ਆਬਕਾਰੀ ਵਿਭਾਗ ਦੀ ਛਾਪੇਮਾਰੀ: 16100 ਕਿਲੋ ਲਾਹਣ ਅਤੇ 39 ਤਰਪਾਲਾਂ ਬਰਾਮਦ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਜ਼ਿਲੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਖਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਏ.ਈ.ਟੀ.ਸੀ ਪਵਨਜੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਈ.ਟੀ.ਓ. ਨੀਰਜ ਕੁਮਾਰ ਦੀ ਦੇਖਰੇਖ ਵਿੱਚ ਐਕਸਾਈਜ਼ ਵਿਭਾਗ ਵਲੋਂ ਜ਼ਿਲਾ ਜਲੰਧਰ ਦੇ ਸ਼ਾਹਕੋਟ, ਫਿਲੌਰ, ਮਿਹਤਪੁਰ ਅਤੇ ਬਿਲਗਾ ਵਿਖੇ ਦਰਿਆ ਸਤਲੁਜ ਦੇ ਨਾਲ ਲੱਗ ਮੰਡ ਖੇਤਰ ਵਿੱਚ ਵੱਖ-ਵੱਖ ਤਿੰਨ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ 16100 ਲੀਟਰ ਲਾਹਣ,39 ਤਰਪਾਲਾਂ ਅਤੇ 4 ਡਰੱਮ ਤੇ ਸਿਲਵਰ ਦੇ ਭਾਂਡੇ ਜ਼ਬਤ ਕੀਤੇ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ (ਐਕਸਾਈਜ਼) ਪਵਨਜੀਤ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੀ ਪਹਿਲੀ ਟੀਮ ਜਿਸ ਵਿੱਚ ਐਕਸਾਈਜ਼ ਇੰਸਪੈਕਟਰ ਸੁਖਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਸ਼ਾਮਿਲ ਸਨ ਵਲੋਂ ਦਰਿਆ ਸਤਲੁਜ ਦੇ ਨਾਲ ਲੱਗਦੇ ਬਿਲਗਾ ਖੇਤਰ ਵਿੱਚ ਛਾਪਾ ਮਾਰ ਕੇ 7200 ਕਿਲੋ ਲਾਹਣ , 18 ਤਰਪਾਲਾਂ ਅਤੇ ਦੋ ਡਰੱਮ ਬਰਾਮਦ ਕੀਤੇ ਗਏ।  ਉਹਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਦੂਜੀ ਟੀਮ ਜਿਸ ਵਿੱਚ ਐਕਸਾਈਜ਼ ਇੰਸਪੈਕਟਰ ਪਵਨ ਸ਼ਰਮਾ ਸ਼ਾਮਿਲ ਸਨ ਵਲੋਂ ਸ਼ਾਹਕੋਟ ਦੇ ਪਿੰਡ ਬਾਓਪੁਰ ਵਿਖੇ ਛਾਪੇਮਾਰੀ ਦੌਰਾਨ 7400 ਕਿਲੋ ਲਾਹਣ ਅਤੇ 16 ਤਰਪਾਲਾਂ ਬਰਾਮਦ ਕੀਤੀਆਂ ਗਈਆਂ ।
ਉਹਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਇਸ ਟੀਮ ਵਲੋਂ ਬਲਾਕ ਮਿਹਤਪੁਰ ਦੇ ਪਿੰਡ ਚੋਹਲੇ ਦੇ ਮੰਡ ਖੇਤਰ ਵਿੱਚ ਛਾਪਾ ਮਾਰ ਕੇ ਦੋ ਸਿਲਵਰ ਦੇ ਭਾਂਡੇ ਅਤੇ ਦੋ ਡਰੱਮ ਜ਼ਬਤ ਕੀਤੇ ਗਏ। ਉਹਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਤੀਜੀ ਟੀਮ ਜਿਸ ਦੀ ਅਗਵਾਈ ਐਕਸਾਈਜ਼ ਇੰਸਪੈਕਟਰ ਬਲਦੇਵ ਕ੍ਰਿਸ਼ਨ ਕਰ ਰਹੇ ਸਨ ਵਲੋਂ ਸਬ ਡਵੀਜਨ ਫਿਲੌਰ ਵਿਖੇ ਦਰਿਆ ਸਤਲੁਜ ਦੇ ਨਾਲ ਲੱਗਦੇ ਪਿੰਡ ਮਿਊਂਵਾਲ ਵਿਖੇ ਛਾਪਾ ਮਾਰ ਕੇ 1500 ਕਿਲੋ ਲਾਹਣ ਅਤੇ 5 ਦਰਪਾਲਾਂ ਬਰਾਮਦ ਕੀਤੀਆਂ ਗਈ।  ਏ.ਈ.ਟੀ.ਸੀ. ਪਵਨਜੀਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਦੋਸੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗ

Advertisements

LEAVE A REPLY

Please enter your comment!
Please enter your name here