ਉ. ਪੀ. ਡੀ. ਕੰਪਲੈਕਸ ਦੇ ਵਿੱਚ ਖੁੱਲਿਆ ਨਵਾਂ ਉ. ਪੀ. ਡੀ. ਕਾਂਉਟਰ

ਹੁਸਿਆਰਪੁਰ ( ਦ ਸਟੈਲਰ ਨਿਊਜ਼ ), ਰਿਪੋਰਟ-ਜਤਿੰਦਰ ਪ੍ਰਿੰਸ। ਸਿਵਲ ਹਸਪਤਾਲ ਵਿੱਚ ਰੋਜਾਨਾਂ 800 ਤੋ 900 ਦੇ ਕਰੀਬ ਮਰੀਜ ਉ ਪੀ ਡੀ ਵਿੱਚ ਆਪਣਾ ਇਲਾਜ ਕਰਵਾਉਣ ਲਈ ਪਹੁੰਚਦੇ ਹਨ, ਜਿਸ ਕਰਨ ਹਸਪਤਾਲ ਦੀ ਉ ਪੀ ਡੀ ਵਿੱਚ ਮਰੀਜਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਦੀਆਂ ਹਨ ਇਸ ਸਬੰਧੀ ਪਿਛਲੇ ਦਿਨੀ ਸਮਾਜਿਕ ਸੇਵਕ ਜਥੇਬੰਦੀਆਂ ਵੱਲੋ ਇਹ ਗੱਲ ਸਿਵਲ ਸਰਜਨ ਦੇ ਧਿਆਨ ਲਿਆਦੀ ਗਈ ਜਿਸ ਤੇ ਪ੍ਰਤੀਕਿਰਿਆ ਕਰਦੇ ਹੋਏ ਸਿਵਲ ਸਰਜਨ ਡਾ ਰੇਨੂੰ ਸੂਦ ਵੱਲੋ ਸਿਵਲ ਹਸਪਤਾਲ ਦਾ ਦੋਰਾਂ ਕਰਕੇ ਉ. ਪੀ. ਡੀ. ਕੰਪਲੈਕਸ ਦੇ ਵਿੱਚ ਇਕ ਨਵਾਂ ਉ. ਪੀ. ਡੀ. ਕਾਉਟਰ ਖੁਲਵਾਇਆ ਗਿਆ।

Advertisements

ਜਿਸ ਨਾਲ ਮਰੀਜਾਂ ਨੂੰ ਸੁਬਿਧਾ ਹੋਵੇਗੀ। ਇਸ ਮੋਕੇ ਉਹਨਾਂ ਦੱਸਿਆ ਕਿ ਸਟਾਫ ਦੀ ਕਮੀ ਹੈ,  ਇਸ ਸਬੰਧੀ ਡਾਇਰੈਕਟਰ ਸਿਹਤ ਨੂੰ ਵੀ ਲਿਖਿਆ ਗਿਆ ਹੈ ਜਲਦ ਹੀ ਉਹਨਾਂ ਵੱਲੋ ਨਵੇ ਡੈਟਾਂ ਉਪਰੇਟਰ ਭਰਤੀ ਕਰਨ ਦੀ ਇਜਾਜਤ ਮਿਲ ਜਾਵੇਗੀ, ਇਸ ਨਾਲ ਮਰੀਜਾਂ ਨੂੰ ਹੋਰ ਸਹੂਲਤ ਮਿਲ ਜਾਵੇਗੀ। ਸਿਵਲ ਸਰਜਨ ਵੱਲੋ ਮਲਟੀਪਰਪਜ ਹੈਲਥ ਵਰਕਰ ਸਿਖਲਾਈ ਸਕੂਲ ਦੀਆਂ ਵਿਦਆਰਥੀਆ ਉ. ਪੀ. ਡੀ ਵਿੰਗ. ਵਿੱਚ ਸਟਾਫ ਦੀ ਸਹਾਇਤਾ ਲਈ  ਲਗਾ ਦਿੱਤੀ ਗਏ ਹਨ ।

ਇਸ ਮੋਕੇ ਉਹਨਾਂ ਐਸ ਐਮ ਉ ਸਿਵਲ ਹਸਪਤਾਲ ਤੇ ਸਟਾਫ ਨੂੰ ਹਦਾਇਤ ਜਾਰੀ ਕੀਤੀ ਕਿ ਸਿਵਲ ਹਸਪਤਾਲ ਵਿੱਚ ਦੁੱਖੀ ਲੋਕ ਹੀ ਆਉਦੇ ਤੇ ਉਹਨਾਂ ਦੀ ਸੇਵਾ ਕਰਨਾ ਸਾਡੀ ਡਿਊਟੀ ਤਾਂ  ਹੈ ਹੀ ਤੇ ਇਖਲਾਖੀ ਫਰਜ ਵੀ ਬਣਦਾ ਹੈ । ਉਹਨਾਂ ਨੇ ਸਿਵਲ ਹਸਪਤਾਲ ਦੀ ਸਫਾਈ ਵੱਲ ਵੀ ਧਿਆਨ ਦੇਣ ਲਈ ਕਿਹਾ । ਇਸ ਮੋਕੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਐਸ ਐਮ ਉ ਡਾ ਗੁਰਮੀਤ ਸਿੰਘ ,  ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ ,ਸਤਪਾਲ ਪੀ ਏ ,  ਮਾਸ ਮੀਡੀਆ ਤੋ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ । 

LEAVE A REPLY

Please enter your comment!
Please enter your name here