ਅੱਤੋਵਾਲ ਸੁਸਾਇਟੀ ਨੇ ਲੜਕੀ ਦੀ ਸ਼ਾਦੀ ਲਈ ਭੇਂਟ ਕੀਤਾ ਚੈੱਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੁਸਾਇਟੀ ਅੱਤੋਵਾਲ ਵੱਲੋਂ ਇਲਾਕੇ ਨੂੰ ਆਪਣੀਆਂ ਸੇਵਾਂਵਾ ਵਿੱਚ ਇੱਕ ਹੋਰ ਵਾਧਾ ਕਰਦੇ ਹੋਏ ਪਿੰਡ ਸਾਹਰੀ ਦੇ ਇੱਕ ਜਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਸੇਵਾ ਦੇ ਤੌਰ ਤੇ 5100 ਦਾ ਚੈੱਕ ਦਿੱਤਾ ਗਿਆ। ਲੜਕੀ ਦੇ ਰਿਸ਼ਤੇਦਾਰਾਂ ਨੂੰ ਚੈੱਕ ਦੇਣ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਚੰਦਨ ਕਮਲ ਅੱਤੋਵਾਲ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਪਿੰਡ ਅੱਤੋਵਾਲ ਦੇ ਸਾਬਕਾ ਸਰਪੰਚ ਹਰਮੇਲ ਸਿੰਘ ਅਤੇ ਮੌਜੂਦਾ ਪੰਚ ਕਮਲਜੀਤ ਕੌਰ ਦੇ ਨਾਲ-ਨਾਲ ਜਤਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।

Advertisements

ਹਰਮੇਲ ਸਿੰਘ ਅਤੇ ਕਮਲਜੀਤ ਕੌਰ ਨੇ ਸੁਸਾਇਟੀ ਵਲੋਂ ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿੱਚ ਜਰੂਰਤਮੰਦਾਂ ਦੀ ਸੇਵਾ ਦੇ ਨਾਲ-ਨਾਲ ਖੇਡਾਂ ਅਤੇ ਪੜਾਈ ਦੇ ਖੇਤਰ ਵਿੱਚ ਚੱਲ ਰਹੀਆਂ ਸੇਵਾਵਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਸਾਡੇ ਵੱਲੋਂ ਹਰ ਤਰਾਂ ਨਾਲ ਸੁਸਾਇਟੀ ਦਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਤੇ ਸੁਸਾਇਟੀ ਪ੍ਰਧਾਨ ਚੰਦਨ ਕਮਲ ਅੱਤੋਵਾਲ, ਗੁਰਹਰਪ੍ਰੀਤ ਸਿੰਘ, ਵਰਿੰਦਰਜੀਤ ਸਿੰਘ, ਗੋਲਡੀ ਸਰਪੰਚ ਪਿੰਡ ਮਰਨਾਈਆਂ, ਜਸਪਾਲ ਸਿੰਘ, ਬਲਜੀਤ ਕੌਰ, ਰਾਣਾ ਪੰਚ ਪਿੰਡ ਸਾਹਰੀ, ਹਰਜੋਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here