ਪੰਡਾਬ ਸੁਬਾਰਡੀਨੇਟ ਸਰਵਿਸਿਸ ਫੈਡਰੇਸ਼ਨ ਨੇ ਕੀਤੀ ਰੋਸ਼ ਰੈਲੀ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪੰਜਾਬ ਸੁਬਾਰਡੀਨੇਟ ਸਰਵਿਸਿਸ ਫੈਡਰੇਸ਼ਨ (ਪਸਸਫ) ਦੇ ਸੱਦੇ ‘ਤੇ ਸਥਾਨਕ ਇਕਾਈ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ‘ਚ ਰੋਸ਼ ਰੈਲੀ ਕੀਤੀ ਗਈ। ਰੈਲੀ ਦੀ ਅਗਵਾਈ ਪਸਸਫ਼ ਆਗੂ ਰਾਜੀਵ ਸ਼ਰਮਾ ਤੇ ਵਰਿੰਦਰ ਵਿੱਕੀ ਨੇ ਕੀਤੀ। ਇਸ ਮੌਕੇ ਬੋਲਦਿਆਂ ਜੀਟੀਯੂ ਆਗੂ ਨਰੇਸ਼ ਮਿੱਡਾ, ਸ਼ਸ਼ੀਕਾਂਤ ਆਦਿ ਨੇ ਕੇਂਦਰ ਸਰਕਾਰ ਦੇ ਅੜਿਅੱਲ ਰਵੱਇਏ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਦਿੱਲੀ ਮਾਰਚ ਦੌਰਾਨ ਰਸਤੇ ‘ਚ ਡਾਹੇ ਅੜਿੱਕਿਆਂ, ਕਿਸਾਨਾਂ ਨੂੰ ਖਦੇੜਨ ਲਈ ਉਹਨਾਂ ‘ਤੇ ਜਲ ਤੋਪਾਂ ਰਾਹੀਂ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਜਸਵੀਰ ਤਲਵਾੜਾ ਨੇ ਵਿਵਾਦਤ ਖੇਤੀ ਤੇ ਬਿਜਲੀ ਸੋਧ ਬਿੱਲ ਰੱਦ ਕਰਵਾਉਣ ਲਈ ਦਿੱਲੀ ਦੀਆਂ ਸੜਕਾਂ ‘ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ।

Advertisements

ਦੇਸ਼ ਭਰ ਦੇ ਕਿਸਾਨ ਲੰਘੀ 26 ਤਾਰੀਕ ਤੋਂ ਦਿੱਲੀ ਦੀਆਂ ਸੜਕਾਂ ‘ਤੇ ਕੜਾਕੇ ਦੀ ਠੰਡ ਵਿੱਚ ਧਰਨੇ ‘ਤੇ ਬੈਠੇ ਹੋਏ ਹਨ। ਉਹਨਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਫੌਰੀ ਤੌਰਤੇ ਮੰਨਣ ਅਤੇ ਵਿਵਾਦਤ ਬਿੱਲ ਵਾਪਸ ਲੈਣ ਦੀ ਅਪੀਲ ਕੀਤੀ।ਹੋਰਨਾਂ ਤੋਂ ਇਸ ਮੌਕੇ ਜਗਦੀਸ਼ ਸਿੰਘ, ਯੋਗਰਾਜ, ਗਿਰਧਾਰੀ ਲਾਲ, ਸ਼ਾਮ ਸਿੰਘ ਦੇਸ ਰਾਜ ਆਦਿ ਹਾਜ਼ਰ ਸਨ।

ਦਾਤਾਰਪੁਰ ਵਿੱਚ ਕਿਸਾਨ ਸਭਾ ਵੱਲੋਂ ਕੇਂਦਰ ਸਰਕਾਰ ਵਿਰੁੱਧ ਕੀਤਾ ਅਰਥੀ ਫ਼ੂਕ ਪ੍ਰਦਰਸ਼ਨ

ਉਧਰ ਕਸਬਾ ਦਾਤਾਰਪੁਰ ਵਿਖੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਕਿਸਾਸ ਸੰਘਰਸ਼ ਦੇ ਸਮਰਥਨ ‘ਚ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਅਰਥੀ ਫ਼ੂਕ ਮੁਜ਼ਾਹਰੇ ਦੀ ਅਗਵਾਈ ਸਾਥੀ ਸੁਰਜੀਤ ਸਿੰਘ ਬਾੜੀ ਨੇ ਕੀਤੀ। ਇਸ ਮੌਕੇ ਬੋਲਦਿਆਂ ਸਭਾ ਦੇ ਸੂਬਾ ਜੁਆਇੰਟ ਸਕੱਤਰ ਸਾਥੀ ਆਸ਼ਾਨੰਦ ਨੇ ਕਿਹਾ ਖੇਤੀ ਕਾਨੂੰਨਾਂ ਦਾ ਮੁੱਦਾ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਹੀ ਨਹੀਂ ਸਗੋਂ ਭਾਰਤਵਰਸ਼ ਦੇ ਕਿਸਾਨਾਂ ਅਤੇ ਇਸ ਨਾਲ ਜੁੜੇ ਕੰਮ ਧੰਦਾ ਕਰਨ ਵਾਲੇ ਸਮੂਹ ਲੋਕਾਂ ਦਾ ਹੈ। ਕਿਸਾਨੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ 9 ਦਿਨਾਂ ਤੋਂ ਕੜਾਕੇ ਦੀ ਠੰਡ ‘ਚ ਦਿੱਲੀ ਦੀਆਂ ਸੜਕਾਂ ‘ਤੇ ਬੈਠੇ ਹੋਏ ਹਨ। ਪਰ ਕੇਂਦਰ ‘ਚ ਬੈਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ‘ਤੇ ਅਮਲ ਕਰਨ ਦੀ ਬਜਾਇ ਸੰਘਰਸ਼ ਨੂੰ ਮਜ਼ਬੀ ਰੰਗਤ ਦੇਣ ਵਿੱਚ ਲੱਗੀ ਹੋਈ
ਹੈ।

LEAVE A REPLY

Please enter your comment!
Please enter your name here