ਸਿਵਲ ਸਰਜਨ ਨੇ ਪੱਲਸ ਪੋਲੀਉ ਰਿਕਸ਼ਾ ਜਕਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਪੋਲੀਉ ਰੋਧਿਕ ਬੂੰਦਾਂ ਪਿਲਾਉਣ ਲਈ ਮਿਤੀ 31 ਜਨਵਰੀ ਦਿਨ ਐਤਵਾਰ ਤੋ ਤਿੰਨ ਦਿਨਾਂ ਨੈਸ਼ਨਲ ਪੱਲਸ ਪੋਲੀਉ ਰਾਉਡ 2021 ਮੁਹਿੰਮ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੋਰਾਨ ਜਿਲੇ ਦੇ 153704 ਬੱਚਿਆ ਨੂੰ 795 ਬੂਥ ਲਗਾ ਕੇ ਪੋਲੀਆਂ ਦੀਆ ਬੂੰਦਾ ਪਿਲਾਈਆ ਜਾਣਗੀਆ। ਇਹਨਾਂ ਗੱਲਾ ਪ੍ਰਗਟਾਵਾਂ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਅੱਜ ਦਫਤਰ ਸਿਵਲ ਸਰਜਨ ਤੋ ਸ਼ਹਿਰੀ ਖੇਤਰ ਲਈ ਲੋਕਾੰ ਵਿੱਚ ਜਾਗਰੂਕਾਤਾ ਪੈਦਾ ਕਰਨ ਦੇ ਉਦੇਸ਼ ਨਾਲ ਰਿਕਸ਼ਾ ਮਾਇਕਿੰਗ ਰੈਲ ਨੂੰ ਝੰਡੀ ਦੇਣ ਮੋਕੇ ਕੀਤਾ। ਇਸ ਮੋਕੇ ਉਹਨਾਂ ਦੇ ਨਾਲ ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਜਿਲਾ ਪਰਿਵਾਰ ਭਲਾਈ ਅਫਸਰ ਡਾ ਅਰੁਣ ਵਰਮਾ ਤੇ ਹੋਰ ਅਧਿਕਾਰੀ ਹਾਜਰ ਸਨ। ਉਹਨਾਂ ਇਹ ਵੀ ਦੱਸਿਆ ਭਾਵੇ ਭਾਰਤ ਪੋਲੀਉ ਮੁੱਕਤ ਹੋ ਚੁੱਕਾ ਹੈ, ਪਰ ਫਿਰ ਵੀ ਸਾਡੇ ਗੁਆਢੀ ਦੇਸ਼ ਪਕਿਸਤਾਨ ਤੇ ਅਫਗਾਨਸਤਾਨ ਵਿੱਚ ਅਜੇ ਵੀ ਪੋਲੀਉ ਦੇ ਕੇਸ ਪਾਏ ਜਾ ਰਹੇ ਹਨ ਜਿਸ ਕਾਰਨ ਵਿਸ਼ਵ ਸਿਹਤ ਸੰਗਠੰਨ ਵੱਲੋ ਪੋਲੀਉ ਮੁਕਤ ਦੇਸ਼ ਦਰਜਾ ਬਰਕਾਰ ਰੱਖਣ ਲਈ ਪੋਲੀਉ ਮਹਿੰਮ ਜਾਰੀ ਹੈ।

Advertisements

ਜਿਲਾਂ ਟੀਕਾਕਰਨ ਅਫਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਇਸ ਮੁਹਿੰਮ ਦੋਰਾਨ 795 ਬੂਥ ਲਗਾਏ ਜਾਣਗੇ ਅਤੇ ਬਸ ਸਟੈਡ, ਰੇਲਵੇ ਸਟੇਸ਼ਨ ਆਦਿ ਥਾਵਾਂ ਤੇ 23 ਟਰਾਜਿਟ ਕੈਪ ਲਗਾਏ ਜਾਣਗੇ ਇਹਨਾ ਟੀਮਾਂ ਨੂੰ ਨਿਰੀਖਣ ਕਰਨ ਲਈ 43 ਸੁਪਰਵਾਈਜਰ ਟੀਮਾਂ, ਤੇ  21 ਮੋਬਾਇਲ ਟੀਮਾਂ ਲਾਈਆ ਗਈਆਂ ਤਾ ਜੋ ਕੋਈ ਵੀ ਬੱਚਾ ਇਸ ਪੋਲੀਉ ਵੈਕਸੀਨ ਪੀਣ ਤੋ ਵਾਂਝਾ ਨਾ ਰਹਿ ਹੈ। ਹਾਈ ਰਿਸਕ ਖੇਤਰ ਜਿਵੇ ਸਲੱਮ, ਭੱਠੇ, ਨਵ ਉਸਾਰੀ ਇਮਰਾਤਾਂ ਬਾਲੇ ਥਾਵਾਂ ਤੇ ਵਿਸ਼ੇਸ਼ ਫੋਕਸ ਕਰਕੇ ਇਸ ਮੁਹਿੰਮ ਨੂੰ ਸਫਲ ਬਣਾਇਆ ਜਾਵੇ। ਉਹਨਾ ਲੋਕਾਂ ਨੂੰ  ਮੀਡੀਆ ਰਾਹੀ ਅਪੀਲ ਕੀਤੀ  ਕਿ ਕੋਵਿਡ ਪ੍ਰਟੋਕਾਲ ਦੀ ਪਾਲਣਾ ਕਰਦੇ ਹੋਏ ਲੋਕ ਆਪਣੇ ਬੱਚਿਆ ਨੂੰ ਨਜਦੀਕੀ ਪੋਲੀਉ ਬੂਥ ਤੋ ਜਾ ਕੇ ਪੋਲੀਉ ਰੋਧਿਕਤ ਬੂੰਦਾਂ ਜਰੂਰ ਪਿਲਾਉਣ।

LEAVE A REPLY

Please enter your comment!
Please enter your name here