ਸਿੱਖਿਆ ਵਿਭਾਗ ਵੱਲੋਂ ਤਿਆਰ ਪੰਜਾਬ ਐਜੂਕੇਅਰ ਐਪ-ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵਰਦਾਨ: ਵਰਿੰਦਰ, ਬਲਦੇਵ

ਪਠਾਨਕੋਟ(ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕਿ੍ਰਸਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਯਤਨਸੀਲ ਹੈ। ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਸਾਨਦਾਰ ਕਾਰਗੁਜਾਰੀ ਲਈ ਮਿਸਨ ਸਤ-ਪ੍ਰਤੀਸਤ ਮੁਹਿੰਮ ਤਹਿਤ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਦੀ ਲੜੀ ਵਿੱਚ ਇੱਕ ਵਿਸੇਸ ਉਪਰਾਲਾ ਹੈ- ਪੰਜਾਬ ਐਜੂਕੇਅਰ ਐਪ ਦੀ ਸੁਰੂਆਤ। ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਹ ਐਪ ਵਰਦਾਨ ਸਾਬਿਤ ਹੋ ਰਹੀ ਹੈ। ਨਿਰਸੰਦੇਹ ਮਿਸਨ ਸਤ-ਪ੍ਰਤੀਸਤ-2021 ਦੀ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਐਪ ਦੀ ਭਰਪੂਰ ਵਰਤੋਂ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜਾਰੀ ਨੂੰ ਹੋਰ ਵੀ ਸਾਨਦਾਰ ਬਣਾਏਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਜਦ ਸਾਰੇ ਸੰਸਾਰ ਨੂੰ ਕੋਵਿਡ-19 ਮਹਾਂਮਾਰੀ ਨੇ ਆਪਣੀ ਲਪੇਟ ਵਿੱਚ ਲੈਣਾ ਸੁਰੂ ਕੀਤਾ ਤਾਂ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਹ ਸਮਾਂ ਸਕੂਲੀ ਸਿੱਖਿਆ ਲਈ ਕਾਫੀ ਚੁਣੌਤੀਆਂ ਭਰਿਆ ਰਿਹਾ।

Advertisements

ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ  ਇਹ ਯਕੀਨੀ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸੇਸ ਉਪਰਾਲਾ ਕਰਦਿਆਂ ਆਨਲਾਈਨ ਕਲਾਸਾਂ ਦੀ ਸੁਰੂਆਤ ਕੀਤੀ ਗਈ। ਵਿਦਿਆਰਥੀਆਂ ਨੂੰ ਟੈਲੀਵਿਜਨ, ਰੇਡੀਓ, ਯੂ-ਟਿਊਬ, ਵਟਸਐਪ, ਜੂਮ ਐਪ ਅਤੇ ਹੋਰ ਕਈ ਤਰੀਕਿਆਂ ਨਾਲ ਸਿੱਖਿਆ ਪ੍ਰਦਾਨ ਕੀਤੀ ਗਈ। ਇਸ ਸਮੇਂ ਸਿੱਖਿਆ ਵਿਭਾਗ ਦਾ ਵਿਸੇਸ ਉੱਦਮ ਵਿਦਿਆਰਥੀਆਂ ਦਾ ਆਨ-ਲਾਈਨ ਬਸਤਾ ‘ਪੰਜਾਬ ਐਜੂਕੇਅਰ ਐਪ‘ ਵਿਦਿਆਰਥੀਆਂ ਲਈ ਆਨ-ਲਾਈਨ ਸਿੱਖਿਆ ਗ੍ਰਹਿਣ ਕਰਨ ਲਈ ਵਰਦਾਨ ਸਿੱਧ ਹੋ ਰਿਹਾ ਹੈ। ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਇਹ ਐਪ ਬਹੁਤ ਲਾਹੇਵੰਦ ਹੈ। ਇਸ ਦੀ ਮਹੱਤਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਐਪ ਨੂੰ 12 ਲੱਖ 70 ਹਜਾਰ 181 ਲੋਕਾਂ ਜਿਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਸਾਮਲ ਹਨ, ਵੱਲੋਂ ਡਾਊਨਲੋਡ ਕਰਕੇ ਲਗਾਤਾਰ ਵਰਤੋਂ ਕੀਤੀ ਜਾ ਰਹੀ ਹੈ। ਇਸ ਐਪ ਦੇ ਪੇਜ ਨੂੰ ਹੁਣ ਤੱਕ 16 ਕਰੋੜ 51 ਲੱਖ 40 ਹਜਾਰ 9 ਸੌ ਚਾਲੀ ਵਾਰ ਦੇਖ ਲਿਆ ਗਿਆ ਹੈ ਅਤੇ 6450 ਵਾਰ ਰਿਵਿਊ ਕੀਤਾ ਗਿਆ ਹੈ। ਇਸ ਐਪ ਅਤੇ ਵੈੱਬਸਾਈਟ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 21 ਲੱਖ 11 ਹਜਾਰ 39 ਤੱਕ ਹੋ ਗਈ ਹੈ। ਇਸ ਐਪ ਤੇ ਸੈਸਨਾਂ ਦੀ ਗਿਣਤੀ 1 ਕਰੋੜ 25 ਲੱਖ 8 ਹਜਾਰ 4 ਸੌ 38 ਤੱਕ ਪਹੁੰਚ ਗਈ ਹੈ। ਇਸ ਐਪ ਨੂੰ ਗੂਗਲ ਤੇ 5 ਵਿੱਚੋਂ 4.4 ਤੱਕ ਰੇਟਿੰਗ ਮਿਲੀ ਹੈ।

ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਜੇਕਰ ਸਿੱਖਿਆ ਵਿਭਾਗ ਵੱਲੋਂ ਇਸ ਐਪ ਰਾਹੀਂ ਸੁਵਿਧਾਵਾਂ ਦੀ ਗੱਲ ਕਰੀਏ ਤਾਂ ਇਸ ਤੇ ਪ੍ਰੀ- ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦਾ ਰਿਵਾਈਜਡ ਸਿਲੇਬਸ,  ਮਾਡਲ ਟੈਸਟ ਪੇਪਰ, ਰੋਜਾਨਾ ਸਲਾਈਡਾਂ, ਅੱਜ ਦਾ ਸਬਦ, ਸਾਰੀਆਂ ਜਮਾਤਾਂ ਲਈ ਰੋਜਾਨਾ ਘਰ ਦਾ ਕੰਮ, ਉਡਾਣ ਅਤੇ ਉਡਾਣ ਕੰਪੀਟਿਟਵ  ਐਗਜਾਮ ਸੀਰੀਜ, ਨਕਸÇਆਂ ਬਾਰੇ ਜਾਣਕਾਰੀ, ਦਸੰਬਰ ਟੈਸਟਾਂ ਦਾ ਨਤੀਜਾ, ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਵਿਦਿਆਰਥੀਆਂ ਦੀ ਕਾਰਗੁਜਾਰੀ, ਅੰਗਰੇਜੀ ਬੋਲਣਾ ਸਿੱਖਣ ਲਈ ਵੱਖ-ਵੱਖ ਗਤੀਵਿਧੀਆਂ ਅਤੇ ਐਨੀਮੇਟਡ ਵੀਡੀਓਜ, ਡਾਇਟ ਅਤੇ ਈ.ਟੀ.ਟੀ ਕਾਲਜਾਂ ਬਾਰੇ ਜਾਣਕਾਰੀ ਅਤੇ ਵਿਦਿਆਰਥੀਆਂ ਦੇ ਸਿੱਖਣ- ਪਰਿਣਾਮਾਂ ਬਾਰੇ ਉਪਯੋਗੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸੈਕਸਨ ਅਧੀਨ ਪ੍ਰਾਇਮਰੀ ਵਿੰਗ ਵਿੱਚ ਸਿੱਖਣ- ਸਿਖਾਉਣ ਸਮੱਗਰੀ, ਅੱਖਰਕਾਰੀ, ਪੰਜਾਬ ਪ੍ਰਾਪਤੀ ਸਰਵੇਖਣ, ਸਿੱਖਣ- ਪਰਿਣਾਮਾਂ ਅਧਾਰਿਤ ਮਟੀਰੀਅਲ, ਟੈਲੀਵਿਜਨ ਪ੍ਰੋਗਰਾਮਾਂ, ਮਿਸਨ ਸਤ-ਪ੍ਰਤੀਸਤ ਅਤੇ ਰੀਡਿੰਗ ਕਾਰਨਰ ਟਾਈਟਲਾਂ ਅਧੀਨ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਵਿੰਗ ਅਧੀਨ ਸਾਰੀਆਂ ਜਮਾਤਾਂ ਦਾ ਪਾਠਕ੍ਰਮ, ਪਾਠ ਪੁਸਤਕਾਂ, ਵੀਡੀਓਜ ਅਤੇ ਵੱਖ-ਵੱਖ ਵਿਸÇਆਂ ਦੇ ਪਾਠਾਂ ਦੇ ਐਜੂਸੈੱਟ ਲੈਕਚਰ ਅਪਲੋਡ ਕੀਤੇ ਗਏ ਹਨ।

ਇਹ ਇੱਕ ਬਹੁਤ ਦਿਲਚਸਪ ਤੱਥ ਹੈ ਕਿ ਇਸ ਐਪ ਨੂੰ ਅਧਿਆਪਕਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੀ ਇਸ ਟੀਮ ਵੱਲੋਂ ਸਮੇਂ-ਸਮੇਂ ਤੇ  ਹਰ ਜਾਣਕਾਰੀ ਨੂੰ ਇਸ ਐਪ ਤੇ ਅਪਡੇਟ ਕੀਤਾ ਜਾਂਦਾ ਹੈ। ਇਸ ਐਪ ਨੂੰ 11 ਜੁਲਾਈ 2020 ਨੂੰ ਸੁਰੂ ਕੀਤਾ ਗਿਆ। ਇਸ ਐਪ ਨੂੰ ਦੀਪਕ ਕੁਮਾਰ ਮੈਥ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ (ਜਲੰਧਰ) ਵੱਲੋਂ ਤਿਆਰ ਕੀਤਾ ਗਿਆ।  ਹਰਜੀਤ ਬਾਵਾ ਡੀ.ਐੱਮ. ਸਾਇੰਸ,  ਜਸਵਿੰਦਰ ਸਿੰਘ ਡੀ.ਐੱਮ. ਮੈਥ ਅਤੇ ਚੰਦਰ ਸੇਖਰ ਸਟੇਟ ਰਿਸੋਰਸ ਪਰਸਨ ਵੱਲੋਂ ਇਸ ਐਪ ਨੂੰ ਤਿਆਰ ਕਰਨ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਗਈ। ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here