ਭਾਜਪਾ ਮੰਡਲ ਹਾਜੀਪੁਰ ਨੇ ਮਨਾਇਆ ਸੰਵਿਧਾਨ ਦਿਵਸ

ਹਾਜੀਪੁਰ (ਦ ਸਟੈਲਰ ਨਿਊਜ਼)। ਭਾਜਪਾ ਮੰਡਲ ਵੱਲੋਂ ਸੰਵਿਧਾਨ ਦਿਵਸ ਦੇ ਮੌਕੇ ਤੇ ਰਾਸ਼ਟਰ ਸੰਵਿਧਾਨ ਨਿਰਮਾਤਾ ਸਾਹਿਬ ਡਾਕਟਰ ਭੀਮਰਾਉ ਅੰਬੇਦਕਰ ਜੀ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਭਾਜਪਾ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦੇ ਕਿਹਾ ਕਿ 26 ਨਵੰਬਰ 1949 ਨੂੰ ਅੋਪਚਾਰਕ ਰੂਪ ਵਿੱਚ ਸੰਵਿਧਾਨ ਨੂੰ ਅਪਣਾਇਆ ਸੀ ਅਤੇ ਇਸਨੂੰ ਲਾਗੁ 26 ਜਨਵਰੀ 1950 ਵਿੱਚ ਕੀਤਾ ਗਿਆ ।

Advertisements

ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਵਿਧਾਨ ਦਿਵਸ ਨੂੰ ਮਨਾਉਣ ਦਾ ਫੈਸਲਾ ਇਸ ਉਦੇਸ਼ ਨਾਲ ਕੀਤਾ ਕਿਉਂਕਿ ਭਾਰਤ ਦਾ ਨੌਜਵਾਨ ਇਸ ਇਤਿਹਾਸਿਕ ਦਿਨ ਪ੍ਰਤੀ ਜਾਣੂ ਹੋਵੇ । ਇਸ ਸਮੇਂ ਭਾਜਪਾ ਮੰਡਲ ਮਹਾਂਮੰਤਰੀ ਸੁਬੇਦਾਰ ਰਣਜੀਤ ਸਿੰਘ , ਠਾਕੁਰ ਕਰਣ ਸਿੰਘ , ਸ਼ਹਿਰੀ ਪ੍ਰਧਾਨ ਸੁਰਿੰਦਰ ਮੋਹਣ ਬਜਾਜ , ਉਪ ਪ੍ਰਧਾਨ ਵਿਕਰਮ ਸਿੰਘ , ਸੁਭਾਸ਼ ਚੌਧਰੀ ਹੰਦਵਾਲ , ਯੁਵਾ ਨੇਤਾ ਗੋਬਿੰਦ ਰਾਏ ਗੋਲਡੀ , ਰਾਹੁਲ ਰਾਏ , ਸਤਵਿੰਦਰ ਸਿੰਘ , ਤਰੁਣ ਠਾਕੁਰ, ਵਿਕਾਸ ਚੌਧਰੀ , ਮਨਜੀਤ ਗਰੇਵਾਲ਼ , ਲਾਖਨ ਸਿੰਘ , ਸਾਬਕਾ ਪੰਚ ਪ੍ਰੇਮਨਾਥ ਸ਼ਾਮਿਲ ਸਨ।

LEAVE A REPLY

Please enter your comment!
Please enter your name here