ਕਿਸਾਨਾਂ ਨੇ ਜਲੰਧਰ-ਪਠਾਨਕੋਟ ਮੁੱਖ ਮਾਰਗ ਜਾਮ ਕਰ ਖੇਤੀ ਕਾਨੂੰਨਾਂ ਦਾ ਕੀਤਾ ਵਿਰੋਧ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੇਂਦਰ ਦੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਜਲੰਧਰ ਪਠਾਨਕੋਟ ਮੁੱਖ ਮਾਰਗ ਤੇ ਰਿਲਾਇਸ ਪੰਪ ਤੇ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕਰਦੇ ਹੋਏ ਰੋਡ ਜਾਮ ਕਰ ਦਿੱਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਵੱਲੋਂ ਇਹਨਾਂ ਖੇਤੀ ਕਨੂੰਨਾਂ ਨੂੰ ਪੰਜਾਬ ਲਈ ਘਾਤਕ ਦੱਸਦੇ ਹੋਏ ਮੋਦੀ ਸਰਕਾਰ ਵਿਰੁੱਧ ਜਮ ਕੇ ਭੜਾਸ ਕੱਢੀ ਗਈ ।

Advertisements

ਇਸ ਮੌਕੇ ਤੇ ਜੰਗਵੀਰ ਸਿੰਘ ਚੌਹਾਨ , ਰਣਜੀਤ ਸਿੰਘ ਬਾਜਵਾ , ਸਰਪੰਚ ਦਵਿੰਦਰ ਸਿੰਘ ਬਸਰਾ , ਹਰਪ੍ਰੀਤ ਸਿੰਘ ਸੰਧੂ , ਕੁਲਵਿੰਦਰ ਸਿੰਘ , ਸਰਤਾਜ ਸਿੰਘ , ਮਨਦੀਪ ਸਿੰਘ ਸ਼ਾਹਪੁਰ , ਅਧਿਆਪਕ ਆਗੂ ਗੁਰਮੁੱਖ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਨੇ ਇਹ ਖੇਤੀ ਕਾਨੂੰਨ ਜਬਰਦਸਤੀ ਨਾਲ ਪਾਸ ਕਰਕੇ ਕਿਸਾਨਾਂ ਅਤੇ ਕਿਸਾਨੀ ਨਾਲ ਜੁੜੇ ਹੋਏ ਸਾਰੇ ਵਰਗਾਂ ਦੇ ਦੁਸ਼ਮਣ ਹੋਣ ਦਾ ਸਬੂਤ ਦਿੱਤਾ ਹੈ ਕਿਉਂਕਿ ਭਾਰਤ ਦੀ ਲਗਭਗ 80 ਪ੍ਰਤੀਸ਼ਤ ਅਬਾਦੀ ਖੇਤੀਬਾੜੀ ਤੇ ਨਿਰਭਰ ਹੈ ਅਤੇ ਇਹ ਕਨੂੰਨ ਕੇਵਲ ਗਿਣਤੀ ਦੇ ਕੁਛ ਵੱਡੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਲਈ ਹੀ ਲਿਆਂਦੇ ਗਏ ਹਨ ਅਤੇ ਇਹਨਾਂ ਵੱਡੇ ਉਦਯੋਗਪਤੀਆਂ ਤੋਂ ਇਲਾਵਾ ਬਾਕੀ ਸਾਰੇ ਦੇਸ਼ ਲਈ ਇਹ ਕਨੂੰਨ ਤਬਾਹਕੁੰਨ ਸਾਬਿਤ ਹੋਣਗੇ । ਕਿਸਾਨ ਆਗੂਆਂ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਹ ਕੇਂਦਰ ਦੇ ਇਹਨਾਂ ਕਨੂੰਨਾਂ ਸਬੰਧੀ ਲੋਕਾਂ ਨੂੰ ਗੁਮਰਾਹ ਕਰਨ ਤੋਂ ਬਾਜ ਨਾ ਆਏ ਤਾਂ ਇਹਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਸਖਤ ਰੁਕ ਅਪਣਾਉਂਦੇ ਹੋਏ ਇਹਨਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਵੀ ਐਲਾਨ ਕਰਨ ਤੋਂ ਗੁਰੇਜ਼ ਨਹੀਂ ਕਰਨਗੀਆਂ । ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਦਿੱਲੀ ਸੱਦ ਕੇ ਕੇਂਦਰ ਦੇ ਕਿਸੇ ਮੰਤਰੀ ਵੱਲੋਂ ਮੀਟਿੰਗ ਕਰਨ ਲਈ ਨਾ ਪਹੁੰਚਣਾ ਸਮੁੱਚੇ ਕਿਸਾਨ ਵਰਗ ਦੀ ਤੌਹੀਨ ਹੈ ਅਤੇ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਕੋਲ ਕਿਸਾਨਾਂ ਦੀ ਗੱਲ ਦਾ ਜਵਾਬ ਨਹੀਂ ਹੈ ।

