ਭਾਜਪਾ ਨੇ ਬਿਹਾਰ ਜਿੱਤਣ ਦੀ ਖੁਸ਼ੀ ਵਿੱਚ ਵੰਡੇ ਲੱਡੂ

ਹਾਜੀਪੁਰ (ਦ ਸਟੈਲਰ ਨਿਊਜ਼)। ਭਾਜਪਾ ਮੰਡਲ ਹਾਜੀਪੁਰ ਅਤੇ ਸ਼ਹਿਰੀ ਭਾਜਪਾ ਵੱਲੋਂ ਬਿਹਾਰ ਅਤੇ ਪੁਰੇ ਦੇਸ਼  ਵਿੱਚ ਹੋਈਆਂ ਚੋਣਾਂ ਜਿੱਤਣ ਦੀ ਖੁਸ਼ੀ ਵਿੱਚ ਲੱਡੂ ਵੰਡੇ। ਇਸ ਮੌਕੇ ਤੇ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਨੇ ਕਿਹਾ ਕਿ ਇਸ ਜਿੱਤ ਨੂੰ ਭਾਜਪਾ ਦੁਆਰਾ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ ਅਤੇ ਲੋਕ ਹਿਤ ਨਿਤੀਆਂ ਨੂੰ ਜਨਤਾ ਨੇ ਅਪਣਾਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਤੇ ਵਿਸ਼ਵਾਸ ਜਿਤਾਇਆ, ਇਸ ਜਿੱਤ ਨਾਲ ਵਿਰੋਧੀਆ ਦੁਆਰਾ ਕੇਂਦਰ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਭੰਡੀ ਪ੍ਰਚਾਰ ਨੂੰ ਲੋਕਾਂ ਨੇ ਨਕਾਰਿਆ।

Advertisements

ਇਸ ਵੇਲੇ ਸ਼ਹਿਰੀ ਪ੍ਰਧਾਨ ਸੁਰਿੰਦਰ ਮੋਹਣ ਬਜਾਜ , ਉਪ ਪ੍ਰਧਾਨ ਲਲਿਤ ਕੁੰਦਰਾ ,ਜਿਲਾ ਮੈਂਬਰ ਪ੍ਰਵੀਨ ਸਡੋਤਰਾ , ਮਹਾਂਮੰਤਰੀ ਸੁਬੇਦਾਰ ਰਣਜੀਤ ਸਿੰਘ , ਉਪ ਪ੍ਰਧਾਨ ਵਿਕਰਮ ਠਾਕੁਰ , ਜਿਲਾ ਮੈਂਬਰ ਜੋਗਿੰਦਰ ਸੈਣੀ , ਲੰਬੜਦਾਰ ਹਰਵਿਲਾਸ , ਪੰਚ ਪ੍ਰੇਮ ਨਾਥ, ਸੁਰਿੰਦਰ ਸ਼ਿੰਦੂ , ਡਾਕਟਰ ਬਲਦੇਵ ਬੱਗਾ , ਯੂਥ ਆਗੂ ਗੋਬਿੰਦ ਗੋਲਡੀ, ਕੁਲਦੀਪ ਭਵਨਾਲ , ਜੋਲੀ ਰਾਣਾ, ਪੰਚ ਕੁਲਦੀਪ ਡੋਗਰਾ,ਤਿਰਲੋਚਨ ਸਿਬੋਚਕ , ਰਣਧੀਰ ਸੋਨੀ , ਪਵਨ ਜਵਾਹਰ , ਪੰਚ ਵਿਜੇ ਸ਼ਰਮਾ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਵਰਕਰ ਹਾਜਿਰ ਸਨ।

LEAVE A REPLY

Please enter your comment!
Please enter your name here