ਲੋਕਤੰਤਰ ਮੁਹਿੰਮ ਦੇ 5ਵੇਂ ਪੜਾਅ ਵਿੱਚ ਈ.ਐਲ.ਸੀ. ਇੰਚਾਰਜ ਮੁਕੇਸ਼ ਸਿੰਘ ਨੇ ਪੰਜਾਬ ਚੋਂ ਪਾਇਆ ਪਹਿਲਾ ਸਥਾਨ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ,ਪਠਾਨਕੋਟ ਸੰਯਮ ਅਗਰਵਾਲ ,ਆਈ.ਏ.ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਵੀ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਪੰਜਵੇਂ ਪੜਾਅ ਤਹਿਤ 9ncharge/Polling Officer/ Presiding Officer ਲਈ ਆਨਲਾਈਨ ਮੁਕਾਬਲਾ ਮਿਤੀ 3 ਜਨਵਰੀ 2021ਨੂੰ ਕਰਵਾਇਆ ਗਿਆ ਸੀ।

Advertisements

ਜਿਸ ਤਹਿਤ ਜਿਲ੍ਹਾ ਪਠਾਨਕੋਟ ਵਿੱਚ ਸਥਾਪਿਤ ਕੀਤੇ ਗਏ ਈ.ਐਲ.ਸੀ. ਇੰਚਾਰਜ ਮੁਕੇਸ਼ ਸਿੰਘ, (ਲੈਕਚਰਾਰ) ਰਾਜਨੀਤਿਕ ਵਿਗਿਆਨ, ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ, ਧਾਰਕਲਾਂ, ਪਠਾਨਕੋਟ ਵੱਲੋਂ ਪੂਰੇ ਪੰਜਾਬ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ -2021 (25 ਜਨਵਰੀ) ਦੇ ਮੌਕੇ ਤੇ ਹੋਣ ਵਾਲੇ ਰਾਜ/ਜਿਲ੍ਹਾ ਪੱਧਰੀ ਸਮਾਗਮ ਵਿਚ ਉਨ੍ਹਾਂ ਨੂੰ ਨਗਦ ਇਨਾਮ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here