ਪੁਲਿਸ ਦੀਆਂ ਧੱਕੇਸ਼ਾਹੀ ਦੇ ਖਿਲਾਫ ਬਸਪਾ ਨੇ ਕੀਤਾ ਥਾਣਾ ਬੁੱਲੋਵਾਲ ਦਾ ਘਿਰਾਓ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮੂਹ ਬਸਪਾ ਯੁਨਿਟ ਸ਼ਾਮ ਚੁਰਾਸੀ ਵਲੋਂ ਜਿਲਾ ਪ੍ਰਧਾਨ ਇੰਜਨੀਅਰ ਮਹਿੰਦਰ ਸਿੰਘ ਸੰਧਰ ਦੀ ਅਗੁਵਾਈ ਵਿੱਚ ਥਾਣਾ ਬੁੱਲੋਵਾਲ ਦਾ ਘਿਰਾਓ ਕੀਤਾ ਗਿਆ। ਜਿਸ ਵਿੱਚ ਸੰਘਰਸ਼ੀਲ ਵਰਕਰਾਂ ਦੇ ਹੌਸਲੇ ਅਫਜਾਈ ਲਈ ਉਚੇਚੇ ਰੂਪ ਵਿੱਚ ਐਡਵੋਕੇਟ ਰਣਜੀਤ ਕੁਮਾਰ ਸੂਬਾ ਜਨਰਲ ਸਕੱਤਰ ਅਤੇ ਸ੍ਰੀ ਦਲਜੀਤ ਰਾਏ ਸਕੱਤਰ ਬਸਪਾ ਪੰਜਾਬ ਹਾਜਰੀ ਲਗਵਾਈ । ਧਰਨੇ ਨੁੰ ਸੰਬੋਧਿਤ ਕਰਦੇ ਜਿਥੇ ਪ੍ਰਧਾਨ ਇੰਜਨੀਅਰ ਮਹਿੰਦਰ ਸਿੰਘ ਸੰਧਰ ਨੇ ਕਿਹਾ ਕਾਂਗਰਸ ਰਾਜ ਵਿੱਚ ਦਿਨ ਪ੍ਰਤਿ ਦਿਨ ਗਰੀਬਾ ਅਤੇ ਮਜਲੂਮਾ ਨਾਲ ਧੱਕਾ ਦਿਨ ਬਰ ਦਿਨ ਵਧ ਰਿਹਾ ਹੈ ਅਤੇ ਗਰੀਬਾ ਮਜਲੂਮਾ ਦੇ ਹਲਕਾ ਅਤੇ ਇਨਸਾਫ ਲਈ ਕੰਮ ਕਰ ਰਹੇ ਬਸਪਾ ਵਰਕਰਾਂ ਨੁੰ ਡਰਾਇਆ ਧਮਕਾਇਆ ਜਾ ਰਿਹਾ ਹੈ।

