ਸੰਜੇ ਸ਼ਰਮਾ ਨੂੰ ਨਾਰੀ ਸ਼ਕਤੀ ਦਾ ਸਮਰਥੱਨ ਮਿਲਣ ਨਾਲ ਸੰਘਰਸ਼ ਹੋਇਆ ਹੋਰ ਵੀ ਤੇਜ਼

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਭੁੱਖ ਹੜਤਾਲ ਅੱਜ 7 ਵੇਂ ਦਿਨ ਵੀ ਜਾਰੀ ਰਹੀ ਅਤੇ ਨਾਰੀ ਸ਼ਕਤੀ ਦੇ ਯੋਗਦਾਨ ਦੇ ਕਾਰਨ ਇਸ ਹੜਤਾਲ ਨੂੰ ਉਦੋ ਹਰ ਜ਼ਿਆਦਾ ਬਲ ਮਿਲਿਆ ਜੱਦੋ ਭੁੱਖ ਹੜਤਾਲ ਤੇ ਭੈਣ ਹਰਪ੍ਰੀਤ ਕੌਰ ਮੁਹੱਲੇ ਦੀ ਅਗਵਾਈ ਵਿੱਚ ਭੁੱਖ ਹੜਤਾਲ ਤੇ ਬੈਠੇ ਅਤੇ ਉਹਨਾਂ ਕਿਹਾ ਕਿ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੈ ਤੇ ਉਹ ਈ-ਰਿਕਸ਼ਾ ਚਲਾਉਂਦੀ ਹੈ। ਉਹਨਾਂ ਕਿਹਾ ਕਿ ਉਹ ਈ-ਰਿਕਸ਼ਾ ਤਲਾ ਕੇ ਆਪਣੇ ਘਰ ਦਾ ਗੁਜਾਰਾ ਕਰਦੀ ਹੈ ਪਰ ਇਸ ਭੁੱਖ ਹੜਤਾਲ ਵਿੱਚ ਆਪਣਾ ਯੋਗਦਾਨ ਇਸ ਲਈ ਪਾ ਰਹੀ ਹੈ ਕਿਉ ਕਿ ਜਦੋ ਉਹ ਆਪਣਾ ਈ ਰਿਕਸ਼ਾ ਲੈ ਕੇ ਇਸ ਰੋਡ ਤੇ ਆਉਂਦੀ ਜਾਂਦੀ ਹੈ ਤਾਂ ਜਿਨੀ ਕਮਾਈ ਨਹੀਂ ਹੁੰਦੀ ਉਸ ਤੋ ਜ਼ਿਆਦਾ ਖ਼ਰਚਾ ਈ ਰਿਕਸ਼ਾ ਦੀ ਦੇਖਭਾਲ ਤੇ ਹੁੰਦਾ ਹੈ।

Advertisements

ਉਹਨਾਂ ਕਿਹਾ ਕਿ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਸਾਡਾ ਸੁੱਤਾ ਪ੍ਰਸ਼ਾਸਨ ਕੱਦੋਂ ਨੀਂਦ ਤੋਂ ਜਾਗੇਗਾ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਉਹਨਾਂ ਦੀ ਮੰਗ ਨੂੰ ਨਹੀਂ ਸੁਣਦਾ ਤਾਂ ਉਹ ਸਾਰੇ ਮੁਹੱਲਾ ਨਿਵਾਸੀ ਮਿਲ ਕੇ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਅਤੇ ਵਿਧਾਇਕ ਹੁਸ਼ਿਆਰਪੁਰ ਦੇ ਖਿਲਾਫ਼ ਸਖ਼ਤ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦਾ ਹੱਕ ਜੱਦੋ ਤੱਕ ਨਹੀਂ ਮਿਲ ਜਾਂਦਾ ਉੱਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ ਤੇ ਜੇਕਰ ਫੇਰ ਵੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹਨਾਂ ਨੂੰ ਪ੍ਰਸ਼ਾਸਨ ਦੇ ਪੂਤਲੇ ਫੂਕਣ ਲਈ ਮਜਬੂਰ ਹੋਣਾ ਪਵੇਗਾ ਜਿਸਦੀ ਸਾਰੀ ਜਿੰਮੇਦਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਸੰਜੇ ਸ਼ਰਮਾ ਨੇ ਕਿਹਾ ਕਿ ਪ੍ਰਸਾਸ਼ਨ ਵਲੋਂ ਦਿੱਤੇ ਆਸ਼ਵਾਸਨ ਦੀ ਵਰਕ ਆਰਡਰ ਦੀ ਕਾਪੀ ਅਜਿਹੇ ਤੱਕ ਸਾਨੂੰ ਨਹੀਂ ਦਿੱਤੀ ਗਈ ਹੈ। ਜਿਵੇਂ ਹੀ ਸਾਨੂੰ ਵਰਕ ਆਰਡਰ ਦੀ ਕਾਪੀ ਮਿਲਦੀ ਹੈ ਉਦੋ ਅਸੀਂ ਵਿਚਾਰ ਕਰਾਂਗੇ ਪਰ ਸਾਡੀ ਇਹ ਭੁੱਖ ਹੜਤਾਲ ਨਿਰੰਤਰ ਜਾਰੀ ਰਹੇਗੀ।

ਇਸ ਮੌਕੇ ਕਮਲਾ ਰਾਣੀ, ਸੁਸ਼ਮਾ ਸ਼ਰਮਾ, ਰਵਿੰਦਰ ਕੌਰ, ਨੀਰੂ, ਰਾਜਨ ਕੁਮਾਰੀ, ਦਲਬੀਰ ਕੌਰ, ਕਰਮਜੀਤ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਹੈਪੀ, ਅਮਰਜੀਤ ਕੌਰ, ਮਮਤਾ ਰਾਣੀ ਠਾਕੁਰ, ਅਸ਼ਵਨੀ ਕੁਮਾਰ, ਇੰਦਰਜੀਤ ਸਿੰਘ ਹੈਪੀ, ਸਰਦਾਰ ਹਰਜਾਪ ਸਿੰਘ, ਅਮਰਦੀਪ ਸਿੰਘ, ਰਾਮ ਪ੍ਰਕਾਸ਼, ਮਨਿੰਦਰ ਸਿੰਘ, ਡਾਕਟਰ ਸਤਿਯਮ, ਅੰਮ੍ਰਿਤ ਪਾਲ ਸਿੰਘ, ਵਾਮ ਦੇਵ ਬਾਲੀ, ਮੰਗਤ ਰਾਮ, ਪੀ.ਕੇ ਸ਼ਰਮਾ, ਗੁਰਮੁੱਖ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਹਰਵੀਰ ਗੋਗਨਾ, ਸੁਭਾਸ਼ ਸਿੰਘ, ਮਝੈਲ ਸਿੰਘ, ਸਾਬੀ ਸੈਲੂਨ, ਪਾਲ ਸਵੀਟ, ਗੋਗਨਾ ਜਵੈਲਰ, ਖਾਲੀਲ ਅਹਮਦ  ਆਦਿ ਸਹਿਤ ਭਰੀ ਤਾਦਾਦ ਵਿੱਚ ਮੁਹੱਲਾ ਨਿਵਾਸੀ ਅਤੇ ਆਲੇ-ਦੁਆਲੇ ਦੇ ਦੁਕਾਨਦਾਰ ਵੀ ਮੌਜੂਦ ਸੀ।

LEAVE A REPLY

Please enter your comment!
Please enter your name here