ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਖਿਲਾਫ ਹਰਿਆਣਾ ਵਿਖੇ ਕੀਤਾ ਰੋਡ ਜਾਮ

ਹਰਿਆਣਾ (ਦ ਸਟੈਲਰ ਨਿਊਜ਼)। ਭਾਜਪਾ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਦੇ ਖਿਲਾਫ ਅੱਜ ਦੇਸ਼ ਭਰ ਦੀਆਂ ਕਿਸਾਨ ਯੂਨੀਅਨ ਵਲੋਂ ਦੇਸ਼ ਵਿਆਪੀ ਚੱਕਾ ਜਾਮ ਕਰਨ ਦੇ ਸੱਦੇ ‘ਤੇ ਕਸਬਾ ਹਰਿਆਣਾ ਵਿਖੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਸਬਾ ਹਰਿਆਣਾ ਵਿਖੇ ਘੰਟੇ ਰੋਡ ਜਾਮ ਕੀਤਾ ਗਿਆ, ਜਿਸ ਦੀ ਅਗਵਾਈ ਸਵਰਨ ਸਿੰਘ ਧੁੱਗਾ, ਦਵਿੰਦਰ ਸਿੰਘ ਕੱਕੋਂ, ਕਾਮ. ਭੁਪਿੰਦਰ ਸਿੰਘ, ਕਾਮ. ਗੁਰਮੇਸ਼ ਸਿੰਘ, ਸੁਖਪਾਲ ਸਿੰਘ ਦਿਓਲ, ਸੁੱਚਾ ਸਿੰਘ ਤਾਜਪੁਰ, ਹਰਜੀਤ ਸਿੰਘ ਨੰਗਲ, ਸਤਪਾਲ ਸਿੰਘ ਡਡਿਆਣਾ, ਦੇਸ ਰਾਜ ਸਿੰਘ ਧੁੱਗਾ, ਸਤਵਿੰਦਰਪਾਲ ਸਿੰਘ ਰਮਦਾਸਪੁਰ, ਕੁਲਵਿੰਦਰ ਸਿੰਘ ਜੰਡਾ, ਪਰਮਿੰਦਰ ਸਿੰਘ ਪਨੂੰ, ਗੁਰਦਿਆਲ ਸਿੰਘ, ਸੰਜੀਵ ਸਿੰਘ ਧੂਤ, ਅਮਨਦੀਪ ਸ਼ਰਮਾਂ, ਸਤੀਸ਼ ਰਾਣਾ, ਸੁਖਜੀਤ ਸਿੰਘ ਅੱਭੋਵਾਲ ਵਲੋਂ ਕੀਤੀ ਗਈ, ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੂਬਿਆਂ ਦੇ ਸੀਮਤ ਅਧਿਕਾਰਾਂ ਨੂੰ ਵੀ ਆਪਣੇ ਹੱਥਾਂ ‘ਚ ਲੈਣ ਲਈ ਐਸੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ, ਜਿਸ ਦਾ ਹੀ ਇਕ ਹਿੱਸਾਂ ਹਨ ਕਿਸਾਨ ਵਿਰੋਧੀ ਬਣਾਏ ਤਿੰਨ ਕਾਨੂੰਨ। ਉਨਾਂ ਕਿਹਾ ਕਿ ਇਨ•ਾਂ ਮਾੜੇ ਕਾਨੂੰਨਾਂ ਖਿਲਾਫ ਦੇਸ਼ ਦੀਆਂ 346 ਕਿਸਾਨ ਯੂਨੀਅਨ ਸਾਥ ਦੇ ਰਹੀਆਂ ਹਨ, ਜਿਨਾਂ ਦੇ ਸਹਿਯੋਗ ਨਾਲ ਹੀ ਅੱਜ ਦੇਸ਼ ਭਰ ਦੀਆਂ ਸੜਕਾਂ 4 ਘੰਟੇ ਰੋਕੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜਿਨਾਂ ਚਿਰ ਕੇਂਦਰ ਵਲੋਂ ਇਹ ਕਾਨੂੰਨ ਵਾਪਿਸ ਨਹੀ ਲਏ ਜਾਂਦੇ ਉਸ ਸਮੇਂ ਤੱਕ ਇਸੇ ਤਰਾਂ ਦੇ ਸੰਘਰਸ਼ ਜਾਰੀ ਰਹਿਣਗੇ।

