ਡਰੋਨ ਰਾਹੀਂ 26 ਜਨਵਰੀ ਤੱਕ ਵੀਡੀਓਗ੍ਰਾਫੀ ਕਰਨ ’ਤੇ ਪਾਬੰਦੀ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਸੁਰੱਖਿਆ ਏਜੰਸੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੱਦੇਨਜ਼ਰ ਡਰੋਨ ਆਦਿ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ।

Advertisements

ਜਾਣਕਾਰੀ ਮੁਤਾਬਕ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਵਿਆਹਾਂ-ਸ਼ਾਦੀਆਂ ਦੇ ਮੌਕੇ ’ਤੇ ਅਤੇ ਹੋਰ ਧਾਰਮਿਕ/ਸਮਾਜਿਕ ਪ੍ਰੋਗਰਾਮਾਂ ਜਾਂ ਹੋਰ ਸਮਾਗਮਾਂ ਆਦਿ ਵਿੱਚ ਵੀਡੀਓਗਾਫੀ ਕਰਨ ਲਈ ਜਾਂ ਕਿਸੇ ਵੀ ਹੋਰ ਮੰਤਵ ਲਈ ਡਰੋਨ ਆਦਿ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 21.01.2021 ਤੋਂ 26.01.2021 ਤੱਕ ਲਾਗੂ ਰਹੇਗਾ।

LEAVE A REPLY

Please enter your comment!
Please enter your name here