ਡਗਾਣਾ ਰੋਡ: 8 ਵੇਂ ਦਿਨ ਦੀ ਭੁੱਖ ਹੜਤਾਲ ਤੇ ਬੈਠੀ ਮੀਨਾ ਕੁਮਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਭਾਸ਼ ਨਗਰ ਤੋਂ ਦਸ਼ਮੇਸ਼ ਨਗਰ ਤੱਕ 2 ਕਿਲੋਮੀਟਰ ਤੋਂ ਵੀ ਘੱਟ ਦੂਰੀ ਦੀ ਖਸਤਾ ਹਾਲਤ ਰੋਡ ਨੂੰ ਬਨਵਾਉਣ ਲਈ ਭੁੱਖ ਹੜਤਾਲ ਨਿਰੰਤਰ ਜਾਰੀ ਹੈ। ਪ੍ਰਸ਼ਾਸਨ ਅਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਵਲੋਂ ਅਜਿਹੇ ਤੱਕ ਕੋਈ ਸਾਰ ਨਹੀਂ ਲਈ ਗਈ ਹੁਣ ਭੁੱਖ ਹੜਤਾਲ ਮੰਚ ਨੂੰ ਨਾਰੀ ਸ਼ਕਤੀ ਦਾ ਲਗਤਾਰ ਸਮਰੱਥਨ ਮਿਲ ਰਿਹਾ ਹੈ। ਅੱਜ ਮੀਨਾ ਕੁਮਾਰੀ ਨੇ ਕਿਹਾ ਕਿ ਪ੍ਰਸ਼ਾਸਨ ਸੰਜੇ ਸ਼ਰਮਾ ਦੀ ਮੰਗ ਨੂੰ ਜਲਦ ਤੋਂ ਜਲਦ ਸੁਣੇ ਕਿਉ ਕਿ ਇਹ ਮੰਗ ਹੁਣ ਆਲੇ ਦੁਆਲੇ ਦੇ 8 ਤੋਂ 10 ਮੁਹੱਲੇ ਅਤੇ 16 ਤੋਂ ਜ਼ਿਆਦਾ ਪਿੰਡਾਂ ਦੇ ਲੋਕਾਂ ਦੀ ਵੀ ਹੈ। ਉਹਨਾਂ ਕਿਹਾ ਕਿ ਮੁਹੱਲੇ ਦੀਆ ਸਾਰੀਆਂ ਬੀਬੀਆਂ ਅਤੇ ਭੈਣਾਂ ਦਾ ਇਸ ਭੁੱਖ ਹੜਤਾਲ ਨੂੰ ਪੂਰਾ ਸਮਰੱਥਨ ਹੈ। ਹੁਣ ਅਸੀਂ ਸਾਫ ਕਹਿਣ ਚਾਹੁੰਦਾ ਹੈ ਕਿ ਤੁਸੀਂ ਜੇਕਰ ਸਾਡੇ ਹੱਕ ਨਹੀ ਦੇ ਸਕਦੇ ਤਾਂ ਅਸੀਂ ਤੁਹਾਡੇ ਕੋਲ ਆਪਣੇ ਹੱਕ ਖੋ ਕੇ ਲਵਾਂਗੇ।

Advertisements

ਜਿਵੇਂ ਅੱਜ ਅਸੀਂ ਸਾਫ ਕਿਹਾ ਕਿ ਜੇਕਰ ਸੁੱਤਾ ਪ੍ਰਸ਼ਾਸਨ ਨਹੀਂ ਜਾਗਿਆ ਤਾਂ ਅਸੀਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਦਾ ਪੁਤਲੇ ਵੀ ਫੂਕਾਂਗੇ। ਅੱਗੇ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸੰਜੇ ਸ਼ਰਮਾ ਮੰਜੀਤ ਕੌਰ, ਦਵਿੰਦਰ ਕੌਰ, ਹਰਵਿੰਦਰ ਕੌਰ, ਬਲਵਿੰਦਰ ਕੌਰ, ਸੰਤੋਸ਼ ਕੁਮਾਰੀ, ਪ੍ਰਵੀਨ ਕੌਰ, ਮੀਨਾਕਸ਼ੀ, ਬਲਬੀਰ ਕੌਰ, ਪਰਮਜੀਤ ਕੌਰ, ਸੰਜੇ ਸ਼ਰਮਾ ਹੈਪੀ, ਤਿਵਾੜੀ, ਗੋਗਨਾ, ਵਾਮ ਦੇਵ ਬਾਲੀ, ਮਮਤਾ ਰਾਣੀ, ਸੁੱਖ ਦੇਵ, ਜਤਿਨ, ਠਾਕੁਰ ਅਸ਼ਵਨੀ ਕੁਮਾਰ, ਡਾ. ਸਤਿਯਮ, ਗੁਰਪਾਲ ਸਿੰਘ, ਧੀਮਾਨ, ਅਮਰਜੀਤ ਸਿੰਘ, ਅਸ਼ੋਕ ਕੁਮਾਰ, ਪੀਕੇ ਸ਼ਰਮਾ, ਸੁਭਾਸ਼ ਸਿੰਘ, ਸੁਰਿੰਦਰ ਸਿੰਘ, ਭਜਨ ਸਿੰਘ, ਬਾਬੂ ਇਸ ਮੌਕੇ ਭਾਰੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here