ਪਠਾਨਕੋਟ: ਡਿਪਟੀ ਕਮਿਸ਼ਨਰ ਨੇ ਪਿੰਡ ਅਖਵਾਨਾ ਵਿੱਚ ਖੁੰਭ ਫਾਰਮ ਦਾ ਕੀਤਾ ਦੌਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਜ਼ਿਲੇ ਅੰਦਰ ਖੇਤੀਬਾੜੀ ਨਾਲ ਸੰਬੰਧਤ ਵੱਖ ਵੱਖ ਵਿਭਾਗ ਦੁਆਰਾ ਸਹਾਇਕ ਕਿੱਤੇ ਜਿਵੇਂ ਮੱਖੀ ਪਾਲਣ, ਮੱਛੀ ਪਾਲਣ, ਖੁੰਭਾਂ ਦੀ ਕਾਸਤ, ਪਸ਼ੂ ਪਾਲਣ, ਸਬਜੀਆਂ ਦੀ ਕਾਸ਼ਤ ਅਤੇ ਫਲਾਂ ਦੀ ਕਾਸਤ ਅਪਨਾਉਣ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਇਨਾਂ ਯਤਨਾਂ ਸਦਕਾ ਕੁਝ ਨੌਜਵਾਨ ਕਿਸਾਨਾਂ ਵੱਲੋਂ ਰਵਾਇਤੀ ਫਸਲੀ ਚੱਕਰ ਦੇ ਨਾਲ ਸਹਾਇਕ ਕਿੱਤੇ ਸਫਲਤਾ ਪੂਰਵਕ ਸਥਾਪਤ ਕਰਕੇ ਆਪਣੀ ਖੇਤੀ ਅਧਾਰਿਤ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ। ਅਜਿਹਾ ਹੀ ਨੌਜਵਾਨ ਉੱਦਮੀ ਕਿਸਾਨ ਯਸ਼ਪਾਲ ਵਾਸੀ ਅਖਵਾਣਾਂ ਨੇ ਆਧਨਿਕ ਤਕਨੀਕਾਂ ਅਪਣਾ ਕੇ ਖੁੰਭਾਂ ਦੀ ਕਾਸ਼ਤ ਕਰਕੇ ਨੌਜਵਾਨ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੈ।

Advertisements

ਯਸ਼ਪਾਲ ਵੱਲੋਂ ਚਲਾਏ ਜਾ ਰਹੇ ਖੁੰਭਾਂ ਦੇ ਫਾਰਮ ਬਾਰੇ ਜਾਣਕਾਰੀ ਲੈਣ ਲਈ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਵੱਲੋਂ ਦੌਰਾ ਕੀਤਾ ਗਿਆ । ਇਸ ਮੌਕੇ ਉਨਾਂ ਦੇ ਨਾਲ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਪ੍ਰਿਤਪਾਲ ਸਿੰਘ, ਡਾ.ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਨਵੀਨ ਗੁਪਤਾ ਖੇਤੀ ਉਪ ਨਿਰੀਖਕ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਆਧੁਨਕਿ ਤਕਨੀਕਾਂ ਨਾਲ ਲੈਸ ਇਸ ਖੁੰਭ ਫਾਰਮ ਤੇ ਪੈਦਾ ਹੋ ਰਹੀ ਖੂੰਭ ਦੇ ਕੰਮ ਨੂੰ ਦੇਖ ਕੇ ਡਿਪਟੀ ਕਮਿਸ਼ਨਰ ਬਹੁਤ ਪ੍ਰਭਾਵਿਤ ਹੋਏ ਅਤੇ ਇਸ ਕਿੱਤੇ ਨੂੰ ਹੋਰ ਪ੍ਰਫੁਲੱਤ ਕਰਨ ਖੁੰਭ ਉਤਪਾਦਕ ਯਸ਼ਪਾਲ ਦੀ ਹਰ ਤਰਾਂ ਦੀ ਮਦਦ ਦਾ ਭਰੋਸਾ ਦਵਾਇਆ। ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼ੀ ਸੰਯਮ ਅਗਰਵਾਲ ਨੇ ਕਿਹਾ ਕਿ ਜ਼ਿਲਾ ਪਠਾਨਕੋਟ ਖੇਤੀਬਾੜੀ ਖੇਤਰ ਵਿੱਚ ,ਪੰਜਾਬ ਦੇ ਹੋਰਨਾਂ ਜ਼ਿਲਿਆਂ ਦੇ ਮੁਕਾਬਲੇ ਕੁਝ ਪੱਛੜਿਆ ਹੋਇਆ ਹੈ,ਜਿਸ ਨੂੰ ਦੋਰ ਸੁਦਾਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ । ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਆਮ ਕਰਕੇ ਕਣਕ- ਝੋਨੇ ਦੇ ਫਸਲੀ ਚੱਕਰ ਦੇ ਨਾਲ ਫਲਾਂ ਅਤੇ ਸਬਜੀਆਂ ਦੀ ਕਾਸ਼ਤ ਅਪਣਾ ਕੇ ਹੀ ਖੇਤੀ ਕੀਤੀ ਜਾ ਰਹੀ ਹੈ।

ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀ ਤੋਂ ਸ਼ੁਧ ਆਮਦਨ ਵਧਾਉਣ ਲਈ ਜ਼ਰੂਰੀ ਹੈ ਕਿ ਰਵਾਇਤੀ ਖੇਤੀ ਦੇ ਨਾਲ ਖੇਤੀ ਸਹਾਇਕ ਕਿੱਤੇ ਵੀ ਅਪਣਾਏ ਜਾਣ। ਉਨਾਂ ਕਿਹਾ ਕਿ ਖੁੰਭਾਂ ਦੀ ਕਾਸ਼ਤ ਵੀ ਇੱਕ ਅਜਿਹਾ ਸਹਾਇਕ ਕਿੱਤਾ ਹੈ ਜਿਸ ਨੂੰ  ਤਕਨੀਕੀ ਲੀਹਾਂ ਤੇ ਅਪਣਾ ਕੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਇਸ ਸਹਾਇਕ ਕਿੱਤੇ ਨੂੰ ਅਪਨਾਉਣ ਦੇ ਚਾਹਵਾਨ ਕਿਸਾਨਾਂ ਨੂੰ ਸਿਖਲਾਈ ਦੇ ਕੇ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉਨਾਂ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸਹਾਇਕ ਕਿੱਤੇ ਅਪਣਾ ਕੇ ਤਿਆਰ ਉਤਪਾਦ ਦਾ ਖੁਦ ਮੰਡੀਕਰਨ ਕਰਨ ਤਾਂ ਜੋ ਇਸ ਕਿੱਤੇ ਤੋਂ ਵੱਧ  ਆਮਦਨ ਪ੍ਰਾਪਤ ਕੀਤੀ ਜਾ ਸਕੇ। ਨੌਜਵਾਨ ਖੁੰਭ ਉਤਪਾਦਕ ਯਸ਼ਪਾਲ ਨੇ ਦੱਸਿਆ ਕਿ ਪਹਿਲਾਂ ਉਸ ਵੱਲੋਂ ਮੁਰਗੀਆਂ ਪਾਲਣ ਦਾ ਕਿੱਤਾ ਅਪਣਾਇਆਂ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਬੰਦ ਕਰਨਾ ਪਿਆ ਅਤੇ ਉਸੇ ਸ਼ੈਡ ਵਿੱਚ ਕੁਝ ਸੁਧਾਰ ਕਰਕੇ ਨਵੰਬਰ 2016 ਨੂੰ ਖੁੰਭਾਂ ਦਾ ਉਤਪਾਦਨ ਕਰਨ ਸ਼ੁਰੂ ਕਰ ਦਿੱਤਾ। ਉਨਾਂ ਕਿਹਾ ਕਿ ਸ਼ੁਰੂ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਖੇਤੀ ਅਤੇ ਬਾਗਬਾਨੀ ਮਾਹਿਰਾਂ ਦੀ ਸਹਾਇਤਾ ਨਾਲ ਉਨਾਂ ਮੁਸ਼ਕਿਲਾਂ ਨੂੰ ਦੂਰ ਕਰਦਿਆਂ ਅੱਜ ਇਹ ਕੰੰਮ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੋਟਬੰਦੀ ਦੌਰਾਨ ਸ਼ੁਰੂ ਕੀਤੇ ਕਿਸਾਨ ਬਾਜ਼ਾਰ ਵਿੱਚ ਖੁੰਭਾਂ ਦੇ ਮੰਡੀਕਰਨ ਕਰਨ ਬਹੁਤ ਮਦਦ ਮਿਲੀ।

