ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੁਕਾਬਲਿਆਂ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰੁਪਰ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਮੁਕਾਬਲਿਆਂ ਦੀ ਲੜੀ ਵਿੱਚ ਸਰਕਾਰੀ ਹਾਈ ਸਕੂਲ ਸਵਾਰ ਦੇ ਵਿਦਿਆਰਥੀਆਂ ਨੇ ਵੱਖ -ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਜ਼ਿਲਾ ਹੁਸ਼ਿਆਰਪੁਰ ਵਿੱਚੋਂ ਬਹੁਤ ਸਾਰੇ ਇਨਾਮ ਆਪਣੇ ਨਾਂ ਕਰਕੇ ਇੱਕ ਰਿਕਾਰਡ ਕਾਇਮ ਕੀਤਾ। ਸਕੂਲ ਹੈਡਮਾਸਟਰ ਅਮਨਦੀਪ ਵੱਲੋਂ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਆਪਣੇ ਵੱਲੋਂ ਸਨਮਾਨ ਚਿੰਨ ਭੇਂਟ ਕਰਕੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਉਨਾਂ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਇਹ ਬੱਚੇ ਸਾਡੀ ਆਨ, ਮਾਣ, ਸ਼ਾਨ ਅਤੇ ਦੇਸ ਦਾ ਸਰਮਾਇਆ  ਹਨ।

Advertisements

ਵਿਦਿਆਰਥੀਆਂ ਦੀਆਂ ਛੋਟੀਆਂ ਛੋਟੀਆਂ ਜਿੱਤਾਂ ਹੀ ਉਨਾਂ ਨੂੰ ਵੱਡੀਆਂ ਜਿੱਤਾਂ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।  ਇਸ ਲਈ ਇਨਾਂ ਦਾ ਸਨਮਾਨ ਕਰਨਾ ਸਾਡੇ ਲਈ ਮਾਣ ਵਾਲ਼ੀ ਗੱਲ ਹੈ। ਸਲੋਗਨ ਲਿਖਣ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਜੂਨੀਅਰ ਵਰਗ ਵਿੱਚੋਂ ਕੁਮਾਰੀ ਨਮਰਤਾ ਨੇ ਰਾਜ ਵਿਚੋਂ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ।ਇਸੇ ਤਰਾਂ ਸੁੰਦਰ ਲਿਖਾਈ ਮੁਕਾਬਲੇ ਦੇ ਜੂਨੀਅਰ ਵਰਗ ਵਿੱਚੋਂ ਕੁਮਾਰੀ ਰਾਧਾ ਰਾਣੀ ਨੇ ਜ਼ਿਲੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਰਕਾਰੀ ਹਾਈ ਸਕੂਲ ਸਵਾਰ ਦਾ ਨਾਂ ਰੌਸ਼ਨ ਕੀਤਾ।ਇਸ ਅਹਿਮ ਮੌਕੇ ਤੇ ਸਕੂਲ ਮੈਨੇਜਮੈਂਟ ਦੇ ਮੈਂਬਰਾਂ ਅਤੇ ਸਕੂਲ ਵਿਕਾਸ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਭਵਿੱਖੀ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।

ਸਨਮਾਨਿਤ ਕਰਨ ਵਾਲਿਆਂ ਵਿੱਚ ਦੇਵ ਰਾਜ,ਸੁਰਿੰਦਰ ਸਿੰਘ,ਮਸਤ ਰਾਮ,ਸੇਵਾ ਦਾਸ ,ਬੀਰਬਲ ਜੀ,ਗੁਰ ਲਾਲ,ਰਘੁਨਾਥ ਸਿੰਘ, ਸ਼ਿਵ ਕੁਮਾਰ ਤੋਂ ਇਲਾਵਾ ਅਧਿਆਪਕ  ਕੁਲਵਿੰਦਰ ਸਿੰਘ,ਵਿਨੋਦ ਕੁਮਾਰ, ਪਰਮਿੰਦਰ ਸਿੰਘ,ਮੈਡਮ ਕਲਪਨਾ,ਅਰਿਤਾ ਦੇਵੀ,ਅਨੀਤਾ ਦੇਵੀ,ਮਨਜੀਤ ਠਾਕੁਰ,ਵਿਦਿਆਰਥੀਆਂ ਦੇ ਮਾਪੇ ਅਤੇ ਕਮੇਟੀ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here