ਬੇਟੀ ਬਚਾਓ, ਬੇਟੀ ਪੜਾਓ ਅਤੇ ਪੀ.ਸੀ.ਐਡ.ਪੀ.ਐਨ.ਡੀ.ਟੀ.ਐਕਟ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਧੀਆਂ ਦਾ ਸਤਿਕਾਰ ਕਰੋ , ਪੱਤਰਾਂ ਵਾਗੂ ਪਿਆਰ ਕਰੋ , ਬੇਟੀ ਬਚਾਓ , ਬੇਟੀ ਪੜਾਓ ਅਤੇ ਪੀ. ਸੀ. ਐਡ. ਪੀ .ਐਨ. ਡੀ. ਟੀ .ਐਕਟ ਬਾਰੇ ਇਕ ਜਾਗਰੂਕਤਾ ਸੈਮੀਨਾਰ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਹੇਠ ਰਿਆਤ ਬਾਹੜਾ ਕਾਲਿਜ ਆਫ ਨਰਸਿੰਗ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਨਰਸਿੰਗ ਸਕੂਲ ਦੇ ਫੈਕਿਲਟੀ ਮੈਬਰ ਅਤੇ ਵਿਦਿਆਰਥੀ ਹਾਜਰ ਹੋਏ। ਇਸ ਸੈਮੀਨਾਰ ਨੂੰ ਸਬੋਧਿਨ ਕਰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਕਿਹਾ ਕਿ ਬੇਟਾ ਅਤੇ ਬੇਟੀ ਇਕ ਸਮਾਨ ਹਨ ਅਤੇ ਸਮਾਨਤਾ ਦਾ ਅਧਿਕਾਰ ਸਾਡੇ ਸਵਿਧਾਨ ਵੱਲੋ ਦਿੱਤਾ ਗਿਆ ਹੈ । ਪਰਿਵਾਰ ਵਿੱਚ ਬੇਟੀ ਨੂੰ ਤ੍ਰਿਸਾਕਰ ਅਤੇ ਬੇਟੇ ਨੂੰ ਪਿਆਰ ਦੀ ਪ੍ਰਵਿਰਤੀ ਨਾਲ ਲਿੰਗ ਅਨੁਾਪਤ ਵਿੱਚ ਅਸਮਾਨਤਾ ਕਾਰਨ ਸਰਕਾਰ ਵੱਲੋ ਪੀ.ਸੀ.ਐਡ.ਪੀ.ਐਨ.ਡੀ.ਟੀ .ਐਕਟ 1994 ਨੂੰ ਲਾਗੂ ਕਰਨ ਜਰੂਰਤ ਪਈ ਜਿਸ ਅਨੁਾਸਰ ਗਰਭ ਵਿੱਚ ਪਲ ਰਹੇ ਭਰੂੂਣ ਦੀ ਲਿੰਗ ਜਾਂਚ ਕਰਨਾ ਕਨੂੰਨੀ ਅਪਰਾਧ ਹੈ ।

Advertisements

ਲਿੰਗ ਜਾਂਚ ਲਈ ਗਰਭਵਤੀ ਔਰਤ ਨੂੰ ਮਜਬੂਰ ਕਰਨ ਵਾਲੇ, ਸਹਿਯੋਗ ਕਰਨ ਵਾਲੇ ਅਤੇ ਜਾਂਚ ਕਰਨ ਵਾਲੇ ਡਾਕਟਰ ਨੂੰ ਇਸ ਐਕਟ ਤਹਿਤ ਸਜਾਂ ਅਤੇ ਜੁਰਮਨਾ ਕੀਤਾ ਜਾ ਸਕਦਾ ਹੈ। ਅਜੋਕੇ ਸਮੇ ਵਿੱਚ ਬੇਟੀਆਂ ਕਿਸੇ ਵੀ ਖੇਤਰ ਵਿੱਚ ਬੇਟਿਆ ਨਾਲੋ ਘੱਟ ਨਹੀ ਹੈ। ਖੇਡਾਂ, ਪੜਾਈ, ਸਰਕਾਰੀ ਨੋਕਰੀ, ਬਿਜਨਿਸ, ਮੈਡੀਕਲ ਹਰ ਖੇਤਰ ਵਿੱਚ ਲੜਕੀਆਂ ਉੱਚਾਈਆ ਪ੍ਰਾਪਤ ਕਰ ਰਹੀਆ ਹਨ । ਲੋੜ ਹੈ ਸਮਾਜਿਕ ਪਰੀਵਰਤਨ , ਸਮਾਨਤਾ ਅਤੇ ਬੇਟੀਆਂ ਨੂੰ ਪਰਿਵਾਰ ਦਾ ਅਹਿਮ ਹਿੱਸਾ ਮੰਨਿਆ ਜਾਵੇ। ਇਸ ਮੋਕੇ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਬੇਟੀਆਾਂ ਦੀ ਸਿਹਤ ਸੰਭਾਲ ਲਈ 5 ਸਾਲ ਤੱਕ ਸਾਰੇ ਸਰਕਾਰੀ ਸਿਹਤ ਕੇਦਰਾਂ ਵਿੱਚ ਮੁੱਫਤ ਇਲਾਜ ਦੀ ਸਹੂਲਤ ਜੇ. ਐਸ. ਐਸ. ਕੇ. ਪ੍ਰੋਗਰਾਮ ਤਹਿਤ ਦਿੱਤੀ ਜਾਦੀ ਹੈ । ਪੀਐਨਡੀਟੀ ਐਕਟ ਤਹਿਤ ਗਰਭ ਵਤੀ ਔਰਤਾਂ ਦੀ ਸਕੈਨ ਲਈ ਡਾਕਟਰਾਂ ਵੱਲੋ ਪੂਰਨ ਰਿਕਾਰਡ ਰੱਖਿਆ ਜਾਦਾ ਹੈ ਅਤੇ ਇਸ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਹਰੇਕ ਸਕੈਨ ਸੈਟਰ ਦਾ ਰਿਕਾਰਡ ਸਮੇ ਸਮੇ ਸਿਰ ਜਿਲੇ ਦੇ ਅਧਿਕਾਰੀਆਂ ਵੱਲੋ ਚੇਕ ਕੀਤਾ ਜਾਦਾ ਹੈ ।

ਇਸ ਮੋਕੇ ਪੀ ਐਨ ਡੀ ਟੀ ਕੁਆਰਡੀਨੇਟਰ ਅਭੈ ਮੋਹਨ ਨੇ ਵੀ ਐਕਟ ਦੇ ਵੱਖ ਵੱਖ ਪਹਿਲੂਆ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ।ਸੈਮੀਨਾਰ ਦੀ ਖਾਸੀਅਤ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵੱਲੋ ਬੇਟੀ ਬਚਾਉ ਥੀਮ ਤੇ ਅਧਾਰਿਤ ਖੇਡੇ ਗਏ ਨੁੱਕੜ ਨਾਟਿਕ ਰਾਹੀ ਸਮਾਜਿਕ ਆਈਨਾ ਦਿਖਾਇਆ ਗਿਆ। ਅਖੀਰ ਵਿੱਚ ਡਾ ਮੀਨਾਕਸ਼ੀ ਪਿ੍ਰੰਸੀਪਲ ਵੱਲੋ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੋਕੇ ਡਾ ਸੁਖਮੀਤ ਬੇਦੀ, ਰਜਿੰਦਰ ਕੁਮਾਰ ਪੀ ਆਰ ਉ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਅਮਨਦੀਪ ਸਿੰਘ , ਗੁਰਵਿੰਦਰ ਸਾਨੇ , ਨਸੀਬ ਚੰਦ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here