ਉਨਾਂ ਮੰਗ ਕੀਤੀ ਕਿ ਸ਼ਹਿਰ ਪਠਾਨਕੋਟ ਵਿੱਚ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਕਿਸਾਨ ਵਿਕਰੀ ਕੇਂਦਰ ਖੋਲਣੇ ਚਾਹੀਦੇ ਹਨ ਤਾਂ ਜੋ ਕਿਸਾਨ ਆਪਣੇ ਉਤਪਾਦ ਖਪਤਕਾਰਾਂ ਤੱਕ ਸਿੱਧੇ ਪਹੁੰਚਾ ਸਕਣ।ਉਨਾਂ ਦੱਸਿਆ ਕਿ ਪੰਜਾਬ ਵਿੱਚ ਪੰਜ ਕਿਸਮ ਦੀਆ ਖੁੰਭਾਂ ਉਗਾਈਆਂ ਜਾਂਦੀਆਂ ਹਨ ਇਨਾਂ ਵਿੱਚੋਂ ਤਿੰਨ ਕਿਸਮਾਂ ਸਰਦ ਰੁੱਤ ਵਿੱਚ ਅਤੇ ਦੋ ਕਿਸਮਾਂ ਗਰਮ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਸਰਦ ਰੁੱਤ ਵਿੱਚ ਬਟਨ ਖੁੰਭ,ਢੀਂਗਰੀ ਅਤੇ ਸਟਾਕੀ ਖੁੰਭਾਂ ਦੀ ਕਾਸਤ ਕੀਤੀ ਜਾਂਦੀ ਹੈ ਅਤੇ ਗਰਮੀਆਂ ਦੀ ਰੁੱਤੇ ਪਰਾਲੀ ਵਾਲੀ ਅਤੇ ਮਿਲਕੀ ਖੁੰਬਾਂ ਦੀ ਕਾਸਤ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਕਰਕੇ ਬਟਨ ਖੂੰਭ ਅਤੇ ਢੀਂਗਰੀ  ਖੁੰਭ ਜ਼ਿਆਦਾ ਉਗਾਈ ਜਾਂਦੀ ਹੈ ਅਤੇ ਇਨਾਂ ਦੋਹਾਂ ਕਿਸਮਾਂ ਦੀ ਕਾਸਤ ਸਤੰਬਰ ਤੋਂ ਮਾਰਚ ਤੱਕ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਕਿਸਾਨ ਖੂੰਭਾਂ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਸਿਖਲਾਈ ਲੈ ਕੇ ਹੀ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਡਾ. ਹਰਤਰਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਸਾਰ ਦੇ ਵੱਖ ਵੱਖ ਮਾਧਿਅਮ ਅਪਣਾ ਕੇ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਕਿਸਾਨ ਔਰਤਾਂ ਮਧੂ ਮੱਖੀ ਪਾਲਣ ਅਤੇ ਖੁੰਭਾਂ ਦੀ ਕਾਸਤ ਕਰਕੇ ਆਰਥਿਕ ਪੱਖੋਂ ਆਤਮ ਨਿਰਭਰ ਬਣ ਸਕਦੀਆਂ ਹਨ।  

LEAVE A REPLY

Please enter your comment!
Please enter your name here