ਗਰਭਵਤੀ ਔਰਤਾਂ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਸੇਵਾਵਾਂ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਮਹੀਨੇ ਦੀ 9 ਤਰੀਕ ਨੂੰ ਸਮੂਹ ਸਿਹਤ ਕੇਦਰਾਂ ਤੇ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਜਿਆਦਾ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਮੈਡੀਕਲ ਅਤੇ  ਜਨਾਨਾ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋ ਚੈਕਅਪ ਅਤੇ ਜਾਂਚ ਕੈਪ ਪ੍ਰਧਾਨ ਮੰਤਰੀ ਸੁਰੱਖਿਆਤ ਮਾਤਰਵ ਅਭਿਆਨ ਤਹਿਤ ਲਗਾਇਆ ਜਾਂਦਾ ਹੈ । ਇਸੇ ਲੜੀ ਵੱਜੋਂ ਸਿਵਲ ਸਰਜਨ ਡਾ ਜਸਬੀਰ ਸਿੰਘ ਦੀ ਹਦਾਇਤਾਂ ਮੁਤਾਬਿਕ ਸਿਵਲ ਹਸਪਤਾਲ ਦੇ ਜੱਚਾ ਬੱਚਾ ਉ. ਪੀ. ਡੀ. ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਨਮਿਤਾ ਘਈ  ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ ਦੀ ਪ੍ਰਧਾਨਗੀ ਹੇਠ ਵਿਸ਼ੇਸ ਕੈਪ ਲਗਾਕੇ ਲੋੜਵੰਦਾ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆਂ ਹਨ । ਇਸ ਮੋਕੇ ਤੇ ਡਾਇਟੀਸ਼ਨ ਡਾ ਪੂਜਾਗੋਇਲ ਅਤੇ ਹੋਰ ਡਾਕਟਰ ਹਾਜਿਰ ਸਨ ।

Advertisements

ਇਸ ਮੋਕੇ ਜਾਣਕਾਰੀ ਦਿੰਦਿਆ ਡਾ ਨਮਿਤਾ ਘਈ ਨੇ ਦੱਸਿਆ ਕਿ ਸਰਕਾਰ ਵੱਲੋਂ ਹਰੇਕ ਵਰਗ ਦੀਆਂ ਗਰਭਵਤੀ ਔਰਤਾਂ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਰਜਿਸਟਰੇਸ਼ਨ , ਟੀਕਾਕਰਨ , ਚੈਕਅਪ , ਲੋੜੀਂਦੇ ਟੈਸਟ, ਮਹਿਰ ਡਾਕਟਰਾਂ ਦੀ ਸਲਾਹ ਅਤੇ ਸੰਸਥਾਂਗਤ ਜਣੇਪੇ ਦੀਆਂ ਸੇਵਾਵਾਂ ਮੁਫਤ ਦਿੱਤੀਆਂ ਜਾਦੀਆਂ ਹਨ । ਇਸ ਅਭਿਆਨ ਤਹਿਤ ਜਾਂਚ ਕੈਪ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਲਈ ਖੁਰਾਕੀ ਤੱਤਾਂ ਬਾਰੇ  ਜਾਣਕਾਰੀ ਦੇਣ ਲਈ ਖੁਰਾਕ ਵਿਸ਼ੇਸ਼ਕ ਦੀਆਂ ਸੇਵਾਵਾਂ ਨਾਲ ਉਹਨਾਂ ਨੂੰ ਗਰਭ ਦੌਰਾਨ ਖੁਰਾਕ ਦੀ ਮਹੱਤਤਾ ਅਤੇ ਮਾਤਰਾ ਬਾਰੇ ਦੱਸਿਆ ਜਾਂਦਾ  ਹੈ । ਇਸ ਮੋਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜੱਚਾ ਬੱਚਾ ਸਾਭ ਸਕੀਮ ਤਹਿਤ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਤੇ ਗਰਭਵਤੀ ਔਰਤਾਂ ਅਤੇ ਇਕ ਸਾਲ ਦੇ ਬੱਚਿਆ ਲਈ ਮੁੱਫਤ ਸਿਹਤ ਸਹੂਲਤਾਂ ਦਿੱਤੀਆਂ ਜਾਦੀਆਂ ਹਨ  ।

ਸਿਵਲ ਹਸਪਤਾਲ ਵਿਖੇ ਕੋਰੋਨਾ ਕਾਲ ਦੋਰਾਨ ਇਹਨਾਂ ਲਾਭ ਪਾਤਰੀਆਂ ਲਈ ਵਿਸ਼ੇਸ ਪ੍ਰਭੰਧ ਕੀਤੇ ਗਏ ਹਨ ਅਤੇ ਸੰਸਥਾਂ ਵਿੱਚ ਆਉਣ ਵਾਲੀ ਹਰ ਇਕ  ਗਰਭਵਤੀ ਔਰਤ ਦਾ ਕੋਵਿਡ 19 ਵਾਇਰਸ ਦਾ ਟੈਸਟ ਕਰਦੇ ਹੋਏ, ਉਹਨਾਂ ਨੂੰ ਇਸ ਤੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰਬੰਧ ਕਰਨ ਲਈ ਦੱਸਿਆ ਜਾਦਾ ਹੈ । ਇਸ ਮੋਕੇ ਤੇ ਡਾਈਟੀਸ਼ਨ ਡਾ ਪੂਜਾ ਗੋਇਲ ਵੱਲੋ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਤੰਲਿਤ ਖੁਰਾਕ ਬਾਰੇ ਵਿਸ਼ਥਾਰ ਪੂਰਵਕ ਬਾਰੇ ਦੱਸਿਆ । ਇਸ ਮੋਕੇ ਡਾ ਮਹਿਮਾ, ਡਾ ਸੁਕਰੀਤੀ ਸ਼ਰਮਾ,  ਬੀ. ਸੀ.ਸੀ.  ਅਮਨਦੀਪ ਸਿੰਘ ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ  ਵੀ ਹਾਜਰ ਸਨ ।

LEAVE A REPLY

Please enter your comment!
Please enter your name here