ਵਧੀਕ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਵਿੱਚ ਕੱਢੇ ਗਏ ਆਰਜ਼ੀ ਤੌਰ ਤੇ ਪਟਾਖੇ ਸਟੋਰ ਕਰਨ ਤੇ ਵੇਚਣ ਦੇ ਡਰਾਅ

ਪਠਾਨਕੋਟ (ਦ ਸਟੈਲਰ ਨਿਊਜ਼)। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਆਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਇੰਡਸਟਰੀ ਅਤੇ ਕਮਰਸ, ਪੰਜਾਬ, ਚੰਡੀਗੜ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੀਵਾਲੀ/ ਗੁਰਪੁਰਬ/ਨਵਾਂ ਸਾਲ ਅਤੇ ਕ੍ਰਿਸਮਿਸ ਦੇ ਮੌਕੇ ਤੇ ਆਰਜੀ ਤੌਰ ਤੇ ਪਟਾਖੇ ਸਟੋਰ  ਕਰਨ ਅਤੇ ਵੇਚਣ ਸਬੰਧੀ ਆਰਜੀ ਲਾਈਸੰਸ ਜਾਰੀ ਕਰਨ ਲਈ Îਜਿਲਾ ਪ੍ਰਸਾਸਨ ਪਠਾਨਕੋਟ ਵੱਲੋਂ 5 ਨਵੰਬਰ ਤੱਕ ਦਰਖਾਸਤਾਂ ਮੰਗੀਆ ਗਈਆ ਹਨ ਅਤੇ ਅੱਜ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਵੱਲੋਂ ਅਰਜੀਆਂ ਦੇਣ ਵਾਲੇ ਲੋਕਾਂ ਦੇ ਸਾਹਮਣੇ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਡਰਾਅ ਕੱਢੇ ਗਏ। ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੀਵਾਲੀ ਤਿਉਹਾਰ ਤੇ ਆਰਜੀ ਤੌਰ ਤੇ ਪਟਾਖੇ ਸਟੋਰ  ਕਰਨ ਅਤੇ ਵੇਚਣ ਸਬੰਧੀ ਆਰਜੀ ਲਾਈਸੰਸ ਜਾਰੀ ਕਰਨ ਲਈ ਉਹਨਾਂ ਕੋਲ 211 ਅਰਜੀਆਂ ਪਹੁੰਚੀਆਂ ਸਨ।

Advertisements

ਉਨਾਂ ਦੱਸਿਆ ਕਿ ਅੱਜ ਸਾਰੇ ਲੋਕ ਜਿਨਾਂ ਵੱਲੋਂ ਅਰਜੀਆਂ ਦਿੱਤੀਆਂ ਗਈਆਂ ਸਨ ਉਨਾਂ ਦੀ ਮੋਜੂਦਗੀ ਵਿੱਚ ਡਰਾਅ ਕੱਢੇ ਗਏ। ਉਨਾਂ ਦੱਸਿਆ ਕਿ ਕੱਢੇ ਗਏ ਅਰਾਅ ਵਿੱਚ ਰੋਹਿਤ ਗੁਪਤਾ ਪੁੱਤਰ ਗਗਨ ਕਾਂਤ ਨਿਵਾਸੀ ਬੇਗੋਵਾਲ , ਅਭੀ ਪੁੱਤਰ ਸੁਨੀਲ ਤਨੇਤਰਾ ਨਿਵਾਸੀ ਕਸਮੀਰੀ ਮੁਹੱਲਾ ਸੁਜਾਨਪੁਰ, ਦੀਪਕ ਕੁਮਾਰ ਪੁੱਤਰ ਰਮੇਸ ਕੁਮਾਰ ਨਿਵਾਸੀ ਛੋਟਾ ਦੋਲਤਪੁਰ ਪਠਾਨਕੋਟ, ਰਿਧਮ ਸਰਮਾ ਪੁੱਤਰ ਅਸਵਨੀ ਕੁਮਾਰ ਨਿਵਾਸੀ ਇਸਵਰ ਨਗਰ ਪਠਾਨਕੋਟ, ਰਾਕੇਸ ਕੁਮਾਰ ਪੁੱਤਰ ਰਵੀ ਕੁਮਾਰ ਨਿਵਾਸੀ ਚਾਰ ਮਰਲਾ ਮਾਡਲ ਟਾਊਨ ਪਠਾਨਕੋਟ, ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਢਾਂਗੂ ਰੋਡ ਪਠਾਨਕੋਟ  ਅਤੇ ਸੁਦੇਸ ਕੁਮਾਰੀ ਪਤਨੀ ਮਨਜੀਤ ਲਾਲ ਢਾਕੀ ਪਠਾਨਕੋਟ ਦੇ ਡਰਾਅ ਨਿਕਲੇ ਹਨ।

ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਪਟਾਖੇ ਵੇਚਣ ਲਈ ਕੂਝ ਸਥਾਨ ਨਿਰਧਾਰਤ ਕੀਤੇ ਗਏ ਹਨ ਜਿਨਾਂ ਵਿੱਚ ਮਾਰਕਫੈਡ ਗਰਾਉਂਡ ਨਰੋਟ ਜੈਮਲ ਸਿੰਘ, ਟਰੱਕ ਯੂਨੀਅਨ ਸੈਲੀ ਰੋਡ ਪਠਾਨਕੋਟ, ਪਲੇਅ ਗਰਾਉਂਡ ਐਸ.ਡੀ. ਸਕੂਲ ਈਸਾ ਨਗਰ ਪਠਾਨਕੋਟ, ਬਿਜਲੀ ਗਰਾਉਂਡ ਸੁਜਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਾਨੰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ, ਖੇਡ ਦਾ ਮੈਦਾਨ ਨੇੜੇ ਸਮਸਾਨਘਾਟ ਭੂੰਨ ਧਾਰਕਲ ਅਤੇ ਦੁਸਹਿਰਾ ਗਰਾਉਂਡ ਨੇੜੇ ਗੋਲ ਮਾਰਕਿਟ ਸਾਹਪੁਰਕੰਡੀ। ਉਨਾਂ ਕਿਹਾ ਕਿ ਜਿਨਾਂ ਲੋਕਾਂ ਦੇ ਡਰਾਅ ਨਿਕਲੇ ਹਨ ਉਹ ਪ੍ਰਸਾਸਨ ਵੱਲੋਂ ਨਿਰਧਾਰਤ ਸਥਾਨਾਂ ਤੇ 11 ਨਵੰਬਰ ਤੋਂ ਦੀਵਾਲੀ ਤੱਕ ਹੀ ਪਟਾਖੇ ਵੇਚ ਸਕਣਗੇ।

LEAVE A REPLY

Please enter your comment!
Please enter your name here