ਡਿਸਏਬਿਲਡ ਵੈਲਫੇਅਰ ਸੁਸਾਇਟੀ ਨੇ ਦਿਵਿਆਂਗਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਕੀਤਾ ਵਿਚਾਰ-ਵਟਾਂਦਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਵਿਡ-19 ਮਹਾਂਮਾਰੀ ਅਤੇ ਠੰਢ ਦੇ ਭਾਰੀ ਪ੍ਰਕੋਪ ਕਾਰਨ ਡਿਸਏਬਿਲਡ ਪਰਸਨਜ਼ ਵੈਲਫੇਅਰ ਸੁਸਾਇਟੀ (ਰਜਿ) ਦੁਆਰਾ ਦਿਵਿਆਂਗਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਜ਼ੂਮ ਐਪ ਤੇ ਇਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ। ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਵਿੱਚ ਇਸ ਬੈਠਕ ਵਿਚ ਜਸਵਿੰਦਰ ਸਿੰਘ ਸਹੋਤਾ ਨੇ ਮਿੰਨੀ ਸੈਕਟਰੀਏਟ ਹੁਸ਼ਿਆਰਪੁਰ ਵਿਖੇ ਦਿਵਿਆਂਗਾਂ ਲਈ ਰੈਂਪ ਬਣਾਉਣ, ਸੁਵਿਧਾ ਕੇਂਦਰ ਵਿੱਚ ਕਾਉਂਟਰ ਨੰਬਰ ਇੱਕ ਤੇ ਦਿਵਿਆਂਗਾਂ ਨੂੰ ਸਾਰੀਆਂ ਹੀ ਸਹੂਲਤਾਂ ਉਪਲੱਬਧ ਕਰਵਾਉਣ, ਤਹਿਸੀਲ ਪੱਧਰ ਤੇ ਦਿਵਿਆਂਗਾਂ ਦੀ ਭਲਾਈ ਕੈਂਪ ਲਗਾਉਣ ਅਤੇ ਦਿਵਿਆਂਗਾਂ ਲਈ ਰੁਜ਼ਗਾਰ ਮੇਲਾ ਲਾਉਣ ਲਈ ਸਰਕਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਦਾ ਧੰਨਵਾਦ ਕੀਤਾ।

Advertisements

ਇਸ ਮੌਕੇ ਤੇ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਦਿਵਿਆਂਗਾਂ ਦੀ ਸਹੂਲਤ ਨੂੰ ਦੇਖਦੇ ਹੋਏ ਭਵਿੱਖ ਵਿਚ ਜੂਮ ਐਪ ਰਾਹੀਂ ਦਿਵਿਆਂਗਾਂ ਨਾਲ ਬੈਠਕਾਂ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਦਿਵਿਆਂਗਾਂ ਨੂੰ ਕੋਵਿਡ ਤੋਂ ਬਚਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸਤਨਾਮ ਸਿੰਘ ਅਤੇ ਅਰਚਨਾ ਜੋਸ਼ੀ ਗੜਸ਼ੰਕਰ ਨੇ ਕਿਹਾ ਕਿ ਜੂਮ ਮੀਟਿੰਗ ਦਿਵਿਆਂਗਾਂ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੈ। ਇਸ ਮੌਕੇ ਬਲਜੀਤ ਸਿੰਘ ਵਿਰਦੀ ਨੇ ਕਿਹਾ ਕਿ ਸੋਸਾਇਟੀ ਦਿਵਿਆਂਗਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹੇਗੀ।

ਇਸ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਾਰੇ ਹੀ ਦਿਵਿਆਂਗਾਂ ਨੂੰ ਸਸਤੇ ਰਾਸ਼ਨ ਦੀ ਸਹੂਲਤ ਵਾਲੇ ਨੀਲੇ ਕਾਰਡ (ਸਮਾਰਟ ਕਾਰਡ) ਬਣਾ ਕੇ ਦਿੱਤੇ ਜਾਣ। ਇਸ ਜੂਮ ਮੀਟਿੰਗ ਵਿੱਚ ਮੀਤ ਪ੍ਰਧਾਨ ਪ੍ਰਦੀਪ ਸਿੰਘ ਕੁਰਾਲਾ, ਬਲਜੀਤ ਸਿੰਘ ਵਿਰਦੀ, ਅਰਚਨਾ ਜੋਸ਼ੀ ਗੜਸ਼ੰਕਰ, ਸਤਨਾਮ ਸਿੰਘ ਬੀਣੇਵਾਲ, ਮਾਸਟਰ ਸੁਰਿੰਦਰਪਾਲ ਸਿੰਘ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here