ਨੰਬਰਦਾਰ ਸਤਪਾਲ ਸੱਤਾ ਅਕਾਲੀ ਦਲ ਛੱਡ ਭਾਜਪਾ ਵਿੱਚ ਹੋਏ ਸ਼ਾਮਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਜਪਾ ਮੰਡਲ ਕੋਟ ਫਤੂਹੀ ਵਿੱਚ ਭਾਜਪਾ ਮੰਡਲ ਪ੍ਰਧਾਨ ਤਰੁਣ ਅਰੋੜਾ ਦੀ ਅਗਵਾਈ ਵਿੱਚ ਇੱਕ ਭਰਮੀ ਮੀਟਿੰਗ ਹੋਈ। ਪ੍ਰਸ਼ਾਸ਼ਨ ਵਲੋ ਮੀਟਿੰਗ ਨਾ ਹੋਵੇ ਉਸ ਲਈ ਪੂਰਾ ਜ਼ੋਰ ਲਗਾਇਆ ਗਿਆ ਪਰ ਭਾਜਪਾ ਵਰਕਰਾ ਦੇ ਹੌਂਸਲੇ ਬੁਲੰਦ ਸੀ ਪਰ ਉਹਨਾਂ ਨੇ ਫਿਰ ਵੀ ਮੀਟਿੰਗ ਵਿੱਚ ਆ ਕੇ ਭਾਜਪਾ ਨੂੰ ਪਿੰਡ ਵਿੱਚ ਮਜ਼ਬੂਤ ਕਰਨ ਦਾ ਪ੍ਰਣ ਲਿਆ ਇਸ ਮੌਕੇ ਰਾਸ਼ਟਰੀ ਕੌਂਸਲ ਦੇ ਮੈਂਬਰ ਅਤੇ ਹਲਕਾ ਇੰਚਾਰਜ ਭਾਜਪਾ ਚਵੇਵਾਲ ਡਾਕਟਰ ਦਿਲਬਾਗ ਰਾਏ ਮੁੱਖ ਮਹਿਮਾਨ ਵਲੋ ਸ਼ਾਮਲ ਹੋਏ ਇਸ ਮੌਕੇ ਡਾਕਟਰ ਦਿਲਬਾਗ ਰਾਏ ਨੇ ਭਾਜਪਾ ਵਰਕਰਾ ਦਾ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਦਿਲਬਾਗ ਰਾਏ ਨੇ ਕਿਹਾ ਕੀ ਭਾਜਪਾ ਪਿੰਡ ਦੇ ਵਿਕਾਸ ਲਈ ਕਰੋੜਾਂ ਦੇ ਫੰਡ ਦੇ ਰਹੀ ਹੈ ਪਰ ਪੰਜਾਬ ਸਰਕਾਰ ਉਸ ਨੂੰ ਖਰਚ ਨਹੀਂ ਰਹੀ ਉਥੇ ਹੀ ਪੰਜਾਬ ਸਰਕਾਰ ਲੋਕਾਂ ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਡਾਕਟਰ ਦਿਲਬਾਗ ਰਾਏ ਨੇ ਕਿਹਾ ਕੇ ਭਾਜਪਾ ਮੰਡਲ ਕੋਟ ਫਤੂਹੀ ਦੇ ਭਾਜਪਾ ਵਰਕਰ ਮੋਦੀ ਸਰਕਾਰ ਵਲੋ ਚਲਾਈਆ ਨੀਤੀਆ ਨੂੰ ਘਰ-ਘਰ ਤਕ ਪਹੁੰਚਣਗੇ। ਇਸ ਮੌਕੇ ਨੰਬਰਦਾਰ ਸਤਪਾਲ ਸਿੰਘ ਸੱਤਾ ਕੋਟ ਫਤੂਹੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥਿਆ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ।

Advertisements

ਇਸ ਮੌਕੇ ਤਰੁਣ ਅਰੋੜਾ ਨੇ ਕਿਹਾ ਕੇ ਭਾਜਪਾ ਪ੍ਰਸ਼ਾਸ਼ਨ ਦੇ ਕਿਸੇ ਵੀ ਥੱਕੇਸ਼ਾਹੀ ਤੋ ਡਰਨੇ ਵਾਲੀ ਨਹੀਂ ਹੈ ਅਤੇ ਲੋਕਤੰਤਰ ਵਿੱਚ ਹਰ ਇਕ ਪਾਰਟੀ ਨੂੰ ਅਧਿਕਾਰ ਹੈ ਕਿ ਉਹ ਸੁਤੰਤਰ ਪ੍ਰੋਗਰਾਮ ਕਰ ਸਕਦੀ ਹੈ ਭਾਜਪਾ ਮੰਡਲ ਕੋਟ ਫਤੂਹੀ ਵਿੱਚ ਸੋਮ ਪ੍ਰਕਾਸ਼ ਵਲੋਂ ਅਲਗ-ਅਲਗ ਜੋ ਗਰਾਂਟਾ  ਦਿੱਤੀਆ ਉਹ ਡਾਕਟਰ ਦਿਲਬਾਗ ਰਾਏ ਪਿੰਡ-ਪਿੰਡ ਜਾ ਕੇ ਦੱਸਣਗੇ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਅਸ਼ਵਨੀ, ਰਜੇਸ਼ ਲਲਵਾਂ ਸੀਨੀਅਰ ਭਾਜਪਾ ਆਗੂ ਮੇਹਰ ਸਿੰਘ, ਅਸ਼ੋਕ ਕੁਮਾਰ, ਗਣੇਸ਼ ਕੁਮਾਰ ਰਾਜਾ, ਲਵਲੀ ਕੋਟ, ਮੋਹਨ ਲਾਲ, ਕੁਲਦੀਪ ਬੇਹਲਪੁਰ, ਗੋਪੀ ਮਨਣਹਾਨਾ, ਸਮਲਾਲ ਗੋਗਨਾ, ਰੁਪਿੰਦਰ ਕੁਮਾਰ, ਤਰਨਜੀਤ ਸਿੰਘ,ਰਮਨਪ੍ਰੀਤ ਸਿੰਘ, ਮੰਡਲ ਇੰਚਾਰਜ, ਸਤਨਾਮ ਸਿੰਘ ਭੁੰਗਰਨੀ, ਰਵੀ ਕਾਂਤ, ਅਮਨਦੀਪ ਪੰਡਿਤ, ਸੁਖਜਿੰਦਰ ਸਿੰਘ, ਕਮਲਜੀਤ ਸਿੰਘ, ਸੋਨੂੰ ਕੁਮਾਰ ਅਤੇ ਵੱਡੀ ਸੰਖਿਆ ਵਿੱਚ ਵਰਕਰ ਹਾਜ਼ਿਰ ਸਨ।

LEAVE A REPLY

Please enter your comment!
Please enter your name here