Sunday, October 25, 2026
Home Politics ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਅਕਾਲੀ ਦੇ ਸਰਕਲ ਪ੍ਰਧਾਨਾਂ ਦੀ ਤੀਜੀ ਸੂਚੀ...

ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਅਕਾਲੀ ਦੇ ਸਰਕਲ ਪ੍ਰਧਾਨਾਂ ਦੀ ਤੀਜੀ ਸੂਚੀ ਜਾਰੀ

ਹੁਸ਼ਿਆਰਪੁਰ ,24 ਦਸੰਬਰ : ਯੂਥ ਅਕਾਲੀ ਦਲ ਦੇ ਪ੍ਰਧਾਨ ਸ.ਪਰਮਬੰਸ ਸਿੰਘ  ਰੋਮਾਣਾ ਵਲੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ  ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਪਾਰਟੀ ਦਫਤਰ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀ ਤੀਜੀ  ਸੂਚੀ ਜਾਰੀ ਕਰ ਦਿੱਤੀ  ।

Advertisements

ਇਸ ਬਾਰੇ ਜਾਣਕਾਰੀ  ਦਿੰਦਿਆਂ ਸਰਦਾਰ ਰੋਮਾਣਾ ਜੀ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੋਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੁਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਮੌਕੇ  ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ  ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ  ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿਹਨਾਂ ਨੌਜਵਾਨ ਆਗੂਆਂ ਨੂੰ ਅੱਜ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਜਿਲ੍ਹਾ ਹੋਸ਼ਿਆਰਪੂਰ ਦੇ ਹਲਕਾ ਸ਼ਾਮ ਚੌਰਾਸੀ ਦੇ ਸਰਕਲ ਢੋਲਬਾਹਾ ਤੋਂ ਚੰਦਰ ਮੋਹਨ, ਭੁੰਗਾ ਤੋਂ ਮਨਵੀਰ ਸਿੰਘ, ਬਾਗਪੁਰ ਸਤੌਰ ਤੋਂ ਜਗਜੀਵਨ ਸਿੰਘ, ਅਧਿਕਾਰਾ ਤੋਂ ਕੁਲਜੀਤ ਸਿੰਘ ਗੋਲਡੀ, ਬੁੱਲੋਵਾਲ ਤੋਂ ਹਰਜੀਤ ਸਿੰਘ, ਨੰਦਾਚੋਰ ਤੋਂ ਜਸਪਾਲ ਸਿੰਘ, ਨਾਸਰਾਲਾ ਤੋਂ ਗੁਰਿੰਦਰ ਪਾਲ ਸਿੰਘ , ਹਰਿਆਣਾ ਤੋਂ ਦਲਵੀਰ ਸਿੰਘ  ਨੂੰ ਸਰਕਲ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।

ਸਰਦਾਰ ਰੋਮਾਣਾ  ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਦਫਤਰ ਸਕੱਤਰ ਸ.ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ। 

LEAVE A REPLY

Please enter your comment!
Please enter your name here