ਪਠਾਨਕੋਟ: ਸਹਿਕਾਰਤਾ ਸਪਤਾਹ ਦੌਰਾਨ ਵੱਖ-ਵੱਖ ਸਹਿਕਾਰੀ ਸਭਾਵਾਂ ਵਿੱਚ ਕੀਤੇ ਗਏ ਪ੍ਰੋਗਰਾਮ ਆਯੋਜਿਤ

ਪਠਾਨਕੋਟ (ਦ ਸਟੈਲਰ ਨਿਊਜ਼)। ਸਹਿਕਾਰਤਾ ਵਿਭਾਗ ਪਠਾਨਕੋਟ ਵੱਲੋਂ ਸਹਿਕਾਰਤਾ ਦਿਵਸ ਨੂੰ ਸਮਰਪਿਤ 67ਵਾਂ ਸਹਿਕਾਰਤਾ ਸਪਤਾਹ 14 ਨਵੰਬਰ ਤੋਂ 20 ਨਵੰਬਰ 2020 ਤੱਕ ਮਨਾਇਆ ਗਿਆ। ਇਹ ਜਾਣਕਾਰੀ ਸੁਨੀਲ ਕਾਟਲ ਸਹਾਇਕ ਰਜਿਸਟਰਾਂਰ ਸਹਿਕਾਰੀ ਸਭਾਵਾਂ ਪਠਾਨਕੋਟ ਨੇ ਦਿੱਤੀ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰਤਾ ਸਪਤਾਹ ਦੋਰਾਨ ਜਿਲਾ ਪਠਾਨਕੋਟ ਵਿੱਚ ਵੱਖ ਵੱਖ ਸਹਿਕਾਰੀ ਸਭਾਵਾ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਗਏ ।

Advertisements

ਉਹਨਾਂ ਦੱਸਿਆ ਕਿ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸਾਂ ਅਧੀਨ ਇਨਾਂ ਸਮਾਗਮਾਂ ਵਿੱਚ ਕਿਸਾਨਾਂ ਨੂੰ ਸਹਿਕਾਰੀ ਸੰਭਾਵਾਂ ਵੱਲੋਂ ਜੋ ਖੇਤੀ ਸੰਦ ਉਪਲੱਬਧ ਹਨ ਉਨਾਂ ਨੂੰ ਛੋਟੇ ਕਿਸਾਨਾਂ ਨੂੰ ਘੱਟ ਕੀਮਤ ਤੇ ਮੁਹੇਈਆਂ ਕਰਵਾਇਆ ਜਾਵੇ, ਬਾਰੇ ਜਾਗਰੁਕ ਕੀਤਾ ਗਿਆ। ਉਨਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਤਾਂ ਜੋ ਸੋਸਾਇਟੀ ਦੀਆਂ ਸਕੀਮਾਂ ਦਾ ਲਾਭ ਕਿਸਾਨ ਪੂਰਨ ਤੋਰ ਤੇ ਪ੍ਰਾਪਤ ਕਰ ਸਕਣ।

ਜਿਕਰਯੋਗ ਹੈ ਕਿ ਸਹਿਕਾਰਤਾਂ ਸਪਤਾਹ ਦੇ ਅੰਤਿਮ ਦਿਨ ਪਿੰਡ ਨਰੰਗਪੁਰ ਨੋਸਹਿਰਾ ਸਭਾ ਵਿਖੇ ਆਯੋਜਿਤ ਕੀਤੇ ਸਮਾਰੋਹ ਇਸ ਸੋਸਾਇਟੀ ਦੇ ਹਾਜ਼ਰ ਛੋਟੇ ਕਿਸਾਨਾਂ ਨੂੰ ਸੋਸਾਇਟੀ ਦੇ ਟਰੈਕਟਰ ਦੀ ਵਹਾਈ ਦਾ ਤਕਰੀਬਨ 500 ਰੁਪਏ (ਪ੍ਰਤੀ ਘੰਟਾ, ਪ੍ਰਤੀ ਕਿਸਾਨ) ਦੀ ਛੋਟ ਦਿੱਤੀ ਗਈ।

LEAVE A REPLY

Please enter your comment!
Please enter your name here