਾਰੀ ਕੀਤੇ ਜਾਣੇ ਹਨ।

Advertisements

ਇਸ ਲਈ ਹਰੇਕ ਸਟਰੀਟ ਵੈਂਡਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਹਿਚਾਣ ਪੱਤਰ ਬਣਾਉਣ ਵਾਸਤੇ ਜ਼ਰੂਰੀ ਕਾਗਜ਼ਾਤ ਜੋਕਿ ਅਧਾਰ ਕਾਰਡ ਦੀ ਕਾਪੀ, ਪਰਿਵਾਰ ਦੇ ਸਾਰੇ ਮੈਂਬਰਾਂ ਦਾ ਅਧਾਰ ਕਾਰਡ, ਵੋਟਰ ਕਾਰਡ, ਪੂਰੇ ਪਰਿਵਾਰ ਦੀ ਫੋਟੋ, ਰੇਹੜੀ ਕੋਲ ਖੜੇ ਹੋ ਕੇ ਆਪਣੀ ਫੋਟੋ, ਕਾਗਜ਼ ਤੇ ਕੀਤੇ ਹੋਏ ਹਸਤਾਖਰ ਅਤੇ ਬੈਂਕ ਅਕਾਊੰਟ ਡਿਟੇਲ ਜਿਸ ਵਿੱਚ ਬੈਂਕ ਦੀ ਨਾਮ, ਅਕਾਊੰਟ ਨੰਬਰ ਅਤੇ ਆਈਐਫਐਸਸੀ ਕੋਡ ਹੋਣਾ ਲਾਜ਼ਮੀ ਹੈ। ਉਕਤ ਸਾਰੇ ਕਾਗਜ਼ ਲੈ ਕੇ ਸੁਵਿਧਾ ਸੈਂਟਰ ਕਾਊੰਟਰ ਨੰਬਰ 5 ਤੇ ਜਾ ਕੇ ਆਪਣੇ ਪਹਿਚਾਣ ਪੱਤਰ ਤੁਰੰਤ ਬਣਾਉ ਤਾਂ ਜੋ ਸਰਕਾਰ ਵੱਲੋਂ ਦਿੱਤੀ ਗਈ ਸੁਵਿਧਾ ਦਾ ਲਾਭ ਲਿਆ ਜਾ ਸਕੇ।

LEAVE A REPLY

Please enter your comment!
Please enter your name here