ਪਰਮਬੰਸ ਰੋਮਾਣਾ ਨੇ ਜਾਰੀ ਕੀਤੀ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀ ਦੂਜੀ ਸੂਚੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵਲੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਪਾਰਟੀ ਦਫਤਰ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ । ਇਸ ਬਾਰੇ ਜਾਣਕਾਰੀ ਦਿੰਦਿਆਂ ਰੋਮਾਣਾ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੌਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੁਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ।

Advertisements

ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿਲਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਸਰਕਲ ਚੱਬੇਵਾਲ ਤੋਂ ਪਰਮਿੰਦਰ ਸਿੰਘ, ਮਹਿਟਿਆਣਾ ਤੋਂ ਗੁਰਵਿੰਦਰ ਸਿੰਘ, ਸਰਹਾਲਾ ਕਲਾਂ ਤੋਂ ਰਾਜਦੀਪ ਸਿੰਘ , ਬਹੋਵਾਲ ਤੋਂ ਅਮਨਦੀਪ ਸਿੰਘ, ਕੋਟ ਫਤੂਹੀ ਤੋਂ ਤਰਨਜੀਤ ਸਿੰਘ, ਰਾਮਪੁਰ ਤੋਂ ਗੋਬਿੰਦ ਹੀਰ, ਅੱਤੋਵਾਲ ਤੋਂ ਪਰਮਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹਲਕਾ ਗੜਸ਼ੰਕਰ ਦੇ ਸਰਕਲ ਗੜਸ਼ੰਕਰ ਤੋਂ ਸਤਿੰਦਰਾਜ ਸਿੰਘ, ਮਾਹਿਲਪੁਰ ਸ਼ਹਿਰੀ ਤੋਂ ਦਲਜੀਤ ਸਿੰਘ ਬੇਦੀ, ਮਾਹਿਲਪੁਰ ਦਿਹਾਤੀ ਤੋਂ ਹਰਜੀਤ ਸਿੰਘ, ਸੈਲਾ ਖੁਰਦ ਤੋਂ ਅਮਨਪ੍ਰੀਤ ਸਿੰਘ, ਪੋਸੀ ਤੋਂ ਸਤਪਾਲ ਸਿੰਘ, ਡਘਾਮ ਤੋਂ ਬਲਰਾਜ ਸਿੰਘ, ਸਮੁੰਦੜਾ ਤੋਂ ਤਰਨਪ੍ਰੀਤ ਸਿੰਘ, ਬੀਤ(ਗੜਸ਼ੰਕਰ) ਤੋਂ ਤਜਿੰਦਰ ਚੌਧਰੀ ਅਤੇ ਘਾਗੋ ਰੋੜਾਂਵਾਲੀ ਤੋਪਾਂ ਸੰਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਸਰਦਾਰ ਰੋਮਾਣਾ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਦਫਤਰ ਸਕੱਤਰ ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ ।

LEAVE A REPLY

Please enter your comment!
Please enter your name here