Advertisements

ਪਿੰਡ ਮੱਛਰੀਵਾਲ, ਨੰਦਾ ਚੌਰ, ਤਾਰਾਗੜ ਅਤੇ ਹੋਰ ਵੀ ਬਹੁਤ ਸਾਰੇ ਕੇਸਾ ਵਿੱਚ ਲੋਕਲ ਕਾਂਗਰਸ ਲੀਡਰਸ਼ਿਪ ਦੀ ਸ਼ਹਿ ਤੇ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ ਅਤੇ ਬਸਪਾ ਵਰਕਰਾਂ ਤੇ ਝੂਠੇ ਪਰਚੇ ਵੀ ਦਰਜ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਸਪਾ ਦਾ ਵਫਦ ਇਸ ਸਬੰਧ ਵਿੱਚ ਕਈ ਵਾਰ ਜਿਲਾ ਪ੍ਰਸ਼ਾਸ਼ਨ ਨੁੰ ਮਿਲ ਚੁਕਿਆ ਹੈ ਲੇਕਿਨ ਪੁਲਸ ਪ੍ਰਸ਼ਾਸ਼ਨ ਦੇ ਕਰਨਾ ਦੇ ਜੂੰ ਨਹੀ ਰੇਂਜ ਰਹੀ ਜਿਸ ਕਰਕੇ ਅੱਜ ਮਜਬੂਰਨ ਸਾਨੂੰ ਧਰਨਾ ਦੇਣਾ ਪੈ ਰਿਹਾ ਹੈ। ਸੈਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਏ ਵਰਕਰਾਂ ਨੁੰ ਵੇਖ ਪੁਲਸ ਪ੍ਰਸ਼ਾਸ਼ਨ ਨੁੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ ਤੇ ਡੀ ਐਸ ਪੀ ਸਰਦਾਰ ਗੁਰਪ੍ਰੀਤ ਸਿੰਘ ਨੇ ਪਹੁੰਚ ਕੇ ਬਸਪਾ ਵਰਕਰਾਂ ਨੁੰ ਸਾਰੇ ਮਸਲਿਆਂ ਨੁੰ ਹਲ ਕਰ ਲੈਣ ਦਾ ਭਰੋਸਾ ਦਿਤਤਾ ਅਤੇ 2 ਦਿਨ ਦਾ ਸਮੇ ਦੀ ਮੰਗ ਕੀਤੀ। ਜਿਸ ਨੁੰ ਸਮੁਹ ਵਰਕਰ ਦੀ ਸਲਾਹ ਨਾਲ ਮੰਨ ਕੇ ਸੂਬਾ ਸਕੱਤਰ ਨੇ ਪ੍ਰਵਾਨ ਕਰਦੇ ਹੋਏ ਕਿਹਾ ਕਿ ਅਸੀਂ ਪੁਲਸ ਪ੍ਰਸ਼ਾਸ਼ਨ ਨੁੰ 2 ਦੀ ਬਜਾਏ 5 ਦਿਨ ਦਾ ਸਮਾਂ ਦਿੰਦੇ ਹਾਂ ਪਰ ਇਹ ਸਾਰੇ ਮਸਲਿਆਂ ਵਿੱਚ ਗਰੀਬ ਸਮਾਜ ਅਤੇ ਬਸਪਾ ਵਰਕਰਾਂ ਨਾਲ ਇੰਨਸਾਫ ਹੋਣਾ ਚਾਹੀਦਾ ਹੈ। ਐਡਵੋਕੇਟ ਰਣਜੀਤ ਕੁਮਾਰ ਨੇ ਵਰਕਰਾਂ ਨੁੰ ਸੰਬੋਧਿਤ ਕਰਦੇ ਕਿਹਾ ਕਿ ਸਮੂਹ ਬਸਪਾ ਲੀਡਰਸ਼ਿਪ ਗਰੀਬਾਂ ਅਤੇ  ਮਜਲੂਮਾ ਨਾਲ ਹੈ ਅਤੇ ਜਿਥੇ ਵਰਕਰ,ਦਾ ਪਸੀਨਾ ਡੂਲਲੇਗਾ ਉਥੇ ਅਸੀਂ ਖੂਨ ਵਹਾਉਣ ਤੋ ਵੀ ਪਿੱਛੇ ਨਹੀ ਹਟਾਗੇਂ ।  ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਸ੍ਰੀ ਹੈਪੀ ਫੰਬੀਆਂ ਨੇ ਆੲਏ ਹੋਏ ਔਹਦੇਦਾਰਾਅਤੇ ਵਰਕਰਾਂ ਦਾ ਧੰਨਵਾਦ ਕੀਤ। ਧਰਨੇ ਦੋਰਾਨ ਮਨਿੰਦਰ ਸ਼ੇਰਪੂਰੀ, ਸੁਖਦੇਵ ਬਿੱਟਾ, ਸਰਵਨ ਨਿਆਜਜੀਆਂ, ਗੁਰਮੁਖ ਪੰਡੋਰੀ, ਜਗਮੋਹਨ ਸਜਨਾਂ ਸ਼ਾਮਿਲ ਸਨ।

LEAVE A REPLY

Please enter your comment!
Please enter your name here