ਹਵਸ ਦੀ ਬਲੀ ਚੜੀ ਮਾਸੂਮ ਬੱਚੀ ਦੇ ਦੋਸ਼ਿਆਂ ਨੂੰ ਜਲਦ ਦਿੱਤੀ ਜਾਵੇ ਫਾਂਸੀ: ਦੀਪ ਭੱਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੰਪਲ ਅਰੋੜਾ ਵੈਲਫੇਅਰ ਦੀ ਪ੍ਰਧਾਨ ਦੀਪ ਭੱਟੀ ਨੇ ਟਾਂਡਾ ਦੇ ਨੇੜੇ ਪੈਂਦੇ ਪਿੰਡ ਜਲਾਲਪੁਰ ਵਿਚ ਇਕ ਮਾਸੂਮ ਬੱਚੀ ਦੀ ਹੋਈ ਦਰਦਨਾਕ ਹੱਤਿਆ ਦੀ ਨਿੰਦਾ ਕਰਦਿਆਂ ਕਿਹਾ ਕਿ ਜਿੱਥੇ ਪੂਰਾ ਸਮਾਜ ਕੰਜਕ ਪੂਜਨ ਕਰ ਰਿਹਾ ਸੀ ਉਥੇ ਦਾਦਾ ਪੋਤੇ ਨੇ ਇਕ 6 ਸਾਲ ਦੀ ਮਾਸੂਮ ਕੰਜਕ ਨਾਲ ਬਲਾਤਕਾਰ ਕੀਤਾ।

Advertisements

ਉਹਨਾਂ ਕਿਹਾ ਕਿ ਹਵੈਨਿਅਤ ਦੀਆਂ ਸਾਰਿਆਂ ਹੱਦਾਂ ਪਾਰ ਕਰਕੇ ਉਸ ਮਾਸੂਮ ਬੱਚੀ ਨੂੰ ਅੱਗ ਲਾ ਕੇ ਮਾਰ ਦਿੱਤਾ ਗਿਆ। ਉਹਨਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਇਹ ਅਪਰਾਧ ਸਮਾਜ ਦੇ ਨਾਮ ਤੇ ਕਲੰਕ ਹੈ। ਦਾਦੇ ਪੋਤੇ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਲੋਕਾਂ ਦੇ ਅੰਦਰ ਕਾਨੂੰਨ ਦਾ ਡਰ ਬਣਿਆ ਰਹੇ ਤੇ ਅੱਗੇ ਤੋਂ ਕੋਈ ਵੀ ਵਿਅਕਤੀ ਇਸ ਤਰਾਂ ਦਾ ਘਿਣੋਣਾ ਕੰਮ ਨਾ ਕਰਨ ।

LEAVE A REPLY

Please enter your comment!
Please enter your name here