ਕਿਸਾਨ ਗੁਰਦਿਆਲ ਸਿੰਘ ਭਾਜਪਾ ਚ ਸ਼ਾਮਲ, ਤਰੁਣ ਅਰੋੜਾ ਨੇ ਕੀਤਾ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਜਪਾ ਮੰਡਲ ਕੋਟ ਫ਼ਤੂਹੀ ਦੀ ਮੀਟਿੰਗ ਤਰੁਣ ਅਰੋੜਾ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਭਾਜਪਾ ਨੇ ਜੋ ਵੀ ਵਿਕਾਸ ਦੇ ਕੰਮ ਕੀਤੇ ਨੇ ਤੇ ਹਰ ਪਿੰਡ ਦੇ ਲੋੜਵੰਦ ਕਿਸਾਨਾਂ ਨੂੰ ਪੈਸੇ ਦਿਤੇ ਨੇ ਉਸ ਵਾਰੇ ਦੱਸਿਆ। ਇਸ ਮੌਕੇ ਤੇ ਭਾਜਪਾ ਚ ਕਿਸਾਨ ਗਿੱਲ ਗੁਰਦਿਆਲ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਬਿੱਲ ਹੱਕ ਚ ਹਨ ਤੇ ਇਸੇ ਕਾਰਣ ਉਹ ਭਾਜਪਾ ਚ ਸ਼ਾਮਲ ਹੋਏ ਹਨ।

Advertisements

ਉਹਨਾਂ ਦੱਸਿਆ ਕਿ ਪ੍ਰਧਾਨਮੰਤਰੀ ਮੋਦੀ ਨੇ ਬਹੁਤ ਵਧੀਆ ਕੰਮ ਕੀਤਾ ਜੋ ਕਿਸਾਨਾਂ ਦੇ ਲਈ ਕਾਨੂੰਨ ਬਣਿਆ ਹੈ। ਇਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਆਪਣੀ ਜਮੀਨ ਖੇਤੀ ਕਰਨੇ ਨੂੰ ਦਿੰਦੇ ਹਾਂ ਤਾਂ ਉਸ ਨਾਲ ਜੋ ਵੀ ਕੰਟਰੈਕਟ ਤੇ ਫ਼ਸਲ ਹੋਵੇਗੀ ਉਹ ਫ਼ਸਲ ਹੀ ਲੈ ਕੇ ਜਾਵੇਗਾ ਨਾ ਕਿ ਕਿਸਾਨਾਂ ਦੀ ਜਮੀਨ। ਕਿਸਾਨਾਂ ਨੂੰ ਏ ਕਾਨੂੰਨ ਸਮਝਾਉਨਾ ਪੈਣਾ ਹੈ। ਇਸ ਮੌਕੇ ਤਰੁਣ ਅਰੋੜਾ ਨੇ ਉਹਨਾਂ ਨੂੰ ਸਰੋਪਾ ਪਾ ਕੇ ਭਾਜਪਾ ਚ ਸ਼ਾਮਲ ਕਰ ਲਿਆ ਤੇ ਤਰੁਣ ਅਰੋੜਾ ਨੇ ਦੱਸਿਆ ਕਿ ਪਾਰਟੀ ਚ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿਤਾ ਜਾਵੇਗਾ। ਇਸ ਮੌਕੇ ਤੇ ਭਾਜਪਾ ਜਰਨਲ ਸੈਕਟਰੀ ਹਾਰਬਲਾਸ ਥਿੰਦਾਂ, ਓ.ਬੀ.ਸੀ ਮੋਰਚਾ ਪ੍ਰਧਾਨ ਗਣੇਸ਼ ਕੁਮਾਰ ਰਾਜਾ, ਸੁਖਪ੍ਰੀਤ ਸਿੰਘ ਲਾਲਪੁਰ ਕਿਸਾਨ ਮੋਰਚਾ ਮੰਡਲ ਮੀਤ ਪ੍ਰਧਾਨ, ਕੇਬਲ ਕਿਸਾਨ ਮਾਨਹਾਣਾ, ਰੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਰਾਜ ਕੁਮਾਰ ਆਦਿ ਭਾਜਪਾ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here