ਕਾਂਗਰਸ ਤੇ ਅਕਾਲੀ ਨੀਤੀਆਂ ਤੋਂ ਤੰਗ ਆਏ ਲੋਕ ਹੋ ਰਹੇ ਭਾਜਪਾ ਵਿੱਚ ਸ਼ਾਮਿਲ: ਤਰੁਣ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਜਪਾ ਮੰਡਲ ਕੋਟ ਫਤੂਹੀ ਨੂੰ ਭਰਮਾ ਹੁੰਗਰਾ ਉਦੋਂ ਮਿਲਿਆ ਜਦੋਂ ਤਰੁਣ ਅਰੋੜਾ ਮੰਡਲ ਪ੍ਰਧਾਨ ਭਾਜਪਾ ਨੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਤੋਂ ਖੁਸ਼ ਹੋ ਕੇ ਭਾਜਪਾ ਚ ਸ਼ਾਮਲ ਹੋਏ। ਇਸ ਮੌਕੇ ਤੇ ਤਰੁਣ ਅਰੋੜਾ ਨੇ ਦੱਸਿਆ ਕਿ ਪਿੰਡਾਂ ਦੇ ਲੋਕ ਭਾਜਪਾ ਚ ਸ਼ਾਮਲ ਹੋ ਰਹੇ ਨੇ। ਉਨਾਂ ਦੱਸਿਆ ਕਿ ਕਾਂਗਰਸ ਤੇ ਅਕਾਲੀ ਦਲ ਲੋਕਾਂ ਨੂੰ ਗੁਮਰਾ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕ ਕਾਂਗਰਸ ਤੋਂ ਤੰਗ ਆ ਕੇ ਹੁਣ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।

Advertisements

ਉਹਨਾਂ ਦੱਸਿਆ ਕਿ ਭਾਜਪਾ ਮੰਡਲ ਕੋਟ ਫਤੂਹੀ ਜਲਦ ਹੀ ਪਿੰਡ-ਪਿੰਡ ਜਾ ਕੇ ਮੋਦੀ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕੰਮਾਂ ਬਾਰੇ ਲੋਕਾਂ ਨੂੰ ਜਾਰਗੁਕ ਕਰੇਗੀ। ਜ਼ਿਲਾ ਪ੍ਰਧਾਨ ਭਾਜਪਾ ਨਿਪੁਨ ਸ਼ਰਮਾ ਤੇ ਦਿਲਬਾਗ ਰਾਏ ਹਲਕਾ ਇੰਚਾਰਜ ਭਾਜਪਾ ਚੱਬੇਵਾਲ ਦੇ ਦਿਸ਼ਾ ਨਿਰਦੇਸ਼ ਤੇ ਹਰ ਪਿੰਡ ਚ ਭਾਜਪਾ ਬੂਥ ਤੇ ਜਾ ਕੇ ਭਾਜਪਾ ਦੇ ਵਰਕਰ ਕੰਮ ਕਰਨਗੇ। ਇਸ ਮੌਕੇ ਤੇ ਜਸਵਿੰਦਰ ਸਿੰਘ ਚਾਕ ਮੁੱਸਾ,  ਮਨੀਸ਼ ਬੁਗਰਾ,  ਅੰਕੁਸ਼ ਬੱਧਣ ਚਾਕ, ਸੁਖਦੀਪ ਸਿੰਘ, ਸੋਨੂ,  ਸੰਦੀਪ ਕੁਮਾਰ ਰਾਜਵੀਰ ਸਿੰਘ, ਅਮਨਜੋਤ ਮੰਡਲ ਪ੍ਰਧਾਨ ਟਰਾਂਸਪੋਰਟ ਸੈੱਲ,  ਸੰਦੀਪ ਸਿੰਘ ਕਾਲੂਪੁਰ ਮੀਤ ਪ੍ਰਧਾਨ ਯੁਵਾ ਮੋਰਚਾ,  ਕੈਲਾਸ਼ ਕੋਟ ਫਤੂਹੀ ਤੇ ਦੀਪਕ ਕੁਮਾਰ ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here