ਫਿਟ ਸਾਈਕਲ ਲਾਈਫ ਸੰਸਥਾਂ ਨੇ ਸਾਈਕਲ ਰੈਲੀ ਦਾ ਕੀਤਾ ਅਯੋਜਨ, 40 ਸਾਇਕਲਿਸਟ ਨੇ ਲਿਆ ਹਿੱਸਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਵਿਸ਼ਵ ਸਟ੍ਵੋਕ ਦਿਵਸ ਮੌਕੇ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਥਾਨਿਕ ਸਿਵਲ ਹਸਪਤਾਲ ਤੋ ਫਿਟ ਸਾਈਕਲ ਲਾਈਫ ਸੰਸਥਾਂ ਦੇ ਸਹਿਯੋਗ ਨਾਲ ਲੋਕ ਜਾਗਰੂਕਤਾ ਵਜੋਂ ਸਾਈਕਲ ਰੈਲੀ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ 30 ਤੋਂ 40 ਦੇ ਕਰੀਬ ਸਾਇਕਲਿਸਟ ਨੇ ਹਿੱਸਾ ਲਿਆ । ਇਸ ਸਾਈਕਲ ਰੈਲੀ ਨੂੰ ਡਾ ਪਵਨ ਕੁਮਾਰ  ਸਹਾਇਕ ਸਿਵਲ ਸਰਜਨ,  ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ , ਡਾ ਜਸਵਿੰਦਰ ਸਿੰਘ ਇ. ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਤੋ ਸ਼ਾਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਸ਼ਹਿਰ ਦੇ ਕਮਾਲਪੁਰ ਚੋਕ, ਸਰਕਾਰੀ ਕਾਲਿਜ ਚੋਕ , ਸੈਸ਼ਨ ਚੋਕ ਤੋ ਕੋਰਟ ਰੋਡ ਹੁੰਦੀ ਹੋਈ ਸਿਵਲ ਸਕੱਤਰੇਤ ਵਿਖੇ ਖਤਮ ਹੋਈ ।

Advertisements

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਸਟ੍ਰੋਕ ਦਾ ਸ਼ਿਕਾਰ ਆਮ ਤੋਰ ਤੇ 50 ਸਾਲ ਦੀ ਉਮਰ ਤੋਂ ਉਪਰਲੇ ਵਿਆਕਤੀ ਹੁੰਦੇ ਹਨ । ਪਰੰਤੂ ਅੱਜ ਕੱਲ ਇਹ ਬਿਮਾਰੀ ਨੋਜਵਾਨਾ ਵਿੱਚ ਵੱਧ ਰਹੀ ਹੈ । ਸਟ੍ਰੋਕ ਦੇ ਮੁੱਖ ਲੱਛਣਾ ਵਿੱਚ ਹੱਥ ਪੈਰ ਦਾ ਅਚਾਨਕ ਕਮਜੋਰ ਹੋਣਾ , ਬੋਲਣ ਵਿੱਚ ਪਰੇਸ਼ਾਨੀ , ਅੱਖਾ ਦਾ ਰੋਸ਼ਨੀ ਘੱਟ ਹੋਣਾ , ਚਿਹਰੇ ਦਾ ਕਮਜੋਰ ਜਾਂ ਵਿੰਗਾਂ ਹੋਣਾ , ਸਰੀਰਕ ਸੰਤੁਲਿਨ ਨਾ ਰਹਿਣਾ ਜਾਂ ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਣਾ ਹੁੰਦਾ ਹੈ । ਸਟ੍ਰੋਕ ਦਾ ਮੁੱਖ ਕਾਰਨ ਹਾਈ ਕਲੈਸਟ੍ਰੋਲ, ਸ਼ੂਗਰ, ਮੋਟਾਪਾ ਜਾਂ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ ਅਤੇ ਇਸ ਤੋਂ ਬਚਾਉ ਲਈ ਸਾਨੂੰ ਰੋਜਾਨਾ ਕਸਰਤ , ਸ਼ਰੀਰਕ ਗਤੀਵਿਧੀਆ ਵਧਾਉਣ, ਜੰਕ ਫੂਡ ,  ਸ਼ਰਾਬ ਅਤੇ ਤੰਬਾਕੂ ਦਾ ਸੇਵਨ ਤੋਂ ਪਰਹੇਜ ਤੋਂ ਇਲਾਵਾ ਸਮੇ-ਸਮੇ ਸਿਰ ਆਪਣੇ ਸਰੀਰ ਦੀ ਜਾਂਚ ਅਤੇ ਲੋੜੀਦੇ ਟੈਸਟ ਕਰਵਾਉਣਾ ਜਰੂਰੀ ਹੈ ਤਾਂ ਜੋ ਬਿਮਾਰੀਆਂ ਦਾ ਸਮੇ ਸਿਰ ਪਤਾ ਲੱਗਣ ਤੇ ਕੰਟਰੋਲ ਕੀਤਾ ਜਾ ਸਕੇ ।

ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗੈਰ ਸੰਚਾਰਿਕ ਬਿਮਾਰੀਆਂ ਜਿਵੇ ਹਾਈ ਬਲੱਡ ਪ੍ਰਰੈਸ਼ਰ, ਸ਼ੂਗਰ, ਕੈਂਸਰ ਅਤੇ ਸਟ੍ਰੋਕ ਦਾ ਇਲਾਜ ਲਈ ਐਨ.ਪੀ.ਸੀ. ਡੀ. ਸੀ. ਐਸ ਸੈਲ ਸਥਾਪਿਤ ਕੀਤੇ ਗਏ ਹਨ, ਜਿਥੇ ਇਹਨਾਂ ਮਰੀਜਾਂ ਦਾ ਇਲਾਜ ਕੋਸਲਿੰਗ ਦੀ ਸਵਿਧਾ ਮੁੱਫਤ ਹੈ। ਇਸ ਰੈਲੀ ਵਿੱਚ ਸੰਸਥਾਂ ਦੇ ਪਰਮਜੀਤ ਸਿੰਘ ਸਚਦੇਵਾ , ਕੇਸ਼ਵ ਕੁਮਾਰ , ਮੁਨੀਰ ਨਾਜਰ , ਮਨਵੀਰ ਸੈਣੀ , ਸੀਨੀਅਰ ਸਾਈਕਲਿਸਟ ਬਲਰਾਜ ਸਿੰਘ ਚੋਹਾਨ ਤੋ ਇਲਵਾਂ ਸਿਹਤ ਵਿਭਾਗ ਦੇ ਮੀਡੀਆ ਅਫਸਰ ਪਰਸ਼ੋਤਮ ਲਾਲ , ਅਮਨਦੀਪ ਸਿੰਘ ਬੀ ਸੀ ਸੀ , ਪਰਮਜੀਤ ਕੋਰ ਡਾਟਾ ਉਪਰੇਟਰ , ਉਮੇਸ਼ ਕੁਮਾਰ ਅਤੇ ਗੁਰਵਿੰਦਰ ਸ਼ਾਨੇ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here