ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪੁਰਬ ਮਨਾਉਣ ਸੰਬੰਧੀ ਹੋਈ ਮੀਟਿੰਗ

ਮਾਹਿਲਪੁਰ (ਦ ਸਟੈਲਰ ਨਿਊਜ਼)। ਦਲ ਪੰਥ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਨਿਹੰਗ ਸਿੰਘ ਛਾਉਣੀ ਗੋਪਾਲੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਗੋਪਾਲੀਆ ਵਿਖੇ ਜਥੇਦਾਰ ਬਾਬਾ ਕੁਲਵਰਨ ਸਿੰਘ ਗੋਪਾਲੀਆ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਮੀਟਿੰਗ ਵਿੱਚ ਲੋਕ ਇਨਸਾਫ਼ ਪਾਰਟੀ ਦੋਆਬਾ ਜੋਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਡਾਂਡੀਆਂ ਹਲਕਾ ਇੰਚਾਰਜ ਗੜਸ਼ੰਕਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

Advertisements

ਮੀਟਿੰਗ ਦੌਰਾਨ ਇੱਕਤਰ ਹੋਏ ਜਥੇਬੰਦੀ ਦੇ ਸਮੂਹ ਨਿਹੰਗ ਸਿੰਘਾਂ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਪੁਰਬ ਮਨਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਮੀਟਿੰਗ ਉਪਰੰਤ ਸਮੂਹ ਨਿਹੰਗ ਸਿੰਘਾਂ ਵਲੋਂ ਅਵਤਾਰ ਸਿੰਘ ਡਾਂਡੀਆਂ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਬਾਬਾ ਹਰਵਿੰਦਰ ਸਿੰਘ ਰਾਣਾ, ਬਾਬਾ ਕੁਲਵਿੰਦਰ ਸਿੰਘ ਭਾਮ, ਬਾਬਾ ਹਰਬੰਸ ਸਿੰਘ ਦਿਹਾਣਾ, ਬਾਬਾ ਕੁਲਵਿੰਦਰ ਸਿੰਘ ਚੇਲਾ, ਬਾਬਾ ਕਰਨਜੀਤ ਸਿੰਘ ਕਾਲੇਵਾਲ ਫੱਤੂ, ਬਾਬਾ ਮਨਜੋਤ ਸਿੰਘ ਰੂਪੋਵਾਲ, ਬਾਬਾ ਰਾਣਾ ਸਿੰਘ ਰੂਪੋਵਾਲ, ਬਾਬਾ ਰਵੀ ਸਿੰਘ ਨੀਤਪੁਰ, ਬਾਬਾ ਚਰਨਜੀਤ ਸਿੰਘ ਡਾਂਡੀਆਂ, ਬਾਬਾ ਸੁਰਜੀਤ ਸਿੰਘ ਚਿੱਤੋੰ, ਬਾਬਾ ਮਹਿੰਦਰ ਸਿੰਘ ਗੋਪਾਲੀਆਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here