ਪੁਲਿਸ ਕਮਿਸ਼ਨਰ ਨੇ ਆਵਾਜਾਈ ਨੂੰ ਨਿਰਵਿਘਨ ਜਾਰੀ ਲਈ ਪੀ.ਏ.ਪੀ.ਚੌਕ ਦਾ ਕੀਤਾ ਦੌਰਾ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਪੀ.ਏ.ਪੀ.ਚੌਕ ਵਿਖੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਦੇ ਮੱਦੇ ਨਜ਼ਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਿਨਾਂ ਦੇ ਨਾਲ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਅਤੇ ਏ.ਸੀ.ਪੀ.(ਟਰੈਫਿਕ) ਸ੍ਰੀ ਹਰਵਿੰਦਰ ਭੱਲਾ ਵੀ ਮੌਜੂਦ ਸਨ ਵਲੋਂ ਅੱਜ ਪੀ.ਏ.ਪੀ.ਚੌਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਯਾਤਰੀਆਂ ਦੀ ਸਹੂਲਤ ਅਤੇ ਸਮੇਂ ਦੀ ਬੱਚਤ ਲਈ ਪੀ.ਏ.ਪੀ.ਚੌਕ ਵਿਖੇ ਅੰਮ੍ਰਿਤਸਰ,ਲੁਧਿਆਣਾ ਅਤੇ ਪਠਾਨਕੋਟ  ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ਨੂੰ ਜਾਣ ਵਾਲੀ ਆਵਾਜਾਈ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਯਸ਼ਪਾਲ ਸਿੰਘ ਨਾਲ ਵੀ ਮੀਟਿੰਗ ਕੀਤੀ ਗਈ ।

Advertisements

ਇਸ ਮੌਕੇ ਮੀਟਿੰਗ ਦੌਰਾਨ ਸ੍ਰੀ ਭੁੱਲਰ ਵਲੋਂ ਪੀ.ਏ.ਪੀ.ਚੌਕ ਜੋ ਕਿ ਸਭ ਤੋਂ ਵੱਧ ਭੀੜ ਭੜੱਕੇ ਵਾਲਾ ਚੌਕ ਹੈ ਵਿਖੇ ਬਲਿੰਕ ਲਾਈਟਾਂ ਲਗਾਉਣ ਤੋਂ ਇਲਾਵਾ ਅਵਾਜਾਈ ਨੂੰ ਨਿਰਵਿਘਨ ਢੰਗ ਨਾਲ ਚਲਾਉਣ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਇਸ ਚੌਕ ਵਿਖੇ ਸੜਕੀ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।    

LEAVE A REPLY

Please enter your comment!
Please enter your name here