ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਮਨਾਇਆ 5ਵਾਂ ਨੈਸ਼ਨਲ ਆਯੂਰਵੈਦਾ ਦਿਵਸ

ਚੰਡੀਗੜ(ਦ ਸਟੈਲਰ ਨਿਊਜ਼)। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਆਯੂਰਵੈਦਾ ਵਿਭਾਗ ਵੱਲੋਂ 5ਵਾਂ ਆਯੂਰਵੈਦਾ ਦਿਵਸ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਵੈਬੀਨਾਰ ਆਯੋਜਿਤ ਕੀਤਾ ਗਿਆ। ਇਸ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਆਯੂਰਵੈਦਾ ਵਿਸ਼ੇ ਬਾਰੇ ਜਾਗਰੂਕ ਕੀਤਾ ਗਿਆ। ਇਹ ਮੀਟਿੰਗ ਸਕੱਤਰ ਸਿਹਤ ਕਮ ਕਮਿਸ਼ਨਰ ਆਯੂਸ਼ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਸਮੂਹ ਵਿੰਗਾਂ ਦੇ ਜ਼ਿਲਾ ਪੱਧਰ ਅਤੇ ਹੋਰ ਫੀਲਡ ਸਟਾਫ ਨੇ ਹਿੱਸਾ ਲਿਆ ਅਤੇ ਉਨਾਂ ਨੂੰ ਕੋਵਿਡ-19 ਦੌਰਾਨ ਆਯੂਰਵੈਦਾ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।

Advertisements

ਇਸ ਸੰਬੰਧੀ ਕੁਮਾਰ ਰਾਹੁਲ ਨੇ ਦੱਸਿਆ ਕਿ ਕੋਵਿਡ-19 ਬਿਮਾਰੀ ਦੌਰਾਨ ਇਮਿਉਨਿਟੀ ਵਧਾਉਣ ਲਈ ਐਲੋਪੈਥੀ ਦਵਾਈਆਂ ਤੋਂ ਇਲਾਵਾ ਆਯੁਰਵੈਦਾ ਵੀ ਕਾਰਗਰ ਸਾਬਿਤ ਹੋ ਰਿਹਾ ਹੈ। ਇਸ ਲਈ ਉਨਾਂ ਫੀਲਡ ਸਟਾਫ ਨੂੰ ਆਯੁਰਵੈਦਾ ਪ੍ਰਣਾਲੀ ਰਾਹੀਂ ਵੀ ਲੋਕਾਂ ਨੂੰ ਬਿਮਾਰੀ ਨਾਲ ਲੜਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਡਾਇਰੈਕਟਰ ਆਯੁਰਵੈਦਾ ਡਾ. ਪੂਨਮ ਵਸ਼ਿਸ਼ਟ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਤੇ ਡਾ. ਹਿਮਾਂਸ਼ੂ, ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਚੇਤਨ ਮੇਹਤਾ, ਡਾ. ਕ੍ਰਿਤਿਕਾ ਭਨੌਟ, ਡਾ. ਹਰਿੰਦਰ ਪਾਲ ਸਿੰਘ, ਡਾ. ਰਾਜਨ ਕੌਸ਼ਲ ਨੇ ਆਯੂਰਵੈਦਾ ਪ੍ਰਣਾਲੀ ਨਾਲ ਬਚਾਅ ਦੇ ਢੰਗ ਦੱਸੇ।

LEAVE A REPLY

Please enter your comment!
Please enter your name here