ਡਾਕਟਰ ਵਿਪਨ ਕੁਮਾਰ ਪਚਨੰਗਲ ਐਮ.ਬੀ ਏਕਤਾ ਮੰਚ ਪੰਜਾਬ ਦੇ ਪ੍ਰਧਾਨ ਨਿਯੁਕਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਪਿੰਡ ਪਚਨੰਗਲਾਂ ਵਿਖੇ ਐਮ ਬੀ ਏਕਤਾ ਮੰਚ ਦੀ ਇਕ ਵਿਸ਼ੇਸ਼ ਮੀਟਿੰਗ ਹੋਈ । ਜਿਸ ਵਿੱਚ ਐਮ ਬੀ ਏਕਤਾ ਮੰਚ ਦੀ ਟੀਮ ਦਾ ਗਠਨ ਕੀਤਾ ਗਿਆ।ਜਿਸ ਵਿੱਚ ਡਾਕਟਰ ਵਿਪਨ ਕੁਮਾਰ ਪਚਨੰਗਲ ਨੂੰ ਐਮ ਬੀ ਏਕਤਾ ਮੰਚ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

Advertisements

ਇਸ ਮੌਕੇ ਪਰਦੀਪ ਅਜੜਾਮ ਉੱਪ ਪ੍ਰਧਾਨ, ਪਵਨ ਕਲੋਆ ਉੱਪ ਪ੍ਰਧਾਨ, ਅਮਿਤ ਅਜੋਰਿਆ ਜਨਰਲ ਸਕੱਤਰ, ਹੀਰਾ ਜਸਵਾਲ ਸੈਕਟਰੀ, ਡਾਕਟਰ ਰਾਮ ਰਤਨ ਸੈਕਟਰੀ, ਮੁਕੇਸ਼ ਕੁਮਾਰ ਮੁੱਖ ਸਲਾਹਕਾਰ, ਰਾਜਿੰਦਰ ਢਿਲਵਾਂ ਮੁੱਖ ਸਕੱਤਰ, ਰਾਣਾ ਅਜਨੋਹਾ ਮੀਡੀਆ ਸਕੱਤਰ, ਜਤਿੰਦਰ ਕੁਮਾਰ ਮੈਂਬਰ, ਸੋਨੂ ਫਿਲੌਰ, ਸੋਮਨਾਥ ਘੜਿਆਲ, ਰਾਜੇਸ਼ ਕੁਮਾਰ ਰਾਜੂ, ਦੀਪਕ ਪੱਟੀ, ਵਿਵੇਕ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਡਾਕਟਰ ਵਿਪਨ ਪਚਨੰਗਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਐਮ ਬੀ ਏਕਤਾ ਮੰਚ ਦੀ ਟੀਮ ਦਾ ਪੂਰੇ ਪੰਜਾਬ ਵਿੱਚ ਗਠਨ ਕਰਕੇ ਜ਼ਿਲ੍ਹਾ ਪੱਧਰ, ਬਲਾਕ ਪੱਧਰ ਤੱਕ ਜਲਦ ਹੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਤੇ ਇਸ ਮੰਚ ਨੂੰ ਪੂਰੇ ਪੰਜਾਬ ਵਿੱਚ ਫੈਲਾਇਆ ਜਾਵੇਗਾ।

LEAVE A REPLY

Please enter your comment!
Please enter your name here