ਪ੍ਰਧਾਨਮੰਤਰੀ ਕੌਸ਼ਲ ਵਿਕਾਸ ਯੋਜਣਾ ਦੇ ਤੀਸਰੇ ਪੜਾਵ ਦੀ ਸ਼ੁਰੂਆਤ ਨੂੰ ਲੈ ਕੇ ਡੀਐਸਸੀ ਦੀ ਬੈਠਕ

ਪਠਾਨਕੋਟ (ਦ ਸਟੈਲਰ ਨਿਊਜ਼)। ਵਧੀਕ  ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਵੱਲੋ ਡੀ.ਐਸ.ਸੀ ਦੀ ਮੀਟਿੰਗ ਕੀਤੀ ਗਈ । ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਵੱਲੋ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਣਾ ਦੇ ਤੀਸਰੇ ਪੜਾਵ ਦੀ ਸ਼ੁਰੂਆਤ ਵੱਲੋ ਸਾਰਿਆ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਸਕਿਮ ਦਾ ਮੰਤਵ ਪਠਾਨਕੋਟ ਦੇ ਬੇਰੋਜਗਾਰ ਨੋਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਉਨਾਂ ਨੂੰ ਆਜੀਵਿਕਾ ਕਮਾਉਣ ਦੇ ਕਾਬਿਲ ਬਣਾਉਣਾ ਹੈ।

Advertisements

ਉਨਾਂ ਨੇ ਮੀਟਿੰਗ ਵਿੱਚ ਹਾਜਰ ਅਧਿਕਾਰਿਆਂ ਨੂੰ ਜਿਲਾ ਸਕਿੱਲ ਕਮੇਟੀ (ਡੀ.ਐਸ.ਸੀ) ਦੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ। ਉਨਾਂ ਨੇ ਦੱਸਿਆ ਕਿ ਡੀ.ਐਸ.ਸੀ ਵਿੱਚ ਕੁੱਲ 16 ਮੈਂਬਰ ਹਨ ਜਿਸ ਵਿੱਚ ਡਿਪਟੀ ਕਮਿਸ਼ਨਰ,ਚੇਅਰਮੈਨ ਹਨ ਵਧੀਕ ਡਿਪਟੀ ਕਮਿਸ਼ਨਰ (ਵਿ.) ਵਾਇਸ ਚੇਅਰਮੈਨ ਹਨ ਅਤੇ ਬਾਕੀ 14 ਅਧਿਕਾਰੀ ਮੈਂਬਰ ਹਨ ਜਿਨਾਂ ਦਾ ਕੰਮ ਬੱਚਿਆਂ ਦੀ ਮੋਬਲਾਇਜੇਸ਼ਨ ਅਤੇ ਕਾਉੰਸਲਿੰਗ ਕਰਨਾ ਹੈ।ਉਨਾਂ ਨੇ ਪਠਾਨਕੋਟ ਦੇ ਉਦਯੋਗਪਤੀਆਂ ਨੂੰ ਜਿਲੇ ਦੀ ਸਕਿੱਲ ਡਿਮਾਂਡ ਪਤਾ ਕਰਨ ਅਤੇ ਇਹਨਾਂ ਸਕੀਮਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਤ ਕੀਤਾ ਗਿਆ ਤਾ ਜੋ ਇੰਡਸਟਰੀ ਦੀ ਲੋੜ ਅਨੁਸਾਰ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਸਥਾਨਕ ਪੱਧਰ ਤੇ ਰੋਜਗਾਰ ਮੁਹਈਆ ਕਰਵਾਇਆ ਜਾ ਸਕੇ।

LEAVE A REPLY

Please enter your comment!
Please enter your name here