ਇਹ ਲੋਕ ਮਾਰੂ ਕਨੂੰਨ ਪੰਜਾਬ ਲਈ ਖਾਸ ਕਰਕੇ ਤਬਾਹਕੁੰਨ ਹਨ ਕਿਉਂਕਿ ਪੰਜਾਬ ਦਾ ਹਰ ਪਰਿਵਾਰ ਕਿਸੇ ਨਾ ਕਿਸੇ ਰੂਪ ਵਿੱਚ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ । ਅੱਜ ਸਾਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਚੱਕਾ ਜਾਮ ਦਾ ਸੱਦਾ ਕੇਂਦਰ ਦੀ ਹੰਕਾਰੀ ਹੋਈ ਸਰਕਾਰ ਦੀਆਂ ਜੜ•ਾਂ ਹਿਲਾ ਦੇਵੇਗਾ ਅਤੇ ਇਹ ਕਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਜੇਕਰ ਕੇਂਦਰ ਦੀ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ।ਇਸ ਮੌਕੇ ਤੇ ਕੁਲਵਿੰਦਰ ਸਿੰਘ ਕੇਪੀ ,ਮਨਦੀਪ ਸਿੰਘ ਸ਼ਾਹਪੁਰ,ਨਵਦੀਪ ਸਿੰਘ ਵਿਰਕ, ਸੁਰਿੰਦਰ ਸਿੰਘ ਬਸਰਾ,ਗੁਰਬਿੰਦਰ ਸਿੰਘ ਸੰਧੂ ,ਹਰਪ੍ਰੀਤ ਕੌਰ ਬਾਜਵਾ,ਜਤਿੰਦਰ ਬੰਧਨ ,ਕਸ਼ਮੀਰ ਸਿੰਘ ਝਿੰਗੜਕਲਾ,ਮਿੰਟਾ ਲੁਡਿਆਣੀ,ਗੁਰਪ੍ਰੀਤ ਸਿੰਘ ਚੱਕ ਕਾਸਿਮ,ਹਰਪ੍ਰੀਤ ਸਿੰਘ ਸੰਧੂ ,ਦਲਜੀਤ ਸਿੰਘ ਝਿੰਗੜਖੁਰਦ, ਅਵਤਾਰ ਸਿੰਘ ਚੀਮਾ,ਜਸਵੀਰ ਸਿੰਘ ਘੁੰਮਣ ,ਐਡ.ਭੁਪਿੰਦਰ ਸਿੰਘ ਘੁੰਮਣ ,ਰਵਿੰਦਰ ਸਿੰਘ ਬਾਜਵਾ ,ਬਲਬੀਰ ਬਾਜਵਾ , ਸਰਤਾਜ ਸਿੰਘ ,ਸਰਬਦੀਪ ਸਿੰਘ ਚੀਮਾ ,ਪ੍ਰਭਦੀਪ ਸਿੰਘ ਚੀਮਾ ,ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here