Advertisements

ਇਸ ਮੌਕੇ ਮਾ: ਸ਼ੰੰਗਾਰ ਸਿੰਘ ਮੁਕੀਮਪੁਰ, ਕਾਮ: ਜਗਦੀਸ਼ ਸਿੰਘ, ਕਾਮ: ਸਰਵਣ ਸਿੰਘ ਨੂਰਪੁਰ, ਡਾ. ਸੁਖਦੇਵ ਸਿੰਘ ਢਿੱਲੋਂ, ਹਰਜੀਤ ਸਿੰਘ ਨੰਗਲ, ਮੈਨੇ: ਮੋਹਣ ਲਾਲ ਕਲਸੀ, ਡਾ. ਸਰਵਿੰਦਰ ਸਿੰਘ, ਸ਼ਾਮ ਸਿੰਘ ਸੈਣੀ, ਅਮਰਜੀਤ ਸਿੰਘ ਸੀਕਰੀ, ਪਿਆਰਾ ਸਿੰਘ ਲੁੱਦਾਂ, ਕੈਪ: ਪਿਆਰਾ ਸਿੰਘ, ਜਸਪਾਲ ਸਿੰਘ ਚੱਕ ਗੁੱਜਰਾਂ, ਆਸ਼ੂ ਭੱਲਾ ਹਰਿਆਣਾ, ਬਲਵੰਤ ਸਿੰਘ ਨੀਲਾ ਨਲੋਆ, ਮਨਜੀਤ ਸਿੰਘ ਸੂਮਲ, ਅਮਰੀਕ ਸਿੰਘ ਵਾਲੀਆ, ਹਰਭਜਨ ਸਿੰਘ, ਜਸਵੀਰ ਸਿੰਘ, ਹਰਮਿਦਰ ਸਿੰਘ ਕੰਗ, ਸੰਦੀਪ ਸਿੰਘ ਅੱਭੋਵਾਲ, ਨੰ: ਜਰਨੈਲ ਸਿੰਘ ਡੱਲੇਵਾਲ, ਇੰਦਰਰੀਤ ਸਿੰਘ ਵਿਰਦੀ, ਸੁਖਰਾਜ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ ਮਨਜੋਤ ਸਿੰਘ, ਦਲਜੀਤ ਸਿੰਘ ਨੰਗਲ, ਅਵਨਿੰਦਰ ਸਿੰਘ, ਮਾ: ਸਰਬਜੀਤ ਸਿੰਘ, ਸਰਪੰਚ ਅਮਰੀਕ ਸਿੰਘ, ਅਵਤਾਰ ਸਿੰਘ ਖਡਿਆਲਾ, ਚੈਚਲ ਸਿੰਘ ਗਿੱਲ, ਗੁਰਦੀਪ ਸਿੰਘ ਮੰਗਾ, ਅਮਰੀਕ ਸਿੰਘ ਭਾਗੋਵਾਲ, ਬਿੱਕਰ ਸਿੰਘ ਸ਼ੇਰਪੁਰ, ਰਮਨ ਓਹਰੀ, ਕਿਸ਼ਨ ਸਿੰਘ ਸੈਣੀ, ਰਾਕੇਸ਼ ਸੈਣੀ, ਗੁਰਪ੍ਰੀਤ ਸਿੰਘ ਕੰਗਮਾਈ, ਗੁਰਬਚਨ ਸਿੰਘ ਸਾਬਕਾ ਸਰਪੰਚ ਕੰਗਮਾਈ, ਪ੍ਰਵੀਨ ਕੁਮਾਰ, ਅਵਤਾਰ ਸਿੰਘ ਬੌਬੀ, ਰਵਿੰਦਰ ਸਿੰਘ ਕਾਹਲੋਂ, ਮਾ: ਤਰਸੇਮ ਲਾਲ, ਇਕਬਾਲ ਸਿੰਘ, ਸੁਰਿੰਦਰ ਸਿੰਘ ਤਲਵੰਡੀ, ਸੁਨੀਲ ਕਪਲਾ, ਜਗੀਰ ਸਿੰਘ ਕੋਠੇਜੱਟਾਂ, ਚਰਨਜੀਤ ਸਿੰਘ ਰੂਬੀ ਸੋਢੀ, ਸੁਖਵਿੰਦਰ ਸਿੰਘ, ਮਾ. ਗੁਰਦਿਆਲ, ਇੰਦਰਜੀਤ ਸਿੰਘ ਹਰਿਆਣਾ, ਬਾਬਾ ਬਲਵੀਰ ਸਿੰਘ ਖਾਲਸਾ, ਭਾਈ ਕੁਲਵਿੰਦਰ ਸਿੰਘ ਕੰਗਮਾਈ, ਐਡ: ਹਰਦੇਵ ਸਿੰਘ ਬੈਂਸ, ਮੇਜਰ ਸਿੰਘ ਨੌਸ਼ਹਿਰਾ, ਅਮਨਦੀਪ ਸਿੰਘ ਪਨੂੰ, ਸਰਪੰਚ ਮੱਖਣ ਸਿੰਘ ਅੱਭੋਵਾਲ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਅਨਿਲ ਕੁਮਾਰ, ਰਵਿੰਦਰਪਾਲ ਸਿੰਘ, ਗੁਲਜਾਰ ਭੱਟੀ, ਤੇ ਹੋਰ ਹਾਜਰ ਸਨ।

LEAVE A REPLY

Please enter your comment!
Please enter your name here