ਗਰੀਬ ਅਤੇ ਪੱਛੜੀ ਸ਼੍ਰੇਣੀ ਦੇ ਵਿਦਿਆਰਥੀ ਵੀ ਵਰਤਣਗੇ ਸਮਾਰਟਫੋਨ: ਅਰਸ਼ਪ੍ਰੀਤ ਸਿੰਘ

ਚੰਡੀਗੜ (ਦ ਸਟੈਲਰ ਨਿਊਜ਼)। ਕਰੋਨਾ ਮਹਾਮਾਰੀ ਦੇ ਦੌਰ ਵਿਚ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀ ਵੀ ਇਹ ਜ਼ਰੂਰਤ ਬਣ ਗਈ ਹੈ ਕਿ ਉਹ ਆਪਣੀ ਪੜਾਈ ਆਨਲਾਈਨ ਕਰਨ। ਪ੍ਰੰਤੂ ਗਰੀਬ ਪਰਿਵਾਰਾਂ ਦੇ ਬੱਚੇ ਆਪਣੀ ਪੜਾਈ ਲਈ ਸਮਾਰਟਫੋਨ ਨਹੀਂ ਖਰੀਦ ਸਕਦੇ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਮੰਤਵ ਵੈੱਲਫੇਅਰ ਸੋਸਾਇਟੀ ਵਲੋਂ ਸਰਕਾਰੀ ਮਾਡਲ ਸਕੂਲ ਸੈਕਟਰ 21 ਚੰਡੀਗੜ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ।

Advertisements

ਮੰਤਵ ਵੈੱਲਫੇਅਰ ਸੋਸਾਇਟੀ ਦੇ ਸੰਸਥਾਪਕ ਸ. ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਆਧੁਨਿਕ ਯੁੱਗ ਦੀ ਮੁਢਲੀ ਜ਼ਰੂਰਤ ਹੈ ਅਤੇ ਦੇਸ਼ ਦੇ ਵਿਕਾਸ ਲਾਇ  ਗ਼ਰੀਬ ਅਤੇ ਪੱਛੜੀ ਸ੍ਰੇਣੀ ਦੇ ਵਿਦਿਆਰਥੀਆਂ ਲਈ ਵੀ ਆਧੁਨਿਕ ਟੈਕਨਾਲੋਜੀ ਨਾਲ ਜੁੜਨਾ ਬਹੁਤ ਜਰੂਰੀ ਹੈ।  ਸੰਸਥਾ ਦੀ ਉਪ ਸੰਸਥਾਪਕ ਸ੍ਰੀਮਤੀ ਨੀਤਿਕਾ ਨੇ ਦਸਿਆ ਕਿ ਸਿੱਖਿਆ ਹਾਸਿਲ ਕਰਨਾ ਭਾਰਤ ਦੇ ਸਾਰੇ ਬੱਚਿਆਂ ਲਈ ਜਰੂਰੀ ਹੈ ਅਤੇ ਜੇਕਰ ਅਜੇ ਦੇ ਹਾਲਾਤ ਵਿਚ ਸਿੱਖਿਆ ਸਮਾਰਟਫੋਨ ਰਹੀ ਮਿਲਦੀ ਹੈ ਤਾਂ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰੀਏ।

ਇਸ ਮੌਕੇ ਤੇ ਸਰਕਾਰੀ ਮਾਡਲ ਸਕੂਲ ਸੈਕਟਰ 21 ਚੰਡੀਗੜ ਦੇ ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ ਅਤੇ ਕਲੱਸਟਰ ਰਿਸੋਰਸ ਸਹਾਇਕ ਡਾ. ਗਗਨਦੀਪ ਕੌਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here